ਪੀਲੀਭੀਤ (ਉੱਤਰ ਪ੍ਰਦੇਸ਼), 30 ਜੁਲਾਈ (ਹਮਦਰਦ ਨਿਊਜ਼ ਸਰਵਿਸ) : ਉੱਤਰ ਪ੍ਰਦੇਸ਼ ਦੇ ਪੀਲੀਭੀਤ ਵਿੱਚ ਲਾਪਤਾ ਹੋਏ ਇੱਕ ਸਿੱਖ ਨੌਜਵਾਨ ਦੀ ਲਾਸ਼ ਨਹਿਰ 'ਚੋਂ ਬਰਾਮਦ ਹੋਈ ਹੈ। ਗਜਰੌਲਾ ਥਾਣਾ ਖੇਤਰ ਦੇ ਪਿੰਡ ਬਕੈਨੀਆ ਉਦੈਕਰਨਪੁਰ ਵਾਸੀ ਅੰਮ੍ਰਿਤਪਾਲ ਸਿੰਘ (31 ਸਾਲ) ਪਿਛਲੇ ਦੋ ਦਿਨ ਤੋਂ ਲਾਪਤਾ ਸੀ। ਅੰਮ੍ਰਿਤਪਾਲ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਉਸ ਦੇ ਲਾਪਤਾ ਹੋਣ ਦੀ ਰਿਪੋਰਟ ਵੀ ਥਾਣੇ 'ਚ ਦਰਜ ਕਰਵਾਈ ਸੀ। ਅੰਮ੍ਰਿਤਪਾਲ ਦੀ ਚੱਪਲ ਅਤੇ ਸਾਈਕਲ ਘੁੰਘਚਾਈ ਖੇਤਰ ਵਿੱਚ ਹਰਦੋਈ ਬ੍ਰਾਂਚ ਨਹਿਰ ਦੀ ਪਟੜੀ ਦੇ ਨੇੜਿਓਂ ਬਰਾਮਦ ਹੋਈ ਸੀ, ਜਿਸ ਤੋਂ ਇਹ ਸ਼ੱਕ ਜਤਾਇਆ ਜਾ ਰਿਹਾ ਸੀ ਕਿ ਉਹ ਨਹਿਰ ਵਿੱਚ ਡੁੱਬ ਗਿਆ ਹੈ। ਭਾਲ ਕਰਨ 'ਤੇ ਉਸ ਅੰਮ੍ਰਿਤਪਾਲ ਸਿੰਘ ਦੀ ਲਾਸ਼ ਸ਼ਾਹਜਹਾਂਪੁਰ ਜ਼ਿਲ•ੇ ਦੇ ਬੰਡਾ ਖੇਤਰ ਦੇ ਪਿੰਡ ਮਕਸੂਦਾਪੁਰ ਦੇ ਨੇੜੇ ਵਹਿੰਦੀ ਨਹਿਰ ਵਿੱਚੋਂ ਮਿਲੀ। ਗਜਰੌਲਾ ਥਾਣਾ ਇੰਚਾਰਜ ਜੈਪ੍ਰਕਾਸ਼ ਸਿੰਘ ਨੇ ਦੱਸਿਆ ਕਿ ਲਾਸ਼ ਬਰਾਮਦ ਕਰਨ ਮਗਰੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।

ਹੋਰ ਖਬਰਾਂ »

ਰਾਸ਼ਟਰੀ

ਹਮਦਰਦ ਟੀ.ਵੀ.