ਮੁੰਬਈ, 23 ਜੁਲਾਈ, ਹ.ਬ : ਸੁਸ਼ਾਂਤ ਖ਼ੁਦਕਸ਼ੀ ਕੇਸ 'ਚ ਮੁੰਬਈ ਪੁਲਿਸ ਹੁਣ ਅਦਾਕਾਰਾ ਕੰਗਨਾ ਰਣੌਤ ਤੋਂ ਪੁੱਛਗਿੱਛ ਕਰਨ ਜਾ ਰਹੀ ਹੈ। ਮੁੰਬਈ ਪੁਲਿਸ ਨੇ ਇਸ ਬਾਰੇ ਬਾਂਦਰਾ ਵਾਲੇ ਘਰ ਨੋਟਿਸ ਭੇਜ ਦਿੱਤਾ ਹੈ। ਦੱਸਿਆ ਜਾ ਰਿਹਾ ਹੁਣ ਮੁੰਬਈ 'ਚ ਨਹੀਂ ਹੈ ਤੇ ਉਨ੍ਹਾਂ ਦੇ ਆਪਣੇ ਗ੍ਰਹਿ ਪ੍ਰਦੇਸ਼ ਹਿਮਾਚਲ ਤੋਂ ਵਾਪਸ ਆਉਂਦੇ ਹੀ ਪੁੱਛਗਿੱਛ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਸੁਸ਼ਾਂਤ ਸਿੰਘ ਦੀ ਮੌਤ ਤੋਂ ਬਾਅਦ ਖੁੱਲ੍ਹ ਕੇ ਬੋਲ ਰਹੀ ਹੈ। ਉਨ੍ਹਾਂ ਨੇ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਪਿੱਛੇ ਬਾਲੀਵੁੱਡ ਦਾ ਭਰਾ-ਭਤੀਜਾਵਾਦ ਤੇ 'ਆਪਣੇ ਬਨਾਮ ਬਾਹਰੀ' ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਜਾਣਕਾਰੀ ਮੁਤਾਬਕ ਮੁੰਬਈ ਪੁਲਿਸ  ਤੋਂ ਇਹ ਜਾਣਨਾ ਚਾਹੁੰਦੀ ਹੈ ਕਿ ਕੀ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਮਾਮਲੇ 'ਚ ਉਨ੍ਹਾਂ ਕੋਲ ਕੋਈ ਸਬੂਤ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.