ਰੈਗੁਲੇਟਰ ਏਜੰਟ ਦੇ ਨਾਮ 'ਤੇ ਗਾਹਕਾਂ ਨਾਲ ਵੱਜ ਰਹੀਆਂ ਨੇ ਠੱਗੀਆਂ

ਮੁੰਬਈ, 30 ਜੁਲਾਈ (ਹਮਦਰਦ ਨਿਊਜ਼ ਸਰਵਿਸ) : ਭਾਰਤ ਤੋਂ ਕੈਨੇਡਾ ਵਿੱਚ ਨੌਕਰੀ ਲਈ ਜਾਰੀ ਕੀਤੇ ਜਾਣ ਵਾਲੇ ਪਰਮਾਨੈਂਟ ਰੈਜ਼ੀਡੈਂਸ ਵੀਜ਼ਾ ਨੂੰ ਲੈ ਕੇ ਇੱਕ ਵੱਡਾ ਫਰੌਡ ਸਾਹਮਣੇ ਆਇਆ ਹੈ। ਖ਼ਬਰ ਹੈ ਕਿ ਕਈ ਕੰਪਨੀਆਂ ਇਸ ਮਾਮਲੇ ਵਿੱਚ ਗ਼ੈਰ-ਕਾਨੂੰਨੀ ਢੰਗ ਨਾਲ ਵੀਜ਼ਾ ਦੇਣ ਦਾ ਕੰਮ ਕਰ ਰਹੀਆਂ ਹਨ। ਦੇਸ਼ ਵਿੱਚ ਕੰਮ ਕਰ ਰਹੀਆਂ ਇਹ ਕੰਪਨੀਆਂ ਰੈਗੁਲੇਟਰ ਦੇ ਘੇਰੇ ਵਿੱਚ ਨਹੀਂ ਆਉਂਦੀਆਂ। ਇਸ ਦੇ ਬਾਵਜੂਦ ਇਹ ਇਸ 'ਚ ਵੱਡੇ ਪੱਧਰ 'ਤੇ ਕੰਮ ਕਰ ਰਹੀਆਂ ਹਨ।
ਦਰਅਸਲ ਕੈਨੇਡਾ ਵਿੱਚ ਇੰਮੀਗ੍ਰੇਸ਼ਨ ਵੀਜ਼ਾ ਜਾਂ ਰਹਿਣ ਲਈ ਕਿਸੇ ਤਰ•ਾਂ ਦੇ ਵੀਜ਼ੇ ਲਈ ਤਿੰਨ ਲੋਕਾਂ ਨਾਲ ਸੰਪਰਕ ਕਰਨਾ ਹੁੰਦਾ ਹੈ, ਜਿਨ•ਾਂ ਵਿੱਚ ਕੈਨੇਡੀਅਨ ਵਕੀਲ, ਕੈਨੇਡੀਅਨ ਨੌਟਰੀ ਜਾਂ ਫਿਰ ਇੰਮੀਗ੍ਰੇਸ਼ਨ ਕੰਸਲਟੈਂਟਸ ਆਫ਼ ਕੈਨੇਡਾ ਰੈਗੁਲੇਟਰੀ ਕੌਂਸਲ (ਆਈਸੀਸੀਆਰਸੀ) ਸ਼ਾਮਲ ਹਨ। ਇਨ•ਾਂ ਦੇ ਲਾਇਸੰਸ ਪ੍ਰਾਪਤ ਏਜੰਟ ਨਾਲ ਵੀਜ਼ਾ ਲਈ ਸੰਪਰਕ ਕੀਤਾ ਜਾ ਸਕਦਾ ਹੈ। ਆਈਸੀਸੀਆਰਸੀ ਰੈਗੁਲੇਟਰੀ ਅਥਾਰਟੀ ਹੈ, ਜਿਸ ਨੂੰ ਇੰਮੀਗ੍ਰੇਸ਼ਨ ਕੰਸਲਟੈਂਟ ਦੀਆਂ ਸੇਵਾਵਾਂ ਲੈਣ ਵਾਲੇ ਗਾਹਕਾਂ ਦੀ ਸੁਰੱਖਿਆ ਲਈ ਕੈਨੇਡਾ ਸਰਕਾਰ ਨੇ ਸਥਾਪਤ ਕੀਤਾ ਹੈ।
ਆਈਸੀਸੀਆਰਸੀ ਦੀ ਵੈਬਸਾਈਟ 'ਤੇ ਧੋਖਾਧੜੀ ਨਾਲ ਜੁੜੇ ਨਿਯਮਾਂ ਨੂੰ ਜਦੋਂ ਦੇਖਿਆ ਗਿਆ ਤਾਂ ਪਤਾ ਲੱਗਾ ਕਿ ਇਸ ਦੇ ਟਿਪ ਨੰਬਰ-4 ਦੇ ਮੁਤਾਬਕ ਕੈਨੇਡਾ ਸਰਕਾਰ ਨੂੰ ਕਿਸੇ ਵੀ ਰਿਪ੍ਰਜੈਂਟੈਸ਼ਨ ਲਈ ਇਨ•ਾਂ ਤਿੰਨਾਂ ਵਿੱਚੋਂ ਕਿਸੇ ਇੱਕ ਦਾ ਐਸੋਸੀਏਟ ਹੋਣਾ ਜ਼ਰੂਰੀ ਹੈ। ਕੋਈ ਭਾਰਤੀ ਇਸ ਦੇ ਲਈ ਸਿੱਧਾ ਪੇਸ਼ ਨਹੀਂ ਹੋ ਸਕਦਾ। ਨਿਯਮ ਮੁਤਾਬਕ ਜੇਕਰ ਕੋਈ ਭਾਰਤ ਵਿੱਚ ਇੰਮੀਗ੍ਰੇਸ਼ਨ ਕੰਸਲਟੈਂਸੀ ਕਰਦਾ ਹੈ ਤਾਂ ਉਸ ਨੂੰ ਉਪਰੋਕਤ ਤਿੰਨਾਂ ਵਿੱਚੋਂ ਕਿਸੇ ਇੱਕ ਕੈਨੇਡੀਅਨ ਨਾਲ ਕੰਮ ਕਰਨਾ ਹੋਵੇਗਾ।
ਨਿਯਮ ਦੇ ਮੁਤਾਬਕ ਕੋਈ ਵੀ ਭਾਰਤੀ ਕੰਪਨੀ ਜਾਂ ਏਜੰਟ ਗਾਹਕਾਂ ਨਾਲ ਸਿੱਧਾ ਐਗਰੀਮੈਂਟ ਸਾਈਨ ਨਹੀਂ ਕਰ ਸਕਦਾ। ਐਗਰੀਮੈਂਟ ਸਿਰਫ਼ ਗਾਹਕ ਅਤੇ ਕੈਨੇਡੀਅਨ ਆਰਸੀਆਈਸੀ ਏਜੰਟ ਨਾਲ ਹੀ ਹੋ ਸਕਦਾ ਹੈ। ਭਾਵ ਕੈਨੇਡੀਅਨ ਵਕੀਲ, ਨੌਟਰੀ ਤੇ ਆਈਸੀਸੀਆਰਸੀ ਏਜੰਟ ਹੀ ਇਸ ਦੇ ਲਈ ਕੁਆਲੀਫ਼ਾਈ ਹਨ। 'ਭਾਸਕਰ' ਦੀ ਰਿਪੋਰਟ ਮੁਤਾਬਕ ਇਸ ਦੀ ਜਾਂਚ ਕਰਨ ਲÂਂੀ ਪਿਛਲੇ 15 ਦਿਨਾਂ ਤੋਂ ਪੜਤਾਲ ਕੀਤੀ ਗਈ। ਇਸ ਸਬੰਧ 'ਚ ਵਿਕਸ ਗਰੁੱਪ, ਕੈਰੀਅਰ ਓਵਰਸੀਜ਼, ਜੇਂਟੋਰਾ, ਕਨੈਕਟ ਵੀਜ਼ਾ, ਨੌਰਥ ਅਮੈਰੀਕਨ, ਵੀਜ਼ਾ ਇਨਫੋ, ਪਾਇਓਨੀਅਰ ਇੰਮੀਗ੍ਰੇਸ਼ਨ, ਏਪੀਆਈ ਇੰਮੀਗ੍ਰੇਸ਼ਨ, ਕੰਟਰੀਵਾਈਡ ਵੀਜ਼ਾ, ਇੰਮੀਗ੍ਰੇਸ਼ਨ ਆਈਡਿਆਜ਼, ਮੋਰ ਵੀਜ਼ਾ, ਸਿਗਨੇਚਰ ਵੀਜ਼ਾ, ਬਿਆਂਡ ਇੰਫਿਨਿਟੀ ਅਤੇ ਅਭਿਨਵ ਇੰਮੀਗ੍ਰੇਸ਼ਨ ਸਣੇ 50 ਕੰਪਨੀਆਂ ਨੂੰ ਈਮੇਲ ਕੀਤੀ ਗਈ।
ਇਸ ਵਿੱਚ ਸਿਰਫ਼ ਇੱਕ ਕੰਪਨੀ ਦਿੱਲੀ ਦੀ ਨਿਕਲੀ, ਜਿਸ ਨੇ ਇਸ ਦਾ ਜਵਾਬ ਦਿੱਤਾ। ਦਿੱਲੀ ਦੀ ਕੰਪਨੀ ਅਭਿਨਵ ਇੰਮੀਗ੍ਰੇਸ਼ਨ ਦੇ ਅਜੇ ਸ਼ਰਮਾ ਨੇ ਈਮੇਲ 'ਤੇ ਕਿਹਾ ਕਿ ਇਹ ਸਹੀ ਹੈ ਕਿ ਹਰ ਕਿਸੇ ਨੂੰ ਫਰਾਡ ਗਾਈਡਲਾਈਨਜ਼ ਦਾ ਪਾਲਣ ਕਰਨਾ ਹੋਵੇਗਾ। ਜੇਕਰ ਕੋਈ ਕੰਪਨੀ ਅਜਿਹਾ ਨਹੀਂ ਕਰਦੀ ਹੈ ਤਾਂ ਉਹ ਸਿੱਧਾ ਕੈਨੇਡਾ ਸਰਕਾਰ ਅਤੇ ਆਈਸੀਸੀਆਰਸੀ ਦੇ ਨਿਯਮਾਂ ਦਾ ਉਲੰਘਣ ਕਰ ਰਹੀ ਹੈ। ਅਜੇ ਸ਼ਰਮਾ ਨੇ ਕਿਹਾ ਕਿ ਉਨ•ਾਂ ਦੀ ਕੰਪਨੀ ਆਈਸੀਸੀਆਰਸੀ ਦੇ ਏਜੰਟ ਨਾਲ ਹੀ ਐਗਰੀਮੈਂਟ ਕਰਦੀ ਹੈ।
ਉਨ•ਾਂ ਕਿਹਾ ਕਿ ਜੇਕਰ ਕੈਨੇਡੀਅਨ ਵਕੀਲ ਐਸੋਸੀਏਟਡ ਹੈ ਤਾਂ ਕੰਪਨੀ ਨਾਲ ਐਗਰੀਮੈਂਟ ਹੋ ਸਕਦਾ ਹੈ, ਪਰ ਐਗਰੀਮੈਂਟ ਵਿੱਚ ਵਕੀਲ ਦਾ ਨਾਮ ਹੋਣਾ ਚਾਹੀਦਾ ਹੈ।
ਵੱਡੇ ਪੱਧਰ 'ਤੇ ਚੱਲ ਰਹੀ ਇਸ ਵੀਜ਼ਾ ਧੋਖਾਧੜੀ ਨੂੰ ਵੈਰੀਫਾਈ ਕਰਨ ਲਈ ਇੱਕ ਪੱਤਰਕਾਰ ਨੇ ਮੁੰਬਈ ਦੀ ਇੰਮੀਗ੍ਰੇਸ਼ਨ ਸੇਵਾ ਦੇਣ ਵਾਲੀ ਨੈਸ਼ਨਵਾਈਡ ਇੰਮੀਗ੍ਰੇਸ਼ਨ ਨਾਲ ਇੱਕ ਐਗਰੀਮੈਂਟ ਕੀਤਾ। ਇਸ ਐਗਰੀਮੈਂਟ ਦੇ ਤਹਿਤ ਕੈਨੇਡਾ ਵਿੱਚ ਪਰਮਾਨੈਂਟ ਰੈਜ਼ੀਡੈਂਸੀ (ਪੀ. ਆਰ. ) ਵੀਜ਼ਾ ਦੀ ਕੰਸਲਟਿੰਗ ਸੇਵਾ ਲਈ ਬਿਨੈ ਕੀਤਾ ਗਿਆ। ਕੰਪਨੀ ਨੇ ਇਸ ਦੀ ਫੀਸ 70 ਹਜ਼ਾਰ ਰੁਪਏ ਅਤੇ ਟੈਕਸ ਦੱਸਿਆ। ਜਦੋਂ ਐਗਰੀਮੈਂਟ ਕੀਤਾ ਗਿਆ ਤਾਂ ਪਤਾ ਲੱਗਾ ਕਿ ਇਸ ਵਿੱਚ ਧੋਖਾਧੜੀ ਹੋਈ ਹੈ।
ਆਈਸੀਸੀਆਰਸੀ ਦੇ ਫਰੌਡ ਐਵੀਡੈਂਸ ਟਿਪ-4 ਵਿੱਚ ਲਿਖਿਆ ਹੈ ਕਿ ਐਗਰੀਮੈਂਟ 'ਤੇ ਆਈਸੀਸੀਆਰਸੀ ਏਜੰਟ ਦਾ ਨਾਂ ਅਤੇ ਲਾਇਸੰਸ ਨੰਬਰ ਹੋਵੇਗਾ। ਪਰ ਜਦੋਂ ਉਸ ਨੇ ਨੈਸ਼ਨਵਾਈਡ ਨਾਲ ਐਗਰੀਮੈਂਟ ਕੀਤਾ ਤਾਂ ਪਤਾ ਲੱਗਾ ਕਿ ਉਸ ਐਗਰੀਮੈਂਟ 'ਤੇ ਨਾ ਤਾਂ ਉਸ ਏਜੰਟ ਦਾ ਨਾਮ ਹੈ, ਨਾ ਉਸ ਦਾ ਲਾਇਸੰਸ ਨੰਬਰ ਅਤੇ ਨਾ ਹੀ ਉਸ ਦਾ ਆਈਡੀ ਨੰਬਰ ਹੈ।
ਦੱਸ ਦੇਈਏ ਕਿ ਭਾਰਤ 'ਚੋਂ ਸਾਲ 'ਚ ਹਜ਼ਾਰਾਂ ਭਾਰਤੀ ਕੰਮ ਕਰਨ ਲਈ ਕੈਨੇਡਾ ਜਾਂਦੇ ਹਨ। ਇਸ ਤਰ•ਾਂ ਦੀਆਂ ਕੰਪਨੀਆਂ ਜੋ ਰੈਗੁਲੇਟੇਡ ਨਹੀਂ ਹਨ, ਉਹ ਦੂਜਿਆਂ ਦੇ ਨਾਮ 'ਤੇ ਐਗਰੀਮੈਂਟ ਕਰਕੇ ਗ਼ੈਰ-ਕਾਨੂੰਨੀ ਢੰਗ ਨਾਲ ਲੋਕਾਂ ਨੂੰ ਭੇਜਦੀਆਂ ਹਨ।
ਭਾਰਤ ਵਿੱਚ ਇਸ ਸਮੇਂ ਕਈ ਇੰਮੀਗ੍ਰੇਸ਼ਨ ਕੰਪਨੀਆਂ ਆਰਸੀਆਈਸੀ ਏਜੰਟ ਦੇ ਨਾਮ 'ਤੇ ਅਜਿਹਾ ਹੀ ਕੰਮ ਕਰ ਰਹੀਆਂ ਹਨ। ਆਈਸੀਸੀਆਰਸੀ ਦੀ ਵੈਬਸਾਈਟ ਕਹਿੰਦੀ ਹੈ ਕਿ ਇਸ ਤਰ•ਾਂ ਕੋਈ ਵੀ ਕੰਪਨੀ ਵੀਜ਼ੇ ਲਈ ਕੰਮ ਨਹੀਂ ਕਰ ਸਕਦੀ। ਇਹ ਬਹੁਤ ਵੱਡੀ ਧੋਖਾਧੜੀ ਹੈ। ਭਾਰਤ ਤੋਂ ਕੈਨੇਡਾ ਜਾਣ ਵਾਲੇ ਲੋਕਾਂ ਨੂੰ ਇਸ ਤਰ•ਾਂ ਦੀ ਧੋਖਾਧੜੀ ਦੀ ਸੇਵਾ ਦੇਣ ਵਾਲੀਆਂ ਕੰਪਨੀਆਂ ਤੋਂ ਬਚਣਾ ਚਾਹੀਦਾ ਹੈ। ਇਸ ਮਾਮਲੇ ਵਿੱਚ ਜੇਕਰ ਕਿਸੇ ਨੂੰ ਧੋਖਾਧੜੀ ਦਾ ਅਹਿਸਾਸ ਹੁੰਦਾ ਹੈ ਤਾਂ ਉਹ ਤੁਰੰਤ ਪੁਲਿਸ ਕੋਲ ਇਸ ਦੀ ਸ਼ਿਕਾਇਤ ਦਰਜ ਕਰਵਾ ਸਕਦਾ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.