ਨਵੀਂ ਦਿੱਲੀ, 30 ਜੁਲਾਈ, ਹ.ਬ. : ਚਾਕਲੇਟ ਖਾਣ ਲਈ ਹਰੇਕ ਉਮਰ ਦੇ ਲੋਕਾਂ ਦਾ ਮਨ ਕਰਦਾ ਹੈ। ਬੱਚੇ ਤਾਂ ਚਾਕਲੇਟ ਤੋਂ ਬਿਨਾਂ ਰਹਿ ਨਹੀਂ ਸਕਦੇ। ਚਾਕਲੇਟ ਜਿੰਨੀ ਟੇਸਟੀ ਹੁੰਦੀ ਹੈ ਓਨੀ ਹੀ ਹੈਲਥ ਲਈ ਫਾਇਦੇਮੰਦ ਵੀ ਹੁੰਦੀ ਹੈ। ਇੱਕ ਨਵੀਂ ਖੋਜ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਹਫ਼ਤੇ ਵਿਚ ਘੱਟ ਤੋਂ ਘੱਟ ਇਕ ਵਾਰ ਚਾਕਲੇਟ ਖਾਣ ਨਾਲ ਦਿਲ ਦੇ ਰੋਗਾਂ ਤੋਂ ਬਚਿਆ ਜਾ ਸਕਦਾ ਹੈ। ਯੂਰਪੀਅਨ ਜਰਨਲ ਆਫ ਪ੍ਰੀਵੇਂਟਿਵ ਕਾਰਡੀਓਲਾਜੀ ਵਿਚ ਪ੍ਰਕਾਸ਼ਿਤ ਰਿਸਰਚ ਵਿਚ ਪਤਾ ਚਲਦਾ ਹੈ ਕਿ ਚਾਕਲੇਟ ਦਿਲ ਦੀ ਖ਼ੂਨ ਕੋਸ਼ਿਕਾਵਾਂ ਨੂੰ ਸਿਹਤਮੰਦ ਰੱਖਣ ਵਿਚ ਮਦਦ ਕਰਦੀ ਹੈ। ਸੋਧਕਰਤਾਵਾਂ ਨੇ ਰਿਸਰਚ ਵਿਚ ਪਿਛਲੇ ਪੰਜ ਦਹਾਕਿਆਂ ਦੀ ਖ਼ਪਤ ਅਤੇ ਕੋਰੋਨਰੀ ਆਰਟਰੀ ਡਿਜੀਜ਼ ਦੇ ਸਬੰਧ ਵਿਚ ਜਾਂਚ ਇਕ ਸੰਯੁਕਤ ਵਿਸ਼ਲੇਸ਼ਣ ਕੀਤਾ।

ਹੋਰ ਖਬਰਾਂ »

ਹਮਦਰਦ ਟੀ.ਵੀ.