ਚੰਡੀਗੜ੍ਹ,22 ਜੁਲਾਈ, ਹ.ਬ. : ਅਨਲਾਕ ਦੌਰਾਨ ਚੰਡੀਗੜ੍ਹ ਵਿਚ ਰਾਤ ਦਸ ਵਜੇ ਤੋਂ ਸਵੇਰੇ ਪੰਜ ਵਜੇ ਤੱਕ ਲਾਗੂ ਨਾਈਟ ਕਰਫਿਊ ਤੋੜਨ ਵਿਚ ਪੰਜਾਬ ਅਤੇ ਹਰਿਆਣਾ ਦੇ ਲੋਕਾਂ ਦੀ ਗਿਣਤੀ ਜ਼ਿਆਦਾ ਹੈ। ਹੁਣ ਤੱਕ ਨਾਈਟ ਕਰਫਿਊ ਤੋੜਨ ਵਿਚ ਪੰਜਾਬ ਅਤੇ ਹਰਿਆਣਾ ਦੀ ਰਜਿਸਟਰਡ ਕਰੀਬ 240 ਗੱਡੀਆਂ ਵੀ ਪੁਲਿਸ ਨੇ ਜ਼ਬਤ ਕਰ ਲਈਆਂ ਹਨ। ਇਸ ਦੇ ਬਾਵਜੂਦ ਬਚਣ ਦੇ ਲਈ ਲੋਕ ਪੁਲਿਸ ਕੋਲ ਅਜੀਬੋ ਗਰੀਬ ਬਹਾਨੇ ਬਣਾਉਂਦੇ ਹਨ। ਇਸ ਤਰ੍ਹਾਂ ਕੁਝ ਗੈਰ ਜ਼ਿੰਮੇਵਾਰ ਲੋਕਾਂ ਕਾਰਨ ਸ਼ਹਿਰ ਵਿਚ ਕੋਰੋਨਾ ਦਾ ਗਰਾਫ ਤੇਜ਼ੀ ਨਾਲ ਵਧ ਰਿਹਾ ਹੈ। ਐਸਐਸਪੀ ਨੀਲਾਂਬਰੀ ਦੇ ਨਿਰਦੇਸ਼ ਅਨੁਸਾਰ ਚਲਾਈ ਸਪੈਸ਼ਲ ਡਰਾਈਵ ਦੇ ਦੌਰਾਨ  29 ਦਿਨਾਂ ਵਿਚ ਬਗੈਰ ਮਾਸਕ ਬਾਹਰ ਘੁੰਮਣ ਵਾਲੇ 4661 ਲੋਕਾਂ ਦੇ ਚਲਾਨ ਹੋ ਚੁੱਕੇ ਹਨ। ਇਨ੍ਹਾਂ ਨੇ ਕੁਲ 23 ਲੱਖ 30 ਹਜ਼ਾਰ 500 ਰੁਪਏ ਫਾਈਨ ਜਮ੍ਹਾ ਕੀਤਾ ਹੈ। ਇਹ ਡਰਾਈਵ ਲਗਾਤਾਰ ਜਾਰੀ ਹੈ। ਵੀਆਈਪੀ ਸੈਕਟਰਾਂ ਵਿਚ ਸਭ ਤੋਂ ਜ਼ਿਆਦਾ ਚਲਾਨ ਸ਼ਹਿਰ ਵਿਚ ਡਵੀਜ਼ਨ ਸੈਂਟਰਲ, ਈਸਟ ਅਤੇ ਸਾਊਥ ਤਿੰਨ ਡਵੀਜ਼ਨ ਵਿਚ ਹਨ। ਸਾਰੇ ਵੀਆਈਪੀ ਸੈਕਟਰ ਸੈਂਟਰਲ ਡਵੀਜ਼ਨ ਦੇ ਅੰਡਰ ਆਉਂਦੇ ਹਨ। ਬਗੈਰ ਮਾਸਕ ਦੇ ਚਲਾਨ ਹੋਣ ਵਿਚ ਸੈਂਟਰਲ ਡਵੀਜ਼ਨ ਦੂਜੇ ਨੰਬਰ 'ਤੇ ਹੈ। ਇਸ ਵਿਚ ਸ਼ਹਿਰ ਦੇ ਕਈ ਵੀਆਈਪੀ ਸ਼ਾਮਲ ਹਨ।

ਹੋਰ ਖਬਰਾਂ »

ਹਮਦਰਦ ਟੀ.ਵੀ.