ਵਾਸ਼ਿੰਗਟਨ, 29 ਜੁਲਾਈ, ਹ.ਬ. : ਰਾਸ਼ਟਰਪਤੀ ਟਰੰਪ ਨੇ Îਇੱਕ ਵਾਰ ਮੁੜ ਮਲੇਰੀਆ ਰੋਕੂ ਦਵਾਈ ਹਾਈਡ੍ਰੋਕਸੀ ਕਲੋਰੋਕਵੀਨ ਨੂੰ ਕੋਰੋਨਾ ਦਾ ਪ੍ਰਭਾਵੀ ਇਲਾਜ ਦੱਸਿਆ ਹੈ। ਉਨ੍ਹਾਂ ਨੇ ਇਸ ਦੇ ਜ਼ਰੀਏ ਦੇਸ਼ ਦੇ ਸਭ ਤੋਂ ਵੱਡੇ ਰੋਗ ਮਾਹਰ ਡਾ. ਐਂਥਨੀ ਫਾਸੀ ਦੀ ਭਰੋਸੇਯੋਗਤਾ ਨੂੰ ਚੁਣੌਤੀ ਦਿੱਤੀ ਹੈ। ਉਧਰ, ਫਾਸੀ ਨੇ ਕਿਹਾ ਕਿ ਤਮਾਮ ਆਲੋਚਨਾਵਾਂ ਦੇ ਬਾਵਜੂਦ ਉਹ ਅਪਣਾ ਕੰਮ ਕਰਦੇ ਰਹਿਣਗੇ।  ਦੱਸ ਦੇਈਏ ਕਿ ਕਈ ਅਧਿਐਨਾਂ ਤੋਂ ਪਤਾ ਚਲਿਆ ਕਿ ਹਾਈਡ੍ਰੋਕਸੀ ਕਲੋਰੋਕਵੀਨ ਦਵਾਈ  ਕੋਰੋਨਾ ਬਿਮਾਰੀ ਦੇ ਲਈ ਇੱਕ ਪ੍ਰਭਾਵੀ ਇਲਾਜ ਨਹੀਂ ਹੈ। ਕੁਝ ਦਿਨ ਪਹਿਲਾਂ ਐਫਡੀਏ ਨੇ ਕੋਰੋਨਾ ਮਰੀਜ਼ਾਂ ਦੇ ਇਲਾਜ ਵਿਚ ਇਸ ਦਵਾਈ ਦੀ ਐਮਰਜੰਸੀ ਪ੍ਰਯੋਗ ਆਗਿਆ ਵਾਪਸ ਲੈ ਲਈ ਸੀ।
ਅਮਰੀਕਾ ਵਿਚ ਮਹਾਮਾਰੀ ਰੁਕਣ ਦਾ ਨਾਂ ਨਹੀਂ ਲੈ ਰਹੀ ਹੈ। ਕੋਰੋਨਾ ਦੇ ਮਾਮਲੇ ਵਧਣ ਤੋ ਬਾਅਦ ਵਾਸ਼ਿੰਗਟਨ ਡੀਸੀ ਨੇ 27 ਸੂਬਿਆਂ ਤੋਂ ਆਉਣ ਵਾਲੇ ਲੋਕਾਂ ਨੂੰ 14 ਦਿਨ ਤੱਕ ਕਵਾਰੰਟੀਨ ਵਿਚ ਰਹਿਣ ਦਾ ਆਦੇਸ਼ ਜਾਰੀ ਕੀਤਾ ਹੈ। ਜਿਹੜੇ ਸੂਬਿਆਂ ਨੂੰ Îਇਸ ਦੇ ਤਹਿਤ ਸ਼ਾਮਲ ਕੀਤਾ ਗਿਆ ਹੈ, ਉਸ ਵਿਚ ਕੈਲੀਫੋਰਨੀਆ, ਫਲੋਰਿਡਾ, ਉਤਰੀ ਅਤੇ ਦੱਖਣੀ ਕੈਰੋਲਿਨਾ, ਟੈਕਸਸ, ਵਾਸ਼ਿੰਗਟਨ, ਜਾਰਜੀਆ ਸ਼ਾਮਲ ਹਨ। ਵਾਸ਼ਿੰਗਟਨ ਡੀਸੀ ਦੇ ਸਿਹਤ ਵਿਭਾਗ ਨੇ 10 ਅਗਸਤ ਨੂੰ ਇਸ ਸੂਚੀ ਨੂੰ ਅਪਡੇਟ ਕਰਨ ਦੀ ਗੱਲ ਕਹੀ ਹੈ। ਵਾਸਿੰਗਟਨ ਡੀਸੀ ਵਿਚ 582 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.