ਚੰਡੀਗੜ੍ਹ, 27 ਜੁਲਾਈ, ਹ.ਬ. : ਖ਼ੁਰਾਕ ਵਾਲਾਂ ਨੂੰ ਤੰਦਰੁਸਤ ਰੱਖਣ ਵਿਚ ਬਹੁਤ ਮਹੱਤਵਪੂਰਨ ਰੋਲ ਅਦਾ ਕਰਦੀ ਹੈ ਜੇ ਤੁਸੀਂ ਆਪਣੇ ਵਾਲਾਂ ਨੂੰ ਚੰਗੀ ਸਥਿਤੀ ਵਿਚ ਰੱਖਣਾ ਚਾਹੁੰਦੇ ਹੋ ਤਾਂ ਤੁਹਾਨੂੰ ਉਹ ਖ਼ੁਰਾਕ ਖਾਣੀ ਚਾਹੀਦੀ ਹੈ, ਜਿਸ ਵਿਚ ਜ਼ਰੂਰੀ ਪੌਸ਼ਟਿਕ ਤੱਤ ਮੌਜੂਦ ਹੋਣ। ਵਾਲਾਂ ਨੂੰ ਸਾਫ਼ ਰੱਖਣ ਦੇ ਨਾਲ-ਨਾਲ ਮਜ਼ਬੂਤ ਬਣਾਈ ਰੱਖਣ ਲਈ ਚੰਗੀ ਖ਼ੁਰਾਕ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਅਸੀਂ ਅਕਸਰ ਦੇਖਦੇ ਹਾਂ ਕਿ ਔਰਤਾਂ ਮੋਟਾਪੇ ਨੂੰ ਘਟਾਉਣ ਲਈ ਡਾਈਟਿੰਗ ਕਰਦੀਆਂ ਹਨ। ਡਾਈਟਿੰਗ ਕਰਨ ਨਾਲ ਸਰੀਰ ਵਿਚ ਵਿਟਾਮਿਨ, ਖਣਿਜ ਅਤੇ ਪ੍ਰੋਟੀਨ ਦੀ ਕਮੀ ਹੋ ਜਾਂਦੀ ਹੈ ਤੇ ਵਾਲ ਰੁੱਖੇ ਅਤੇ ਬੇਜਾਨ ਹੋ ਜਾਂਦੇ ਹਨ। ਇਸ ਨਾਲ ਆਇਰਨ ਦੀ ਵੀ ਕਮੀ ਹੋ ਜਾਂਦੀ ਹੈ, ਜਿਸ ਨਾਲ ਹੈਮੋਗਲੋਬਿਨ ਦੀ ਮਾਤਰਾ ਘੱਟਣੀ ਸ਼ੁਰੂ ਹੋ ਜਾਂਦੀ ਹੈ। ਤੁਸੀਂ ਜਿਹੜੀ ਵੀ ਖ਼ੁਰਾਕ ਖਾਓ, ਧਿਆਨ ਰੱਖੋ ਕਿ ਉਸ ਵਿਚ ਸਾਰੇ ਜ਼ਰੂਰੀ ਤੱਤ ਮੌਜੂਦ ਹੋਣ। ਖ਼ੁਰਾਕ ਨੂੰ ਲਗਾਤਾਰ ਨਜ਼ਰਅੰਦਾਜ਼ ਕਰਨ ਨਾਲ ਤੁਹਾਡੇ ਵਾਲ ਝੜਨੇ ਵੀ ਸ਼ੁਰੂ ਹੋ ਜਾਂਦੇ ਹਨ। ਔਰਤਾਂ ਵਾਲਾਂ ਨੂੰ ਸੋਹਣੇ, ਲੰਮੇ ਤੇ ਕਾਲੇ ਦਿਖਾਉਣ ਲਈ ਬਹੁਤ ਕੁਝ ਕਰਦੀਆਂ ਹਨ। ਵਾਲਾਂ ਵਿਚ ਕਈ ਤਰ੍ਹਾਂ ਦੇ ਸ਼ੈਂਪੂ ਤੇ ਕੰਡੀਸ਼ਨਰ ਲਾਉਂਦੀਆਂ ਹਨ। ਵਾਲਾਂ ਨੂੰ ਰੰਗਣ ਲਈ ਕਈ  ਕਾਸਮੈਟਿਕਸ ਵਰਤਦੀਆਾਂ ਹਨ ਪਰ ਖ਼ੁਰਾਕ ਨੂੰ ਨਜ਼ਰਅੰਦਾਜ਼ ਕਰਦੀਆਂਂ ਹਨ, ਜਿਸ ਕਰਕੇ ਵਾਲਾਂ ਤੇ ਬੁਰਾ ਅਸਰ ਪੈਂਦਾ ਹੈ ਤੇ ਕਈ ਸਮੱਸਿਆਵਾਂ ਜਿਵੇਂ ਕਿ ਵਾਲਾਂ ਦਾ ਝੜਨਾ, ਰੁੱਖਾਪਣ, ਸਫ਼ੈਦ ਹੋਣਾ ਆਦਿ ਸ਼ੁਰੂ ਹੋ ਜਾਂਦਾ ਹੈ।  ਸਹੀ ਖ਼ੁਰਾਕ ਲੈਣ ਨਾਲ ਅਸੀਂ ਆਪਣੇ ਵਾਲਾਂ ਦੀ ਸਿਹਤ ਤੇ ਸਥਿਤੀ ਨੂੰ ਸੁਧਾਰ ਸਕਦੇ ਹਾਂ।

ਹੋਰ ਖਬਰਾਂ »

ਹਮਦਰਦ ਟੀ.ਵੀ.