ਮੋਹਾਲੀ, 30 ਜੁਲਾਈ, ਹ.ਬ. : ਮੋਹਾਲੀ ਦੇ ਫੇਜ਼ 11 ਸਥਿਤ ਚਾਈਲਡ ਐਬਰੌਡ ਇਮੀਗਰੇਸ਼ਨ ਕੰਪਨੀ ਚਲਾਉਣ ਵਾਲੇ ਸ਼ੀਤਲ ਨੂੰ ਪੁਲਿਸ ਨੇ ਜੰਲਧਰ ਤੋਂ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਕਈ ਮਹੀਨੇ ਤੱਕ ਮੋਹਾਲੀ ਵਿਚ ਠੱਗੀ ਦੀ ਖੇਡ ਖੇਡਣ ਵਾਲਾ ਮੁਲਜ਼ਮ ਸ਼ੀਤਲ ਅਪਣੀ ਪਤਨੀ ਨਵਜੋਤ ਕੌਰ ਦੇ ਨਾਲ ਵਿਦੇਸ਼ ਭੱਜ ਗਿਆ ਸੀ, ਲੇਕਿਨ ਬਾਅਦ ਵਿਚ ਇਹ ਗੱਲ ਸਾਹਮਣੇ ਆਈ ਸੀ ਕਿ ਮੁਲਜ਼ਮ ਮੋਹਾਲੀ ਵਿਚ ਅਪਣੀ ਕੰਪਨੀ ਨੂੰ ਤਾਲਾ ਲਾ ਕੇ ਰਾਤੋ ਰਾਤ ਜਲੰਧਰ ਸ਼ਿਫਟ ਹੋ ਗਿਆ ਸੀ। ਫੇਸ 11 ਥਾਣਾ ਪੁਲਿਸ ਨੇ  ਮੁਲਜ਼ਮ ਸ਼ੀਤਲ ਦੇ ਨਾਲ ਨਾਲ ਉਸ ਦੀ ਪਤਨੀ ਨਵਜੋਤ ਕੌਰ ਨੂੰ ਵੀ ਗ੍ਰਿਫਤਾਰ ਕਰ ਲਿਆ।
ਮੁਲਜ਼ਮ ਸ਼ੀਤਲ ਅਪਣੀ ਪਤਨੀ ਨਵਜੋਤ ਦੇ ਨਾਲ ਪਹਿਲਾਂ ਸੈਕਟਰ 34 ਵਿਚ ਇਮੀਗਰੇਸ਼ਨ ਦਫ਼ਤਰ ਚਲਾਉਂਦਾ ਸੀ ਲੇਕਿਨ ਉਥੇ ਠੱਗੀ ਮਾਰਨ ਤੋਂ ਬਾਅਦ ਮੁਲਜ਼ਮ ਮੋਹਾਲੀ ਚਲਾ ਗਿਆ ਸੀ। ਫੇਜ਼ 11 ਵਿਚ ਚਾਈਲਡ ਐਬਰੌਡ ਨਾਂ ਤੋਂ ਅਪਣਾ ਇਮੀਗਰੇਸ਼ਨ ਦਫ਼ਤਰ ਖੋਲ੍ਹਿਆ। ਇੱਥੇ ਬਾਹਰ ਭੇਜਣ ਦੇ ਨਾਂ 'ਤੇ ਲੋਕਾਂ ਨਾਲ ਠੱਗੀ ਮਾਰਨ ਤੋਂ ਬਾਅਦ ਤਾਲਾ ਲਾ ਕੇ ਭੱਜ ਗਿਆ ਸੀ।
ਕਿਸੇ ਨੇ ਅਫ਼ਵਾਹ ਫੈਲਾ ਦਿੱਤੀ ਸੀ ਕਿ ਸ਼ੀਤਲ ਅਪਣੇ ਪਰਵਾਰ ਦੇ ਨਾਲ ਕੈਨੇਡਾ ਵਿਚ ਸੈਟਲ ਹੋ ਗਿਆ । ਲੇਕਿਨ ਮੁਲਜ਼ਮ ਨੇ ਜਲੰਧਰ ਵਿਚ ਅਪਣਾ ਦਫ਼ਤਰ ਖੋਲ੍ਹਿਆ ਸੀ। ਇਹ ਵਿਦੇਸ਼ ਵਿਚ ਸਟੱਡੀ ਵੀਜ਼ੇ ਦੇ ਨਾਂ 'ਤੇ ਲੱਖਾਂ ਰੁਪਏ ਲੈਂਦਾ ਸੀ।  ਨਾ ਤਾਂ ਉਨ੍ਹਾਂ ਬਾਹਰ ਭੇਜਦਾ ਸੀ ਅਤੇ ਨਾ ਹੀ ਪੈਸੇ ਵਾਪਸ ਕਰਦਾ ਸੀ।

ਹੋਰ ਖਬਰਾਂ »

ਹਮਦਰਦ ਟੀ.ਵੀ.