ਕਾਬੁਲ, 31 ਜੁਲਾਈ, ਹ.ਬ. : ਅਫ਼ਗਾਨਿਸਤਾਨ ਦੇ ਲੋਗਾਰ ਸੂਬੇ ਵਿਚ ਕਾਰ ਵਿਚ ਹੋਏ ਬੰਬ ਧਮਾਕੇ ਵਿਚ ਘੱਟ ਤੋਂ ਘੱਟ ਅੱਠ ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ, ਨਾਲ ਹੀ ਕਰੀਬ 30 ਲੋਕ ਜ਼ਖ਼ਮੀ ਹੋÂੋ ਹਨ। ਇਹ ਜਾਣਕਾਰੀ ਅਫ਼ਗਾਨ ਨਿਊਜ਼ ਦੇ ਹਵਾਲੇ ਤੋਂ ਦਿੱਤੀ ਗਈ ਹੈ। ਅਫ਼ਗਾਨਿਸਤਾਨ ਨਿਊਜ਼ ਦੇ ਅਨੁਸਾਰ ਮੱਧ ਲੋਗਾਰ ਸੂਬੇ ਵਿਚ ਇੱਕ ਕਾਰ ਬੰਬ ਹਮਲੇ ਵਿਚ ਕਰੀਬ 8 ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਹੋ ਚੁੱਕੀ ਹੈ ਅਤੇ ਨਾਲ  ਹੀ 30 ਲੱਖ ਜ਼ਖਮੀ ਦੱਸੇ ਜਾ ਰਹੇ ਹਨ। ਇੱਕ ਹੋਰ ਰਿਪੋਰਟ ਦੇ ਅਨੁਸਾਰ ਧਮਾਕਾ ਲੋਗਾਰ ਸੂਬੇ ਦੀ ਰਾਜਧਾਨੀ ਪੁਲ ਏ ਆਲਮਾ ਸ਼ਹਿਰ ਵਿਚ ਆਜ਼ਾਦੀ ਚੌਕ 'ਤੇ ਹੋਇਆ ਹੈ। ਅਜੇ ਤੱਕ ਕਿਸੇ ਅੱਤਵਾਦੀ ਜੱਥੇਬੰਦੀ ਨੇ ਇਸ ਧਮਾਕੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਦੱਸ ਦੇਈਏ ਕਿ ਹਾਲ ਹੀ ਵਿਚ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਰਿਪੋਰਟ ਵਿਚ ਕਿਹਾ ਗਿਆ ਸੀ ਕਿ ਅਫ਼ਗਾਨਿਸਤਾਨ ਵਿਚ ਕਰੀਬ ਛੋ ਤੋਂ ਸਾਢੇ ਛੇ ਹਜ਼ਾਰ ਪਾਕਿਸਤਾਨੀ ਅੱਤਵਾਦੀ ਮੌਜੂਦ ਹਨ।

ਹੋਰ ਖਬਰਾਂ »

ਅੰਤਰਰਾਸ਼ਟਰੀ

ਹਮਦਰਦ ਟੀ.ਵੀ.