ਕਲਾਨੌਰ, 29 ਜੁਲਾਈ (ਹਮਦਰਦ ਨਿਊਜ਼ ਸਰਵਿਸ) : ਗੁਰਦਾਸਪੁਰ ਦੇ ਬਲਾਕ ਕਲਾਨੌਰ 'ਚ ਲੁਟੇਰੇ ਬੈਂਕ 'ਚੋਂ ਲੱਖਾਂ ਰੁਪਏ ਦੀ ਨਕਦੀ ਲੁੱਟ ਕੇ ਫਰਾਰ ਹੋ ਗਏ ਇਹ ਵਾਰਦਾਤ ਕਲਾਨੌਰ ਦੇ ਪਿੰਡ ਰੁਡਿਆਣਾ 'ਚ ਸੁਸਾਇਟੀ ਦੇ ਕੋਆਪਰੇਟਿਵ ਬੈਂਕ 'ਚ ਵਾਪਰੀ, ਜਿੱਥੇ 3 ਨਕਾਬਪੋਸ਼ ਲੁਟੇਰਿਆਂ ਨੇ ਹਥਿਆਰਾਂ ਦੀ ਨੋਕ 'ਤੇ ਇਸ ਘਟਨਾ ਨੂੰ ਅੰਜਾਮ ਦਿੱਤਾ ਲੁਟੇਰੇ ਬੈਂਕ ਅਮਲੇ ਕੋਲੋਂ ਲਗਭਗ ਸਾਢੇ ਪੰਜ ਲੱਖ ਰੁਪਏ ਲੁੱਟ ਲੈ ਗਏ। ਪੁਲਿਸ ਵਲੋਂ ਇਸ ਵਾਰਦਾਤ ਸੰਬੰਧੀ ਵੱਖ-ਵੱਖ ਪਹਿਲੂਆਂ 'ਤੇ ਜਾਂਚ ਕੀਤੀ ਜਾ ਰਹੀ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.