ਮੁੰਬਈ, 25 ਜੁਲਾਈ, ਹ.ਬ. :  ਮੁੰਬਈ ਪੁਲਿਸ ਸੁਸ਼ਾਂਤ ਦੇ ਕੇਸ ਦੀ ਜਾਂਚ ਕਰ ਰਹੀ ਹੈ, ਉੱਥੇ ਦੂਜੇ ਪਾਸੇ ਅਦਾਕਾਰ ਦੀ ਨੰਨ੍ਹੀ ਫੈਨ ਨੇ ਆਤਮਹੱਤਿਆ ਕਰ ਲਈ ਹੈ। ਇਹ ਮਾਮਲਾ ਛੱਤੀਸਗੜ੍ਹ ਦਾ ਹੈ ਤੇ ਘਟਨਾ ਬੁੱਧਵਾਰ ਦੀ ਦੱਸੀ ਜਾ ਰਹੀ ਹੈ। ਸੁਸ਼ਾਂਤ ਦੀ ਆਤਮਹੱਤਿਆ ਤੋਂ ਦੁਖੀ ਭਿਲਾਈ ਦੀ ਰਹਿਣ ਵਾਲੀ ਇਕ 13 ਸਾਲ ਦੀ ਫੈਨਜ਼ ਨੇ ਘਰ 'ਤੇ ਫਾਹਾ ਲਾ ਲਿਆ ਜਿਸ ਸਮੇਂ ਬੱਚੀ ਨੇ ਇਹ ਕਦਮ ਚੁੱਕਿਆ ਉਸ ਸਮੇਂ ਉਸ ਦੇ ਮਾਪੇ ਘਰ ਨਹੀਂ ਸੀ।  ਕੁੜੀ ਆਪਣੇ ਪਰਿਵਾਰ ਨਾਲ ਛੱਤੀਸਗੜ੍ਹ ਦੇ ਭਿਲਾਈ ਵਿਚ ਰਹਿੰਦੀ ਸੀ ਜਿਸ ਸਮੇਂ ਉਸ ਨੇ ਇਹ ਕਦਮ ਚੁੱਕਿਆ ਉਸ ਸਮੇਂ ਕੁੜੀ ਦੇ ਪਿਤਾ ਘਰੋਂ ਬਾਹਰ ਗਏ ਸਨ। ਦਰਅਸਲ, ਬੱਚੀ ਦੇ ਪਿਤਾ ਐੱਸ.ਸਤੀਸ਼ ਰਾਇਪੁਰ ਸਥਿਤ ਨਿੱਜੀ ਕੰਪਨੀ ਵਿਚ ਨੌਕਰੀ ਕਰਦੇ ਹਨ। ਉਨ੍ਹਾਂ ਨੂੰ ਕਿਸੇ ਕੰਮ ਤੋਂ ਬਾਹਰ ਜਾਣਾ ਸੀ ਇਸ ਲਈ ਉਹ ਪਤਨੀ ਤੇ ਬੱਚਿਆਂ ਨੂੰ ਨਾਨੇ ਘਰ ਛੱਡ ਆਏ ਸਨ। ਬੱਚੀ ਨੇ ਖ਼ੁਦ ਨੂੰ ਕਮਰੇ ਵਿਚ ਬੰਦ ਕਰ ਲਿਆ ਜਦੋਂ ਉਸ ਦੇ ਪਾਪਾ ਘਰੋਂ ਵਾਪਸ ਆਏ ਤੇ ਉਨ੍ਹਾਂ ਨੇ ਦਰਵਾਜ਼ਾ ਖੜਖੜਕਾਇਆ ਤਾਂ ਅੰਦਰੋਂ ਕੋਈ ਆਵਾਜ਼ ਨਹੀਂ ਆਈ ਫਿਰ ਉਨ੍ਹਾਂ ਨੇ ਖਿੜਕੀ ਤੋਂ ਦੇਖਿਆ ਤਾਂ ਬੱਚੀ ਦਾ ਸਰੀਰ ਪੱਖੇ ਨਾਲ ਲਟਕ ਰਿਹਾ ਸੀ। ਇਸ ਤੋਂ ਬਾਅਦ ਦਰਵਾਜ਼ਾ ਤੋੜ ਕੇ ਬੇਟੀ ਦੀ ਲਾਸ਼ ਨੂੰ ਹੇਠਾਂ ਉਤਾਰਿਆ , ਉਸ ਨੂੰ ਹਸਪਤਾਲ ਲੈ ਕੇ ਗਏ ਜਿੱਥੇ ਡਾਕਟਰਾਂ ਨੇ ਮ੍ਰਿਤਕ ਐਲਾਨ ਕਰ ਦਿੱਤਾ।

ਹੋਰ ਖਬਰਾਂ »

ਹਮਦਰਦ ਟੀ.ਵੀ.