ਨਵੀਂ ਦਿੱਲੀ, 26 ਜੁਲਾਈ (ਹਮਦਰਦ ਨਿਊਜ਼ ਸਰਵਿਸ) : ਦੁਨੀਆ ਭਰ ਵਿੱਚ ਕੋਰੋਨਾ ਦਾ ਕਹਿਰ ਜਾਰੀ ਹੈ ਇਸ ਤੋਂ ਬਚਾਅ ਲਈ ਮਾਸਕ ਪਾਉਣ ਤੇ ਵਾਰ-ਵਾਰ ਹੱਥ ਧੋਣ ਦੀ ਸਲਾਹ ਦਿੱਤੀ ਜਾਂਦੀ ਹੈ ਹੱਥਾਂ ਦੀ ਸਫ਼ਾਈ ਲਈ ਸੈਨੇਟਾਈਜ਼ਰ ਦੀ ਜ਼ਿਆਦਾ ਵਰਤੋਂ ਕਰਨ ਵਾਲਿਆਂ ਲਈ ਭਾਰਤੀ ਸਿਹਤ ਮੰਤਰਾਲੇ ਨੇ ਇੱਕ ਸਲਾਹ ਜਾਰੀ ਕੀਤੀ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਇਸ ਦੀ ਜ਼ਿਆਦਾ ਵਰਤੋਂ ਨੁਕਸਾਨਦੇਹ ਵੀ ਹੋ ਸਕਦੀ ਹੈ। ਇਹ ਦੇਖਿਆ ਗਿਆ ਹੈ ਕਿ ਸੈਨੀਟਾਈਜ਼ਰ ਦੀ ਵਰਤੋਂ ਪਿਛਲੇ ਛੇ ਮਹੀਨਿਆਂ ਤੋਂ ਸਾਡੀ ਜ਼ਿੰਦਗੀ 'ਚ ਵਧੀ ਹੈ। ਸਿਹਤ ਮੰਤਰਾਲੇ ਦੇ ਵਧੀਕ ਡਾਇਰੈਕਟਰ ਜਨਰਲ ਡਾ. ਆਰ ਕੇ ਵਰਮਾ ਨੇ ਕਿਹਾ ਕਿ ਇਹ ਮੁਸ਼ਕਲ ਸਮਾਂ ਹੈ, ਕਿਸੇ ਨੇ ਨਹੀਂ ਸੋਚਿਆ ਸੀ ਕਿ ਵਾਇਰਸ ਦਾ ਅਜਿਹਾ ਪ੍ਰਕੋਪ ਵਰ੍ਹੇਗਾ। ਉਨ੍ਹਾਂ ਆਪਣੀ ਰੱਖਿਆ ਲਈ ਇੱਕ ਮਾਸਕ ਦੀ ਵਰਤੋਂ ਕਰਨ ਲਈ ਕਿਹਾ, ਵਾਰ ਵਾਰ ਗਰਮ ਪਾਣੀ ਪੀਓ ਤੇ ਹੱਥ ਧੋਵੋ ਤੇ ਸੈਨੇਟਾਈਜ਼ਰ ਦੀ ਲੋੜ ਤੋਂ ਵੱਧ ਵਰਤੋਂ ਨਾ ਕਰੋ। ਖੁਫੀਆ ਏਜੰਸੀਆਂ ਵੱਲੋਂ ਅਲਰਟ, ਵੱਡੇ ਅੱਤਵਾਦੀ ਹਮਲੇ ਦਾ ਖਦਸ਼ਾ, ਲੀਡਰਾਂ ਨੂੰ ਬਣਾਇਆ ਜਾ ਸਕਦਾ ਨਿਸ਼ਾਨਾ!
ਸਿਹਤ ਮਾਹਿਰਾਂ ਨੇ ਪਹਿਲਾਂ ਹੀ ਚੇਤਾਵਨੀ ਦਿੱਤੀ ਸੀ ਕਿ ਸੈਨੀਟਾਈਜ਼ਰ ਦੀ ਜ਼ਿਆਦਾ ਵਰਤੋਂ ਚਮੜੀ ਨੂੰ ਤੰਦਰੁਸਤ ਰੱਖਣ ਵਾਲੇ ਚੰਗੇ ਬੈਕਟੀਰੀਆ ਨੂੰ ਮਾਰ ਸਕਦੀ ਹੈ। ਮਾਹਰਾਂ ਅਨੁਸਾਰ ਜਦੋਂ ਸਾਬਣ ਤੇ ਪਾਣੀ ਉਪਲਬਧ ਹੁੰਦੇ ਹਨ ਤਾਂ ਸੈਨੇਟਾਈਜ਼ਰ ਦੀ ਬਜਾਏ ਸਾਬਣ ਤੇ ਪਾਣੀ ਦੀ ਵਰਤੋਂ ਕਰਨੀ ਚਾਹੀਦੀ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.