ਚੰਡੀਗੜ੍ਹ੍ਰ,22 ਜੁਲਾਈ, ਹ.ਬ. : ਤੁਸੀਂ ਆਪਣੀ ਸਿਹਤ ਦਾ ਖ਼ਾਸ ਖ਼ਿਆਲ ਰੱਖਦੇ ਹੋ। ਇਸ ਪ੍ਰਕਿਰਿਆ ਵਿਚ ਦਿਨ ਭਰ ਘੱਟ ਕੈਲੋਰੀ ਵਾਲੇ ਫੂਡ ਖਾਂਦੇ ਹੋ। ਤੁਸੀਂ ਪੂਰੀ ਕੋਸ਼ਿਸ਼ ਕਰਦੇ ਹੋ ਕਿ ਸਿਹਤ ਅਤੇ ਪੌਸ਼ਟਿਕ ਭੋਜਨ ਆਪਣੀ ਡਾਈਟ ਵਿਚ ਸ਼ਾਮਲ ਕਰੀਏ ਪਰ ਗਲਤ ਸਮੇਂ ਤੇ ਕੀਤਾ ਗਿਆ ਡਿਨਰ ਤੁਹਾਡੀ ਦਿਨ ਭਰ ਦੀ ਮਿਹਨਤ 'ਤੇ ਪਾਣੀ ਫੇਰ ਦਿੰਦਾ ਹੈ। ਅਸੀਂ ਆਪਣੀ ਡਾਈਟ ਦਾ ਬੇਹੱਦ ਖ਼ਿਆਲ ਰੱਖਦੇ ਹਾਂ। ਸਾਰੇ ਪ੍ਰੋਟੀਨ ਯੁਕਤ ਆਹਾਰ ਲੈਂਦੇ ਹਾਂ, ਕਸਰਤ ਕਰਦੇ ਹਾਂ ਤੇ ਘੱਟ ਕੈਲੋਰੀ ਦਾ ਖ਼ਿਆਲ ਵੀ ਰੱਖਦੇ ਹਾਂ ਪਰ ਬੇਵਕਤ ਰਾਤ ਦਾ ਖਾਣਾ ਖਾ ਕੇ ਤੁਸੀਂ ਆਪਣੀ ਦਿਨ ਭਰ ਦੀ ਮਿਹਨਤ ਤੇ ਪਾਣੀ ਫੇਰ ਦਿੰਦੇ ਹੋ।
ਦੇਰ ਰਾਤ ਤਕ ਕੰਮ ਕਰਨ ਜਾਂ ਆਪਣੇ ਪਸੰਦੀਦਾ ਟੀਵੀ ਸ਼ੋਅ ਦੇਖਣ ਵਿਚ ਅਸੀਂ ਇੰਨਾ ਮਸ਼ਰੂਫ਼ ਹੋ ਜਾਂਦੇ ਹਾਂ ਕਿ ਸਾਨੂੰ ਖਾਣ ਦੇ ਸਮੇਂ ਦਾ ਧਿਆਨ ਹੀ ਨਹੀਂ ਰਹਿੰਦਾ, ਜੇਕਰ ਤੁਸੀਂ ਵੀ ਲੇਟ ਖਾਣਾ ਖਾਂਦੋ ਹੋ ਤਾਂ ਜਾਣੋ ਦੇਰ ਰਾਤ ਨੂੰ ਡਿਨਰ ਕਰਨਾ ਤੁਹਾਡੀ ਸਿਹਤ ਲਈ ਕਿਵੇਂ ਨੁਕਸਾਨਦਾਇਕ ਹੋ ਸਕਦਾ ਹੈ।  ਇਸ ਨਾਲ ਨੀਂਦ ਵਿਚ ਪਰੇਸ਼ਾਨੀ ਆਉਂਦੀ ਹੈ। ਇਸਤੋਂ ਇਲਾਵਾ ਦੇਰ ਰਾਤ ਖਾਣ ਤੁਹਾਡਾ ਸਲੀਪਿੰਗ ਸਾਈਕਲ ਵੀ ਵਿਗੜਦਾ ਹੈ ਜਦੋਂ ਤੁਸੀਂ ਦੇਰ ਰਾਤ ਖਾਣਾ ਖਾਂਦੋ ਹੋ ਤਾਂ ਇਹ ਕਈ ਗੈਸਟ੍ਰਿਕ ਪਰੇਸ਼ਾਨੀਆਂ  ਨੂੰ ਜਨਮ ਦਿੰਦਾ ਹੈ ਅਜਿਹਾ ਇਸ ਲਈ ਹੈ, ਕਿਉਂਕਿ ਭੋਜਨ ਸਹੀ ਤਰੀਕੇ ਨਾਲ ਪਚਦਾ ਨਹੀਂ ਅਤੇ ਇਸਦੇ ਨਤੀਜੇ ਵਜੋਂ ਐਸੀਡਿਟੀ ਹੋਣ ਲੱਗਦੀ ਹੈ। ਇਸ ਪ੍ਰਕਾਰ, ਦੇਰ ਨਾਲ ਖਾਣਾ ਖਾਣ ਨਾਲ ਭਾਰ ਵੱਧਦਾ ਹੈ। ਜਦੋਂ ਤੁਸੀਂ ਠੀਕ ਤਰ੍ਹਾਂ ਨਾਲ ਸੌਂਦੇ ਨਹੀਂ ਤਾਂ ਤੁਸੀਂ ਚਿੜਚਿੜੇ ਹੋ ਜਾਂਦੇ ਹੋ। ਰਾਤ ਨੂੰ ਲੇਟ ਖਾਣਾ ਅਤੇ ਸੌਣ ਨਾਲ ਵੀ ਹਾਈ ਬਲੱਡ ਪ੍ਰੈਸ਼ਰ ਅਤੇ ਸ਼ੂਗਰ ਦੀ ਬਿਮਾਰੀ ਹੋਣ ਦਾ ਖ਼ਤਰਾ ਵੱਧ ਰਹਿੰਦਾ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.