ਕਾਹਨੂਵਾਨ ਦੇ ਮਨਪ੍ਰੀਤ ਨੂੰ ਜਲਦ ਮਿਲਣੀ ਸੀ ਕੈਨੇਡਾ ਦੀ ਪੀ.ਆਰ

ਸਰੀ, 27 ਜੁਲਾਈ (ਹਮਦਰਦ ਨਿਊਜ਼ ਸਰਵਿਸ) : ਕੈਨੇਡਾ ਵਿੱਚ ਪੰਜਾਬੀ ਨੌਜਵਾਨਾਂ ਦੇ ਡੁੱਬਣ ਦੀਆਂ ਘਟਨਾਵਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ। ਅਜੇ ਕੱਲ• ਹੀ ਕੈਲਗਰੀ ਦੀ ਝੀਲ ਵਿੱਚ ਗੁਰਸਿੱਖ ਨੌਜਵਾਨ ਗਗਨਦੀਪ ਸਿੰਘ ਡੁੱਬ ਗਿਆ ਸੀ ਤੇ ਅੱਜ ਖ਼ਬਰ ਆ ਰਹੀ ਹੈ ਕਿ ਕਾਹਨੂੰਵਾਨ ਦੇ ਪਿੰਡ ਚੱਕ ਸ਼ਰੀਫ਼ ਦਾ ਨੌਜਵਾਨ ਮਨਪ੍ਰੀਤ ਸਿੰਘ ਲੱਕੀ ਸਰੀ ਦੀ ਇੱਕ ਝੀਲ ਵਿੱਚ ਡੁੱਬ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਕਾਹਨੂਵਾਨ ਦੇ ਨਜ਼ਦੀਕੀ ਪਿੰਡ ਚੱਕ ਸ਼ਰੀਫ਼ ਦਾ 22 ਸਾਲਾ ਨੌਜਵਾਨ ਮਨਪ੍ਰੀਤ ਸਿੰਘ ਲੱਕੀ ਸਰੀ ਦੇ ਨੇੜੇ ਪੈਂਦੇ ਕਲਟਸ ਝੀਲ ਵਿੱਚ ਡੁੱਬ ਗਿਆ। ਮਨਪ੍ਰੀਤ 2017 ਵਿੱਚ ਸਟੱਡੀ ਵੀਜ਼ਾ 'ਤੇ ਕੈਨੇਡਾ ਗਿਆ ਸੀ। ਉਸ ਦੇ ਪਿਤਾ ਹਰਜਿੰਦਰ ਸਿੰਘ ਨੇ ਦੱਸਿਆ ਕਿ ਕਾਫ਼ੀ ਸਮਾਂ ਪਹਿਲਾਂ ਮਨਪ੍ਰੀਤ ਦੀ ਪੜ•ਾਈ ਖ਼ਤਮ ਹੋ ਚੁੱਕੀ ਸੀ। ਹੁਣ ਉਹ ਵੈਨਕੁਵਰ 'ਚ ਵਰਕ ਪਰਮਿਟ 'ਤੇ ਕੰਮ ਕਰ ਰਿਹਾ ਸੀ।
ਸ਼ਨਿੱਚਰਵਾਰ ਨੂੰ ਮਨਪ੍ਰੀਤ ਸਿੰਘ ਆਪਣੇ ਹੋਰ 8-10 ਦੋਸਤਾਂ ਨਾਲ ਵੈਨਕੁਵਰ ਦੇ ਨੇੜੇ ਪੈਂਦੀ ਕਲਟਸ ਝੀਲ 'ਤੇ ਪਿਕਨਿਕ ਲਈ ਗਿਆ ਸੀ। ਉੱਥੇ ਉਨ•ਾਂ ਦੀ ਕਿਸ਼ਤੀ ਝੀਲ ਵਿੱਚ ਖਰਾਬ ਹੋ ਗਈ, ਜਿਸ ਕਾਰਨ ਮਨਪ੍ਰੀਤ ਸਿੰਘ ਤੇ ਦੋ ਹੋਰ ਨੌਜਵਾਨ ਝੀਲ ਵਿੱਚ ਡਿੱਗ ਗਏ। ਸੇਫ਼ਟੀ ਗਾਰਡ ਨੇ ਦੋ ਨੌਜਵਾਨਾਂ ਨੂੰ ਤਾਂ ਬਚਾਅ ਲਿਆ, ਪਰ ਮਨਪ੍ਰੀਤ ਸਿੰਘ ਨੂੰ ਜਦੋਂ ਤੱਕ ਝੀਲ ਵਿੱਚੋਂ ਬਾਹਰ ਕੱਢਿਆ ਗਿਆ, ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ। ਮਨਪ੍ਰੀਤ ਸਿੰਘ ਦੇ ਪਿਤਾ ਹਰਜਿੰਦਰ ਸਿੰਘ ਤੇ ਹੋਰ ਲੋਕਾਂ ਨੇ ਪੰਜਾਬ ਸਰਕਾਰ, ਕੇਂਦਰ ਸਰਕਾਰ ਤੇ ਕੈਨੇਡਾ ਸਰਕਾਰ ਅਤੇ ਸਿੱਖ ਜਥੇਬੰਦੀਆਂ ਨੂੰ ਅਪੀਲ ਕੀਤੀ ਹੈ ਕਿ ਉਨ•ਾਂ ਦੇ ਪੁੱਤਰ ਦੀ ਮ੍ਰਿਤਕ ਦੇਹ ਪਿੰਡ ਪਹੁੰਚਾਉਣ ਦਾ ਪ੍ਰਬੰਧ ਕੀਤਾ ਜਾਵੇ। ਸੁਖਦੇਵ ਸਿੰਘ, ਭੂਪਿੰਦਰ ਸਿੰਘ, ਲਖਵਿੰਦਰ ਸਿੰਘ, ਤਰਨਪਾਲ ਸਿੰਘ, ਨਿਰਮਲ ਸਿੰਘ ਤੇ ਸੋਹਨ ਸਿੰਘ ਨੇ ਕਿਹਾ ਕਿ ਮ੍ਰਿਤਕ ਦੇ ਪਰਿਵਾਰ ਦੀ ਇੰਨੀ ਸਮਰੱਥਾ ਨਹੀਂ ਹੈ ਕਿ ਉਹ ਮਨਪ੍ਰੀਤ ਸਿੰਘ ਦੀ ਮ੍ਰਿਤਕ ਦੇਹ ਆਪਣੇ ਖਰਚੇ 'ਤੇ ਪੰਜਾਬ ਲਿਆ ਸਕੇ। ਇਸ ਲਈ ਸਿੱਖ ਤੇ ਸਮਾਜਸੇਵੀ ਜਥੇਬੰਦੀਆਂ ਨੂੰ ਅਪੀਲ ਹੈ ਕਿ ਉਹ ਉਨ•ਾਂ ਦੀ ਮਦਦ ਲਈ ਅੱਗੇ ਆਉਣ।  

ਹੋਰ ਖਬਰਾਂ »

ਹਮਦਰਦ ਟੀ.ਵੀ.