ਆਰਸੀਐਮਪੀ ਨੇ ਲੁਟੇਰੇ ਦੀ ਪਛਾਣ ਲਈ ਮੰਗੀ ਲੋਕਾਂ ਦੀ ਮਦਦ

ਸਰੀ, 27 ਜੁਲਾਈ (ਹਮਦਰਦ ਨਿਊਜ਼ ਸਰਵਿਸ) : ਭਾਰਤੀ ਮੂਲ ਦਾ 35 ਸਾਲਾ ਨੀਲ ਚੌਹਾਨ ਕੈਨੇਡਾ ਦੇ ਸ਼ਹਿਰ ਸਰੀ ਵਿੱਚ ਲਾਪਤਾ ਹੋ ਗਿਆ ਹੈ। ਸਰੀ ਦੀ ਰਾਇਲ ਕੈਨੇਡੀਅਨ ਮਾਊਂਟਡ ਪੁਲਿਸ (ਆਰਸੀਐਮਪੀ) ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਨੀਲ ਚੌਹਾਨ ਦੀ ਭਾਲ ਵਿੱਚ ਪੁਲਿਸ ਦੀ ਮਦਦ ਕਰਨ। ਜੇਕਰ ਕਿਸੇ ਨੂੰ ਚੌਹਾਨ ਬਾਰੇ ਕੋਈ ਵੀ ਸੂਚਨਾ ਮਿਲਦੀ ਹੈ ਤਾਂ ਉਹ ਪੁਲਿਸ ਨਾਲ ਤੁਰੰਤ ਸੰਪਰਕ ਕਰੇ।

ਆਰਸੀਐਮਪੀ ਨੇ ਦੱਸਿਆ ਕਿ ਨੀਲ ਚੌਹਾਨ ਨੂੰ ਆਖਰੀ ਵਾਰ 26 ਜੁਲਾਈ ਦੀ ਰਾਤ ਲਗਭਗ ਸਾਢੇ 9 ਵਜੇ ਸਰੀ ਦੇ 96 ਐਵੇਨਿਊ ਅਤੇ 132 ਸਟਰੀਟ ਦੇ ਨੇੜੇ ਵੇਖਿਆ ਗਿਆ ਸੀ। ਉਸ ਤੋਂ ਬਾਅਦ ਉਸ ਦਾ ਕੋਈ ਥਹੁ-ਪਤਾ ਨਹੀਂ ਲੱਗਾ। ਨੀਲ ਚੌਹਾਨ ਭਾਰਤੀ ਮੂਲ ਦਾ 35 ਸਾਲਾ ਦਰਮਿਆਨੇ ਕੱਦ ਦਾ ਮਾਲਕ ਹੈ। ਉਹ ਸਿਰੋਂ ਮੋਨਾ ਹੈ ਅਤੇ ਉਸ ਦੀ ਲੰਬਾਈ 5 ਫੁੱਟ 6 ਇੰਚ, ਕਲੀਨ ਸ਼ੇਵ, ਭੂਰੀਆਂ ਅੱਖਾਂ ਅਤੇ ਉਸ ਦੇ ਨਜ਼ਰ ਦੀਆਂ ਐਨਕਾਂ ਲੱਗੀਆਂ ਹੋਈਆਂ ਹਨ। ਜਦੋਂ ਉਸ ਨੂੰ ਆਖਰੀ ਵਾਰ ਵੇਖਿਆ ਗਿਆ ਉਸ ਵੇਲੇ ਉਸ ਨੇ ਕਾਲੀ ਸਲੀਵਲੈੱਸ ਸ਼ਰਟ ਤੇ ਕਰੀਮ ਰੰਗ ਦੀ ਪੈਂਟ ਪਾਈ ਹੋਈ ਸੀ ਅਤੇ ਉਸ ਕੋਲ ਇੱਕ ਬੈਗ ਵੀ ਸੀ।  ਸਰੀ ਦੀ ਰਾਇਲ ਕੈਨੇਡੀਅਨ ਮਾਊਂਟਡ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਨੂੰ ਨੀਲ ਚੌਹਾਨ ਬਾਰੇ ਕੋਈ ਵੀ ਸੂਚਨਾ ਮਿਲਦੀ ਹੈ ਤਾਂ ਉਹ 604-599-0502 'ਤੇ ਸੰਪਰਕ ਕਰੇ।

ਹੋਰ ਖਬਰਾਂ »

ਹਮਦਰਦ ਟੀ.ਵੀ.