ਅਮਰਾਵਤੀ, 28 ਜੁਲਾਈ, ਹ.ਬ. : ਪਰਦੇ 'ਤੇ ਖਲਨਾਇਕ ਦੀ ਭੂਮਿਕਾ ਨਿਭਾਉਣ ਵਾਲੇ ਸੋਨੂ ਸੂਦ ਨੇ ਇਕ ਵਾਰ ਫਿਰ ਅਸਲ ਜ਼ਿੰਦਗੀ ਵਿਚ ਨਾਇਕ ਦੀ ਭੂਮਿਕਾ ਅਦਾ ਕੀਤੀ ਹੈ। ਸੋਨੂ ਨੇ ਆਂਧਰ ਪ੍ਰਦੇਸ਼ ਦੇ ਇਕ ਕਿਸਾਨ ਦੀ ਦੁਰਦਸ਼ਾ ਦਾ ਵੀਡੀਓ ਦੇਖ ਕੇ ਉਸ ਨੂੰ ਟ੍ਰੈਕਟਰ ਭੇਟ ਕੀਤਾ ਹੈ। ਇਸ ਤੋਂ ਪਹਿਲੇ ਲਾਕਡਾਊਨ ਵਿਚ ਫਸੇ ਕਾਮਿਆਂ ਅਤੇ ਵਿਦਿਆਰਥੀਆਂ ਨੂੰ ਘਰ ਪਹੁੰਚਾਉਣ ਲਈ ਸੋਨੂ ਦੀ ਕਾਫੀ ਪ੍ਰਸ਼ੰਸਾ ਹੋ ਚੁੱਕੀ ਹੈ। ਆਂਧਰ ਪ੍ਰਦੇਸ਼ ਦੇ ਚਿਤੂਰ ਜ਼ਿਲ੍ਹੇ ਵਿਚ ਸਥਿਤ ਮਹਾਲਰਾਜੁਪੱਲੇ ਪਿੰਡ ਦੇ ਵਾਸੀ ਕਿਸਾਨ ਨਾਗੇਸ਼ਵਰ ਰਾਓ ਦੀ ਦੁਰਦਸ਼ਾ ਦਾ ਇਕ ਵੀਡੀਓ ਟਵਿੱਟਰ ਤੇ ਵਾਇਰਲ ਹੋ ਗਿਆ। ਟਮਾਟਰ ਉਤਪਾਦਕ ਇਸ ਕਿਸਾਨ ਕੋਲ ਬਲਦ ਨਹੀਂ ਹਨ। ਇਸ ਕਾਰਨ ਉਸ ਦੀਆਂ ਦੋ ਧੀਆਂ ਵੇਨੇਲਾ ਅਤੇ ਚੰਦਨਾ ਆਪਣੇ ਮੋਢਿਆਂ ਨਾਲ ਹਲ ਖਿੱਚਦੀਆਂ ਰਹੀਆਂ ਹਨ। ਇਸ ਵੀਡੀਓ ਨੂੰ ਦੇਖ ਕੇ ਪਹਿਲੇ ਤਾਂ ਸੋਨੂ ਨੇ ਉਨ੍ਹਾਂ ਨੂੰ ਇਕ ਜੋੜਾ ਬਲਦ ਲੈ ਕੇ ਦੇਣ ਦੀ ਗੱਲ ਕਹੀ ਪ੍ਰੰਤੂ ਬਾਅਦ ਵਿਚ ਉਸ ਨੇ ਕਿਹਾ ਕਿ ਕਿਸਾਨ ਦਾ ਪਰਿਵਾਰ ਟ੍ਰੈਕਟਰ ਪਾਉਣ ਦਾ ਹੱਕਦਾਰ ਹੈ। ਸੋਨੂ ਦੇ ਕਹੇ ਅਨੁਸਾਰ ਐਤਵਾਰ ਰਾਤ ਤਕ ਕਿਸਾਨ ਨਾਗੇਸ਼ਵਰ ਰਾਓ ਦੇ ਘਰ 'ਤੇ ਟ੍ਰੈਕਟਰ ਪੁੱਜ ਚੁੱਕਾ ਸੀ। ਚਿਤੂਰ ਜ਼ਿਲ੍ਹੇ ਦੇ ਹੀ ਰਹਿਣ ਵਾਲੇ ਤੇਲਗੂ ਦੇਸਮ ਪਾਰਟੀ ਪ੍ਰਧਾਨ ਅਤੇ ਰਾਜ ਦੇ ਸਾਬਕਾ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਨੇ ਸੋਨੂ ਦੇ ਕੰਮ ਦੀ ਪ੍ਰਸ਼ੰਸਾ ਕੀਤੀ।

ਹੋਰ ਖਬਰਾਂ »

ਹਮਦਰਦ ਟੀ.ਵੀ.