ਵਾਸ਼ਿੰਗਟਨ, 31 ਜੁਲਾਈ, ਹ.ਬ. : ਅਮਰੀਕਾ ਵਿਚ 70 ਫ਼ੀਸਦੀ ਅਧਿਆਪਕਾਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਕੋਰੋਨਾ ਕਾਲ ਦੌਰਾਨ ਸਕੂਲ ਖੋਲ੍ਹੇ ਗਏ ਤਾਂ ਉਹ ਹੜਤਾਲ 'ਤੇ ਚਲੇ ਜਾਣਗੇ। ਇਹ ਸਾਰੇ ਅਲੱਗ ਅਲੱਗ ਅਧਿਆਪਕ ਸੰਗਠਨਾਂ ਦੇ ਮੈਂਬਰ ਹਨ। ਇਨ੍ਹਾਂ ਸੰਗਠਨਾਂ ਨੇ ਬਿਆਨ ਜਾਰੀ ਕਰਕੇ ਹੜਤਾਲ ਦੀ ਚਿਤਾਵਨੀ ਦੀ ਪੁਸ਼ਟੀ ਕੀਤੀ ਹੈ। ਅਜਿਹਾ ਤਦ ਹੋ ਰਿਹਾ ਹੈ ਜਦ ਰਾਸ਼ਟਰਪਤੀ ਟਰੰਪ ਸਕੂਲ ਖੋਲ੍ਹਣ 'ਤੇ ਜ਼ੋਰ ਦੇ ਰਹੇ ਹਨ।
ਅਮਰੀਕੀ ਫੈਡਰੇਸ਼ਨ ਆਫ਼ ਟੀਚਰਸ ਦੇ ਪ੍ਰਧਾਨ ਰੈਂਡੀ ਨੇ ਕਿਹਾ ਕਿ ਸਕੂਲਾਂ ਵਿਚ ਕੋਰੋਨਾ ਦੀ ਰੋਕਥਾਮ ਦੇ ਲਈ ਪੁਖਤਾ ਵਿਵਸਥਾ ਨਹੀਂ ਹੈ। ਜ਼ਿਆਦਾਤਰ ਕਲਾਸਾਂ ਵਿਚ ਵੈਂਟੀਲੇਸ਼ਨ ਨਹੀਂ ਹੈ। ਮਾਸਕ ਵੀ ਘੱਟ ਪੈ ਰਹੇ ਹਨ। ਅਧਿਆਪਕਾਂ ਦੀ ਮੰਗ ਹੇ ਕਿ ਆਨਲਾਈਨ ਪੜ੍ਹਾਈ ਵੀ ਸੀਮਤ ਕੀਤੀ ਜਾਣੀ ਚਾਹੀਦੀ।
ਉਧਰ ਇੱਕ ਸੰਗਠਨ ਨੇ ਸਕੂਲ ਖੋਲ੍ਹਣ ਦੇ ਆਦੇਸ਼ ਦੇ ਖ਼ਿਲਾਫ਼ ਫਲੋਰਿਡਾ ਦੇ ਗਵਰਨਰ ਰਾਨ ਡੀਸੈਂਟਿਸ 'ਤੇ ਮੁਕਦਮਾ ਕਰ ਦਿੱਤਾ ਹੈ। ਜਦ ਕਿ ਜਨ ਸਿੱਖਿਆ ਕੈਂਦਰ ਦੇ ਮੁਖੀ ਰੌਬਿਨ ਨੇ ਕਿਹਾ ਕਿ ਪੂਰੇ ਮਾਮਲੇ ਵਿਚ ਬੱਚਿਆਂ ਨੂੰ ਮੋਹਰਾ ਬਣਾ ਕੇ ਇਸਤੇਮਾਲ ਕੀਤਾ ਜਾ ਰਿਹਾ ਹੈ। ਇਸੇ ਮਹੀਨੇ ਹੋਏ ਸਰਵੇ ਵਿਚ 60 ਫੀਸਦੀ ਮਾਪਿਆਂ ਨੇ ਅਧਿਆਪਕਾਂ ਦੀ ਮੰਗ ਦਾ ਸਮਰਥਨ ਕੀਤਾ ਹੈ। ਅਮਰੀਕਾ ਵਿਚ ਕੋਰੋਨਾ ਦੇ ਹੁਣ ਤੱਕ 45,68,375 ਮਰੀਜ਼ ਮਿਲੇ ਹਨ ਜਦ ਕਿ 1,53,848 ਮੌਤਾਂ ਹੋਈਆਂ ਹਨ।

ਹੋਰ ਖਬਰਾਂ »

ਹਮਦਰਦ ਟੀ.ਵੀ.