ਚੰਡੀਗੜ੍ਹ, 29 ਜੁਲਾਈ (ਹਮਦਰਦ ਨਿਊਜ਼ ਸਰਵਿਸ) : ਚੰਡੀਗੜ੍ਹ ਦੇ ਬੁੜੈਲ 'ਚ ਸਥਿਤ ਇੱਕ ਹੋਟਲ 'ਚ ਦੇਹ ਵਪਾਰ ਦਾ ਧੰਦਾ ਚੱਲ ਰਿਹਾ ਸੀ ਇਸ 'ਤੇ ਪੁਲਿਸ ਨੇ ਛਾਪਾ ਮਾਰ ਕੇ ਹੋਟਲ ਮਾਲਕ ਤੇ ਏਜੰਟ ਸਮੇਤ ਪੰਜ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਹੋਟਲ ਦੇ ਵੱਖ-ਵੱਖ ਕਮਰਿਆਂ 'ਚੋਂ ਤਿੰਨ ਕੁੜੀਆਂ ਬਰਾਮਦ ਕੀਤੀਆਂ ਗਈਆਂ ਹਨ। ਸੈਕਟਰ-34 ਥਾਣਾ ਪੁਲਿਸ ਨੇ ਹੋਟਲ ਸੰਚਾਲਕ ਧਨਾਸ ਨਿਵਾਸੀ ਪ੍ਰਦੀਪ, ਜਵਾਹਰ, ਦਲਾਲ ਪੁਨੀਤ, ਰਾਜੂ ਅਤੇ ਇਕ ਦਲਾਲ ਜਨਾਨੀ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।
ਪੰਜ ਲੋਕਾਂ ਨੂੰ ਅਦਾਲਤ ਨੇ 14 ਦਿਨਾ ਦੀ ਕਾਨੂੰਨੀ ਹਿਰਾਸਤ 'ਚ ਭੇਜ ਦਿੱਤਾ। ਜਾਣਕਾਰੀ ਮੁਤਾਬਕ ਏ. ਐੱਸ. ਪੀ. ਨੇਹਾ ਯਾਦਵ ਨੂੰ ਸੋਮਵਾਰ ਰਾਤ ਕਰੀਬ 11 ਵਜੇ ਸੂਚਨਾ ਮਿਲੀ ਕਿ ਬੁੜੈਲ ਸਥਿਤ ਹੋਟਲ 'ਚ ਦੇਹ ਵਪਾਰ ਚੱਲ ਰਿਹਾ ਹੈ। ਇਸ 'ਤੇ ਸੈਕਟਰ-34 ਥਾਣਾ ਇੰਚਾਰਜ ਬਲਦੇਵ ਕੁਮਾਰ, ਬੁੜੈਲ ਚੌਕੀ ਇੰਚਾਰਜ ਓਮ ਪ੍ਰਕਾਸ਼ ਅਤੇ ਉਨ੍ਹਾਂ ਦੀ ਟੀਮ ਨੇ ਹੋਟਲ 'ਚ ਛਾਪਾ ਮਾਰਿਆ ਇਸ ਦੌਰਾਨ ਹੋਟਲ ਦੇ ਵੱਖ-ਵੱਖ ਕਮਰਿਆਂ 'ਚੋਂ 3 ਕੁੜੀਆਂ ਫੜ੍ਹੀਆਂ ਗਈਆਂ। ਪੁਲਿਸ ਜਾਂਚ 'ਚ ਸਾਹਮਣੇ ਆਇਆ ਕਿ ਕੁੜੀਆਂ ਕਾਫ਼ੀ ਸਮੇਂ ਤੋਂ ਇਸ ਕੰਮ 'ਚ ਸ਼ਾਮਲ ਸਨ। ਇਹ ਸਾਰੀਆਂ ਕੁੜੀਆਂ ਪੰਜਾਬ ਅਤੇ ਹੋਰ ਸ਼ਹਿਰਾਂ ਨਾਲ ਸਬੰਧ ਰੱਖਦੀਆਂ ਹਨ। ਸਾਰਿਆਂ ਨੂੰ ਹਿਰਾਸਤ 'ਚ ਲੈ ਲਿਆ ਗਿਆ। ਪੁਲਿਸ ਨੇ ਹੋਟਲ ਮਾਲਕ, ਮੈਨੇਜਰ, ਏਜੰਟ ਮਹਿਲਾ ਸਣੇ 5 ਲੋਕਾਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ।

ਹੋਰ ਖਬਰਾਂ »

ਚੰਡੀਗੜ

ਹਮਦਰਦ ਟੀ.ਵੀ.