ਚੰਡੀਗੜ੍ਹ, 28 ਜੁਲਾਈ, ਹ.ਬ. : ਜਦੋਂ ਤੁਹਾਡੇ ਹਾਰਮੋਨਜ਼ ਵਿਚ ਕੋਈ ਤਬਦੀਲੀ ਆਉਂਦੀ ਹੈ ਤਾਂ ਤੁਹਾਡੇ ਵਾਲਾਂ ਦਾ ਵਿਕਾਸ ਰੁਕ ਜਾਂਦਾ ਹੈ, ਜਿਸ ਕਾਰਨ ਤੁਹਾਡੀਆਂ ਪਲਕਾਂ ਵੀ ਪਹਿਲਾਂ ਤੋਂ ਪਤਲੀਆਂ ਹੋ ਜਾਂਦੀਆਂ ਹਨ ਪਰ ਤੁਹਾਨੂੰ ਘਬਰਾਉਣ ਦੀ ਕੋਈ ਜ਼ਰੂਰਤ ਨਹੀਂ, ਕਈ ਵਾਰ ਉਮਰ ਵਧਣ ਦੇ ਨਾਲ-ਨਾਲ ਤੁਹਾਡੀਆਂ ਪਲਕਾਂ ਪਹਿਲਾਂ ਨਾਲੋਂ ਪਤਲੀਆਂ ਹੋਣ ਲੱਗਦੀਆਂ ਹਨ। ਅਜਿਹਾ ਕੁਝ ਮੇਕਅਪ ਪ੍ਰੋਡਕਟਸ ਦੀ ਵਜ੍ਹਾ ਨਾਲ ਵੀ ਹੋ ਸਕਦਾ ਹੈ। ਵਧਦੀ ਉਮਰ ਦੇ ਨਾਲ-ਨਾਲ ਤੁਹਾਡੇ ਅੰਦਰ ਨਮੀ ਦੀ ਕਮੀ ਹੋਣ ਲਗਦੀ ਹੈ ਤੇ ਤੁਹਾਡੇ ਹਾਰਮੋਨਜ਼ ਵਿਚ ਵੀ ਅਸੰਤੁਲਨ ਹੋਣ ਲੱਗਦਾ ਹੈ ਜਦੋਂ ਤੁਹਾਡੇ ਹਾਰਮੋਨਜ਼ ਵਿਚ ਕੋਈ ਤਬਦੀਲੀ ਆਉਂਦੀ ਹੈ ਤਾਂ ਤੁਹਾਡੇ ਵਾਲਾਂ ਦਾ ਵਿਕਾਸ ਰੁਕ ਜਾਂਦਾ ਹੈ, ਜਿਸ ਕਾਰਨ ਤੁਹਾਡੀਆਂ ਪਲਕਾਂ ਵੀ ਪਹਿਲਾਂ ਤੋਂ ਪਤਲੀਆਂ ਹੋ ਜਾਂਦੀਆਂ ਹਨ ਪਰ ਤੁਹਾਨੂੰ ਘਬਰਾਉਣ ਦੀ ਕੋਈ ਜ਼ਰੂਰਤ ਨਹੀਂ ਕਿਉਂਕਿ ਅਜਿਹੇ ਬਹੁਤ ਸਾਰੇ ਉਪਾਅ ਹਨ, ਜਿਨ੍ਹਾਂ ਦੀ ਮਦਦ ਨਾਲ ਤੁਸੀਂ ਆਪਣੀਆਂ ਪਲਕਾਂ ਸੰਘਣੀਆਂ ਬਣਾ ਸਕਦੇ ਹੋ। ਮਾਰਕੀਟ ਵਿਚ ਅਜਿਹੇ ਬਹੁਤ ਸਾਰੇ ਸੀਰਮ ਮੁਹੱਈਆ ਹਨ, ਜਿਨ੍ਹਾਂ ਦੀ ਵਰਤੋਂ ਕਰ ਕੇ ਤੁਸੀਂ ਆਪਣੀਆਂ ਪਲਕਾਂ ਨੂੰ ਪਹਿਲਾਂ ਨਾਲੋਂ ਮੋਟਾ ਕਰ ਸਕਦੇ ਹੋ। ਇਹ ਸੀਰਮ ਤੁਹਾਡੀਆਂ ਪਲਕਾਂ ਨੂੰ ਅਜਿਹੀ ਖ਼ੁਰਾਕ ਮੁਹੱਈਆ ਕਰਵਾਉਂਦੇ ਹਨ, ਜਿਨ੍ਹਾਂ ਦੀ ਮਦਦ ਨਾਲ ਤੁਹਾਡੇ ਵਾਲਾਂ ਦਾ ਵਿਕਾਸ ਤੇਜ਼ੀ ਨਾਲ ਹੁੰਦਾ ਹੈ ਜਦੋਂ ਤੁਸੀਂ ਮੇਕਅਪ ਨੂੰ ਰਗੜ-ਰਗੜ ਕੇ ਕੱਢਦੇ ਹੋ ਤਾਂ ਮੇਕਅਪ ਦੇ ਨਾਲ-ਨਾਲ ਤੁਹਾਡੀਆਂ ਪਲਕਾਂ ਵੀ ਨਿਕਲ ਆਉਂਦੀਆਂ ਹਨ, ਜਿਸ ਨਾਲ ਤੁਹਾਡੀਆਂ ਪਲਕਾਂ ਬਹੁਤ ਪਤਲੀਆਂ ਦਿਸਦੀਆਂ ਹਨ। ਇਸ ਲਈ ਤੁਹਾਨੂੰ ਕਿਸੇ ਚੰਗੇ ਬ੍ਰਾਂਡ ਦੇ ਮੇਕਅਪ ਰਿਮੂਵਰ ਦੀ ਵਰਤੋਂ ਕਰਨੀ ਚਾਹੀਦੀ ਹੈ, ਜੋ ਤੁਹਾਡੀਆਂ ਪਲਕਾਂ ਨੂੰ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਨਾ ਪਹੁੰਚਾਵੇ।

ਹੋਰ ਖਬਰਾਂ »

ਹਮਦਰਦ ਟੀ.ਵੀ.