ਵਾਸ਼ਿੰਗਟਨ, 27 ਜੁਲਾਈ, ਹ.ਬ. : ਅਮਰੀਕਾ ਵਿਚ ਰਾਸ਼ਟਰਪਤੀ ਚੋਣਾਂ ਦੇ ਲਈ ਹੁਣ 100 ਦਿਨ ਬਾਕੀ ਹਨ ਲੇਕਿਨ ਮੁਸ਼ਕਲਾਂ ਰਾਸ਼ਟਰਪਤੀ ਟਰੰਪ ਦੇ ਲਈ ਘੱਟ ਹੋਣ ਦਾ ਨਾਂ ਨਹੀਂ ਲੈ ਰਹੀਆਂ। ਚੁਣਾਵੀ ਸਾਲ ਵਿਚ ਟਰੰਪ ਦੇ ਲਈ ਸਭ ਤੋਂ ਵੱਡੀ ਮੁਸ਼ਕਲ ਕੋਰੋਨਾ ਮਹਾਮਾਰੀ ਦੇ ਰੂਪ ਵਿਚ ਸਾਹਮਣੇ ਆਈ ਹੈ ਜਿਸ ਵਿਚ ਕਰੀਬ ਡੇਢ ਲੱਖ ਅਮਰੀਕੀ ਲੋਕਾਂ ਦੀ ਜਾਨ ਚਲੀ ਗਈ। ਮਹਾਮਾਰੀ ਨਾਲ ਨਿਪਟਣ ਨੂੰ ਲੈ ਕੇ ਟਰੰਪ ਦੀ ਆਲੋਚਨਾ ਸ਼ੁਰੂ ਤੋਂ ਹੋ ਰਹੀ ਹੈ। ਇਸ ਨਾਲ ਵਿਗੜੀ ਅਰਥ ਵਿਵਸਥਾ ਅਤੇ ਪੈਦਾ ਹੋਈ ਬੇਰੋਜ਼ਗਾਰੀ ਤੋਂ ਇਲਾਵਾ ਫਲਾਇਡ ਦੀ ਮੌਤ ਤੋ ਬਾਅਦ ਹੋਏ ਅੰਦੋਲਨ ਨੇ ਟਰੰਪ ਦੇ ਅਕਸ 'ਤੇ ਉਲਟਾ ਪ੍ਰਭਾਵ ਪਾਇਆ। ਨਤੀਜੇ ਵਜੋਂ ਚੋਣਾਂ ਤੋਂ ਕੁਝ ਹਫਤੇ ਪਹਿਲਾਂ ਉਨ੍ਹਾਂ ਦੇ ਨਾਲ ਸਿਰਫ 32 ਫ਼ੀਸਦੀ ਅਮਰੀਕੀ ਖੜ੍ਹੇ ਨਜ਼ਰ ਆ ਰਹੇ ਹਨ। ਟਰੰਪ ਦੀ ਲੋਕ ਪ੍ਰਿਯਤਾ ਦਾ Îਇਹ ਸਭ ਤੋਂ ਹੇਠਲਾ ਅੰਕੜਾ ਹੈ।
ਐਸੋਸੀਏਟਡ ਪ੍ਰੈਸ ਅਤੇ ਐਨਓਆਰਸੀ ਦੇ ਤਾਜ਼ਾ ਸਰਵੇ ਵਿਚ ਜ਼ਿਆਦਾਤਰ ਲੋਕ ਕੋਰੋਨਾ ਵਾਇਰਸ ਦੇ ਪ੍ਰਕੋਪ ਨਾਲ ਨਿਪਟਣ ਵਿਚ ਟਰੰਪ ਨੂੰ ਨਾਕਾਮਯਾਬ ਮੰਨਦੇ ਹਨ। ਇਹ ਉਨ੍ਹਾਂ ਦੀ ਲੋਕਪ੍ਰਿਯਤਾ ਘਟਣ ਦਾ ਸਭ ਤੋਂ ਵੱਡਾ ਕਾਰਨ ਹੈ। ਟਰੰਪ ਨੇ ਅਪਣੇ ਕਾਰਜਕਾਲ ਦੇ ਤਿੰਨ ਸਾਲਾਂ ਵਿਚ ਅਮਰੀਕਾ ਦੀ ਅਰਥ ਵਿਵਸਥਾ ਨੂੰ ਨਵੀਂ ਮਜ਼ਬੂਤੀ ਦਿੱਤੀ, ਇਸ ਨਾਲ ਰੋਜ਼ਗਾਰ ਵਧੇ ਅਤੇ ਅਮਰੀਕਾ ਦੀ ਤਾਕਤ ਵੀ। ਲੇਕਿਨ 2020 ਦੇ ਸ਼ੁਰੂ ਵਿਚ ਹੀ ਕੋਰੋਨਾ ਵਾਇਰਸ ਨੇ ਸਾਰੀ ਖੇਡ ਵਿਗਾੜ ਦਿੱਤੀ। ਹੁਣ ਉਹ ਜੋਅ ਬਿਡੇਨ ਕੋਲੋਂ ਪੱਛੜਦੇ ਨਜ਼ਰ ਆ ਰਹੇ ਹਨ।
ਆਲੋਚਕਾਂ ਦੇ ਅਨੁਸਾਰ ਟਰੰਪ ਨੇ ਕੋਰੋਨਾ ਵਾਇਰਸ ਨੂੰ ਸ਼ੁਰੂ ਵਿਚ ਹਲਕੇ ਵਿਚ ਲਿਆ। ਉਹ ਉਸ ਨੂੰ ਚੁਟਕੀ ਵਜਾਉਂਦੇ ਹੋਏ ਖਤਮ ਕਰਨ ਦੀ ਗੱਲ ਕਹਿੰਦੇ ਰਹੇ। ਕੋਰੋਨਾ ਜਦ ਜੰਗਲ ਦੀ ਅੱਗ ਵਾਂਗ ਅਮਰੀਕਾ ਵਿਚ ਫੈਲਿਆ ਤਾਂ ਉਸ ਨੂੰ ਕਾਬੂ ਕਰਨ ਲਈ ਜ਼ਿਆਦਾ ਵਿਕਲਪ ਨਹੀਂ ਬਚੇ।  ਲਾਕਡਾਊਨ ਵਿਚ ਨਰਮੀ ਅਤੇ ਪੁਲਿਸ ਹਿਰਸਤ ਵਿਚ ਮਰੇ ਫਲਾਇਡ ਕਾਰਨ ਭੜਕੇ ਅੰਦੋਲਨ ਨੇ ਹਾਲਾਤ ਨੂੰ ਹੋਰ ਵਿਗਾੜ ਦਿੱਤਾ। ਅਜਿਹੇ ਵਿਚ ਉਨ੍ਹਾਂ ਦੇ ਵਿਰੋਧੀ ਜੋਅ ਬਿਡੇਨ ਨੂੰ ਇਸ ਦਾ ਲਾਭ ਮਿਲਦਾ ਨਜ਼ਰ ਆ ਰਿਹਾ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.