ਵਾਸ਼ਿੰਗਟਨ, 30 ਜੁਲਾਈ, ਹ.ਬ. : ਭਾਰਤੀ-ਅਮਰੀਕੀ ਸਿਆਸੀ ਸੰਗਠਨ 'ਇੰਪੈਕਟ' ਨੇ ਅਮਰੀਕੀ ਚੋਣਾਂ ਵਿਚ ਹਿੱਸਾ ਲੈਣ ਵਾਲੇ ਭਾਈਚਾਰੇ ਦੇ ਮੈਂਬਰਾਂ ਦੀ ਇੱਕ ਕਰੋੜ  ਡਾਲਰ ਦੀ ਮਦਦ ਕਰਨ ਦਾ ਐਲਾਨ ਕੀਤਾ ਹੈ। ਇੰਪੈਕਟ ਦੀ ਯੋਜਨਾ ਉਚ ਅਹੁਦਿਆਂ ਦੇ ਲਈ ਚੋਣ ਲੜ ਰਹੇ ਭਾਰਤੀ ਮੂਲ ਦੇ ਲੋਕਾਂ ਦੀ ਪਛਾਣ ਕਰਨਾ , ਉਨ੍ਹਾਂ ਬੜਾਵਾ ਦੇਣ ਅਤੇ ਮਦਦ ਕਰਨ ਦੇ ਲਈ ਇੱਕ ਨਵਾਂ ਪ੍ਰੋਗਰਾਮ ਬਣਾਉਣ ਦੀ ਹੈ।
ਇਸ ਐਲਾਨ ਦਾ ਭਾਰਤੀ ਮੂਲ ਦੀ ਸੈਨੇਟਰ  ਕਮਲਾ ਹੈਰਿਸ ਨੇ ਸੁਆਗਤ ਕੀਤਾ ਹੈ। ਕੈਲੀਫੋਰਨੀਆ ਦੀ ਸੈਨੇਟਰ ਕਮਲਾ ਹੈਰਿਸ ਨੇ ਕਿਹਾ, ਮੈਂ ਭਾਰਤੀ-ਅਮਰੀਕੀ ਭਾਈਚਾਰੇ ਦੀ ਚੋਣ ਪ੍ਰਕਿਰਿਆ ਵਿਚ ਵਧਦੀ ਭੂਮਿਕਾ ਨੂੰ ਦੇਖ ਕੇ ਬੇਹੱਦ ਖੁਸ਼ ਹਾਂ। ਮੇਰੀ ਖੁਸ਼ੀ ਸਿਰਫ ਇੱਕ ਭਾਰਤੀ ਮੂਲ ਦੀ  ਬਤੌਰ ਹੀ ਨਹੀਂ ਬਲਕਿ ਇੱਕ ਅਜਿਹੇ ਸ਼ਖਸ ਦੇ ਰੂਪ ਵਿਚ  ਵੀ ਹੈ ਜਿਸ ਦਾ ਮੰਨਣਾ ਹੈ ਕਿ ਸਾਡੇ ਦੇਸ਼ ਵਿਚ ਸਾਰੀ ਜਾਤਾਂ ਦੇ ਜਿੰਨੇ ਅਮਰੀਕੀ ਹੋਣਗੇ ਓਨਾ ਹੀ ਸਾਡਾ ਲੋਕਤੰਤਰ ਮਜ਼ਬੂਤ ਹੋਵੇਗਾ।
ਇੰਪੈਕਟ ਨੇ ਇੱਕ ਬਿਆਨ ਵਿਚ ਕਿਹਾ ਕਿ ਬੀਤੇ ਅੱਠ ਸਾਲਾਂ ਵਿਚ ਅਮਰੀਕੀ ਕਾਂਗਰਸ ਵਿਚ ਭਾਰਤੀ ਅਮਰੀਕੀਆਂ ਦੀ ਗਿਣਤੀ ਪੰਜ ਗੁਣਾ ਵਧ ਗਈ ਹੈ। ਇਹ ਸੰਗਠਨ ਇੱਕ ਮੁੱਖ ਸਿਆਸੀ ਸੰਗਠਨ ਹੈ ਜੋ ਸਰਕਾਰੀ ਦਫ਼ਤਰਾਂ ਵਿਚ ਭਾਰਤਵੰਸ਼ੀਆਂ ਦੀ ਗਿਣਤੀ ਵਧਾਉਣ ਦੇ ਮਕਸਦ ਨਾਲ ਟਰੇਨਿੰਗ ਦੇਣ, ਫੰਡ ਜੁਟਾਉਣ ਅਤੇ ਪ੍ਰਭਾਵੀ ਲੋਕਾਂ ਨੂੰ ਚੁਣਨ ਦਾ ਕੰਮ ਕਰਦਾ ਹੈ। ਉਸ ਨੇ ਵਕੀਲ ਨੀਲ ਮਖੀਜਾ ਨੂੰ ਸੰਗਠਨ ਦਾ ਨਵਾਂ ਕਾਰਜਕਾਰੀ ਨਿਦੇਸ਼ਕ ਬਣਾਉਣ ਦਾ ਐਲਾਨ ਵੀ ਕੀਤਾ।
ਡੈਮੋਕਰੇਟਿਕ ਪਾਰਟੀ ਵਲੋਂ ਰਾਸ਼ਟਰਪਤੀ ਅਹੁਦੇ ਦੇ ਦਾਅਵੇਦਾਰ ਜੋਅ ਬਿਡੇਨ ਨੇ ਉਪ ਰਾਸ਼ਟਰਪਤੀ ਅਹੁਦੇ ਦੇ ਲਈ ਅਪਣੀ ਪਸੰਦ ਨੂੰ ਲੈ ਕੇ ਚੁੱਪ ਵੱਟੀ ਹੋਈ ਹੈ ਲੇਕਿਨ  ਭਾਰਤਵੰਸ਼ੀ ਕਮਲਾ ਹੈਰਿਸ ਨੂੰ ਲੈ ਕੇ ਉਨ੍ਹਾਂ ਨੇ ਖੁਲ੍ਹ ਕੇ ਪ੍ਰਸ਼ੰਸਾ ਕੀਤੀ। ਬਿਡੇਨ ਦੇ ਕੋਲ ਜੋ ਦਸਤਾਵੇਜ਼ ਸੀ ਉਨ੍ਹਾਂ ਵਿਚ ਹੈਰਿਸ ਦਾ ਨਾਂ ਸਭ ਤੋਂ ਉਪਰ ਦੇਖਿਆ ਗਿਆ ਅਤੇ ਉਨ੍ਹਾਂ ਦੇ ਨਾਂ ਦੇ ਅੱਗੇ ਪੰਜ ਬਿੰਦੂ ਦੇਖੇ ਗਏ।  ਬਿਡੇਨ ਪਹਿਲਾਂ ਵੀ ਕਈ ਵਾਰ ਕਮਲਾ ਹੈਰਿਸ ਦੀ ਸ਼ਲਾਘਾ ਕਰ ਚੁੱਕੇ ਹਨ।

ਹੋਰ ਖਬਰਾਂ »

ਹਮਦਰਦ ਟੀ.ਵੀ.