ਨਵੀਂ ਦਿੱਲੀ, 28 ਜੁਲਾਈ, ਹ.ਬ. : ਪੁਲਿਸ ਨੇ ਆਗਰਾ ਦੇ ਸੈਨਿਕ ਨਗਰ ਨਿਵਾਸੀ ਰਾਜੀਵ ਸ਼ਰਮਾ ਉਰਫ ਰਾਜੂ ਸ਼ਰਮਾ, ਮਣੀਪੁਰ ਨਿਵਾਸੀ ਮੁਹੰਮਦ ਹਬੀਬਪੁਰ ਉਰਫ ਮੁਜੀਬੁਰ ਰਹਿਮਾਨ ਅਤੇ ਕੋਲਕਾਤਾ ਨਿਵਾਸੀ ਸਾਗਰ ਰਾਏ ਨੂੰ ਕਾਬੂ ਕਰ ਲਿਆ। ਮੁਲਜ਼ਮਾਂ ਕੋਲੋਂ ਦਸ ਲਗਜ਼ਰੀ ਕਾਰਾਂ ਬਰਾਮਦ ਹੋਈਆਂ ਹਨ।  ਮੁਲਜ਼ਮ ਹਬੀਬਪੁਰ ਅਤੇ ਸਾਗਰ ਦਿੱਲੀ ਵਿਚ ਕਾਰ ਚੋਰੀ ਕਰਨ ਦੇ ਲਈ ਹਵਾਈ ਜਹਾਜ਼ ਰਾਹੀਂ ਆਉਂਦੇ ਸੀ ਅਤੇ ਵਾਪਸ ਚੋਰੀ ਕੀਤੀ ਕਾਰ 'ਤੇ ਜਾਂਦੇ ਸੀ। ਹਬੀਬਪੁਰ ਰਹਿਮਾਨ ਮਣੀਪੁਰ ਵਿਲੇਜ ਡਿਫੈਂਸ ਫੋਰਸ ਵਿਚ ਨੌਕਰੀ ਕਰਦਾ ਸੀ। ਕੁਝ ਦਿਨ ਪਹਿਲਾਂ ਉਸ ਨੇ ਨੌਕਰੀ ਛੱਡ ਕੇ ਚੋਰੀ ਦਾ ਧੰਦਾ ਸ਼ੁਰੂ ਕਰ ਲਿਆ। ਉਸ ਦੀ ਪਤਨੀ ਮਣੀਪੁਰ ਪੁਲਿਸ ਵਿਚ ਹੌਲਦਾਰ ਹੈ।  ਪੁਲਿਸ ਨੇ ਆਖਰ ਮੁਲਜ਼ਮ ਰਾਜੀਵ ਨੂੰ ਕਾਬੂ ਕਰ ਲਿਆ। ਪੁਲਿਸ ਪੁਛÎਗਿੱਛ ਵਿਚ ਰਾਜੀਵ ਨੇ ਦੱਸਿਆ ਕਿ ਉਹ ਛਪਰਾ ਵਿਚ ਰਾਮ ਖਿਲਾਵਨ ਅਤੇ ਮਣੀਪੁਰ ਵਿਚ ਜੁੰਮਾ ਖਾਨ ਨੂੰ ਚੋਰੀ ਦੀ ਕਾਰ ਸਪਲਾਈ ਕਰਦਾ ਹੈ।  ਪੁਲਿਸ ਬਾਕੀ ਮੁਲਜ਼ਮਾਂ ਦੀ ਵੀ ਭਾਲ ਕਰ ਰਹੀ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.