ਬਗੈਰ ਪੋਸਟਮਾਰਟਮ ਹੀ ਕੀਤਾ ਸਸਕਾਰ
ਜੰਡਿਆਲਾ, 31 ਜੁਲਾਈ, ਹ.ਬ. : ਅੰਮ੍ਰਿਤਸਰ ਦੇ ਪਿੰਡ ਮੁੱਛਲ ਵਿਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ 7 ਲੋਕਾਂ ਦੀ ਮੌਤ ਹੋ ਗਈ। ਇੱਕ ਦੀ ਹਾਲਤ ਗੰਭੀਰ ਹੈ। ਮਾਮਲੇ ਵਿਚ ਵੱਡੀ ਲਾਪਰਵਾਹੀ ਉਸ ਸਮੇਂ ਆਈ ਜਦ ਮ੍ਰਿਤਕਾਂ ਦਾ ਪੋਸਟਮਾਰਟਮ ਹੋਣ ਤੋਂ ਪਹਿਲਾਂ ਹੀ ਸਾਰੀ ਲਾਸ਼ਾਂ ਦਾ ਸਸਕਾਰ ਕਰ ਦਿੱਤਾ ਗਿਆ। ਪੀੜਤ ਪਰਵਾਰਾਂ ਦਾ ਦੋਸ਼ ਹੈ ਕਿ ਇਨ੍ਹਾ ਲੋਕਾਂ ਨੇ ਪਿੰਡ ਦੀ ਹੀ ਇੱਕ ਔਰਤ ਕੋਲੋਂ ਦੇਸੀ ਸ਼ਰਾਬ ਖਰੀਦ ਕੇ ਪੀਤੀ ਸੀ, ਜਿਸ  ਤੋਂ ਬਾਅਦ ਦੇਰ ਰਾਤ ਉਨ੍ਹਾਂ ਦੀ ਹਾਲਤ ਖਰਾਬ ਹੋਈ। ਮ੍ਰਿਤਕਾਂ ਵਿਚ ਦਿਵਯਾਂਗ ਕੁਲਦੀਪ ਸਿੰਘ, ਬਲਵਿੰਦਰ ਸਿੰਘ, ਦਲਬੀਰ ਸਿੰਘ, ਮੰਗਲ ਸਿੰਘ, ਕਸ਼ਮੀਰ ਸਿੰਘ, ਹਰਪਾਲ ਸਿੰਘ ਕਾਲਾ ਨਿਵਾਸੀ ਪਿੰਡ ਮੁੱਛਲ ਅਤੇ ਬਲਦੇਵ ਸਿੰਘ ਨਿਵਾਸੀ ਟਾਂਗਰਾ ਸ਼ਾਮਲ ਹਨ। ਤਿੰਨ ਦੀ ਮੌਤ ਰਾਤ ਨੂੰ ਜਦ ਕਿ ਦੋ ਦੀ ਮੌਤ ਸਵੇਰੇ ਹੋਈ।
ਜੋਗਾ ਸਿੰਘ ਪਿੰਡ ਮੁੱਛਲ ਦੀ ਹਾਲਤ ਗੰਭੀਰ ਬਣੀ ਹੋਈ ਹੈ। ਪੁਲਿਸ ਸਿਰਫ ਚਾਰ ਲੋਕਾਂ ਦੀ ਮੌਤ ਹੋਣ ਦੀ ਪੁਸ਼ਟੀ ਕਰਦੀ ਰਹੀ, ਲੇਕਿਨ ਪਿੰਡ ਵਾਲੇ 8 ਮੌਤਾਂ ਦੀ ਗੱਲ ਕਰ ਰਹੇ ਸੀ। ਪੁਲਿਸ ਨੇ ਅਣਪਛਾਤੇ 'ਤੇ 304 ਤਹਿਤ ਕੇਸ ਦਰਜ ਕਰ ਲਿਆ ਹੈ।
ਮ੍ਰਿਤਕਾਂ ਦੇ ਘਰ ਵਾਲਿਆਂ ਦਾ ਦੋਸ਼ ਹੈ ਕਿ ਪੁਲਿਸ ਨੇ ਕਾਰਵਾਈ ਨਹੀਂ ਕੀਤੀ। ਮ੍ਰਿਤਕ ਬਲਵਿੰਦਰ ਸਿੰਘ ਦੇ ਪਿਤਾ ਸੁਰਤਾ ਸਿੰਘ ਨੇ ਕਿਹਾ, ਉਨ੍ਹਾਂ ਦੇ ਬੱਚਿਆਂ ਦੀ ਮੌਤ ਜ਼ਹਿਰੀਲੀ ਸ਼ਰਾਬ ਪੀਣ ਨਾਲ ਹੋਈ। ਮਾਂ ਜਗੀਰ ਕੌਰ ਨੇ ਕਿਹਾ ਕਿ ਬੇਟਾ ਸਵੇਰੇ ਗਿਆ ਸੀ ਅਤੇ ਸ਼ਾਮ ਨੂੰ ਜਦ ਘਰ ਆਇਆ ਤਾਂ ਉਸ ਨੇ ਸ਼ਰਾਬ ਪੀਤੀ ਹੋਈ ਸੀ। ਦੇਰ ਸ਼ਾਮ ਉਸ ਦੀ ਹਾਲਤ ਖਰਾਬ ਹੋ ਗਈ, ਰਾਤ ਨੂੰ ਡਾਕਟਰਾਂ ਨੇ ਉਸ ਨੂੰ ਮ੍ਰਿਤ ਐਲਾਨ ਦਿੱਤਾ।  ਘਰ ਵਾਲਿਆਂ ਨੇ ਦੋਸ਼ ਲਾÎਇਆ ਕਿ ਪਿੰਡ ਦਾ ਹੀ ਵਿਅਕਤੀ ਸ਼ਰਾਬ ਵੇਚਦਾ ਹੈ, ਪੁਲਿਸ ਉਸ ਦੇ ਖ਼ਿਲਾਫ਼ ਕਾਰਵਾਈ ਨਹੀਂ ਕਰਦੀ।

ਹੋਰ ਖਬਰਾਂ »

ਹਮਦਰਦ ਟੀ.ਵੀ.