ਪ੍ਰੀਮੀਅਰ ਡੱਗ ਫੋਰਡ ਨੇ ਕੀਤਾ ਐਲਾਨ

ਟੋਰਾਂਟੋ, 28 ਜੁਲਾਈ (ਹਮਦਰਦ ਨਿਊਜ਼ ਸਰਵਿਸ) : ਫੈਡਰਲ ਸਰਕਾਰ ਦੀ ਭਾਈਵਾਲੀ ਰਾਹੀਂ ਉਨਟਾਰੀਓ ਸਰਕਾਰ 444 ਮਿਊਂਸਪੈਲਟੀਜ਼ ਅਤੇ ਟ੍ਰਾਂਜ਼ਿਟ ਨੂੰ 4 ਬਿਲੀਅਨ ਡਾਲਰ ਦੀ ਵਿੱਤੀ ਮਦਦ ਮੁਹੱਈਆ ਕਰਵਾਏਗੀ, ਤਾਂ ਜੋ ਕੋਰੋਨਾ ਮਹਾਂਮਾਰੀ ਦੇ ਚਲਦਿਆਂ ਮੌਜੂਦਾ ਗੰਭੀਰ ਹਾਲਾਤਾਂ ਨਾਲ ਚੰਗੀ ਤਰ•ਾਂ ਨਜਿੱਠਿਆ ਜਾ ਸਕੇ। ਇਹ ਫੰਡਿੰਗ ਆਰਥਿਕ ਬਹਾਲੀ ਲਈ ਸੂਬੇ ਦੀ 'ਮੇਡ-ਇਨ-ਉਨਟਾਰੀਓ' ਯੋਜਨਾ ਦਾ ਹਿੱਸਾ ਹੈ।
ਇਹ ਐਲਾਨ ਉਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਵੱਲੋਂ ਕੀਤਾ ਗਿਆ। ਇਸ ਮੌਕੇ ਉਨ•ਾਂ ਨਾਲ ਡਿਪਟੀ ਪ੍ਰੀਮੀਅਰ ਤੇ ਸਿਹਤ ਮੰਤਰੀ ਕ੍ਰਿਸਟੀਨ ਇਲੀਅਟ, ਵਿੱਤ ਮੰਤਰੀ ਰੌਡ ਫਿਲਿਪਸ, ਮਿਉਂਸਪਲ ਤੇ ਰਿਹਾਇਸ਼ੀ ਮਾਮਲਿਆਂ ਬਾਰੇ ਮੰਤਰੀ ਸਟੀਵ ਕਲਾਰਕ ਅਤੇ ਆਵਾਜਾਈ ਮੰਤਰੀ ਕੈਰੋਲਿਨ ਮੁਲਰੋਨੀ ਸ਼ਾਮਲ ਸਨ।
ਡੱਗ ਫੋਰਡ ਨੇ ਕਿਹਾ ਕਿ ਸੂਬਾ ਸਰਕਾਰ ਨੇ ਫੈਡਰਲ ਸਰਕਾਰ ਨਾਲ ਇਤਿਹਾਸਕ ਸੰਧੀ ਕੀਤੀ ਹੈ ਤਾਂ ਜੋ ਕੋਰੋਨਾ ਮਹਾਂਮਾਰੀ ਕਾਰਨ ਪੈਦਾ ਹੋ ਰਹੀਆਂ ਚੁਣੌਤੀਆਂ ਨਾਲ ਵਧੀਆ ਢੰਗ ਨਾਲ ਨਜਿੱਠਿਆ ਜਾ ਸਕੇ। ਉਨ•ਾਂ ਨੇ ਉਨਟਾਰੀਓ ਦੀਆਂ 444 ਮਿਉਂਸਪੈਲਟੀਜ਼ ਦੇ ਨੇਤਾਵਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਮਾੜੇ ਦੌਰ ਵਿੱਚੋਂ ਉਭਰਨ ਅਤੇ ਕਾਰੋਬਾਰ ਮੁੜ ਖੋਲ•ਣ ਦੀ ਪ੍ਰਕਿਰਿਆ 'ਚ ਸੂਬਾ ਸਰਕਾਰ ਦਾ ਪੂਰਾ ਸਾਥ ਦੇ ਰਹੇ ਹਨ। ਦੱਸ ਦੇਈਏ ਕਿ ਕੈਨੇਡਾ ਦੇ ਸਾਰੇ ਸੂਬਿਆਂ ਦੇ ਪ੍ਰੀਮੀਅਰਜ਼ ਅਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਉਪ ਪ੍ਰਧਾਨ ਮੰਤਰੀ ਕ੍ਰਿਸਟੀਆ ਫਰੀਲੈਂਡ ਨੇ ਮਿਉਂਸਪੈਲਟੀਜ਼ ਦੀ ਆਰਥਿਕ ਸਹਾਇਤਾ ਲਈ ਇੱਕ ਇਤਿਹਾਸਕ ਸੰਧੀ ਕੀਤੀ ਹੋਈ ਹੈ, ਜਿਸ ਵਿੱਚ ਫੈਡਰਲ ਸਰਕਾਰ 777 ਮਿਲੀਅਨ ਡਾਲਰ ਅਤੇ ਸੂਬਾ ਸਰਕਾਰ 1.22 ਬਿਲੀਅਨ ਡਾਲਰ ਫੰਡ ਮੁਹੱਈਆ ਕਰਵਾਏਗੀ।

ਹੋਰ ਖਬਰਾਂ »

ਹਮਦਰਦ ਟੀ.ਵੀ.