40 ਹਜ਼ਾਰ ਤੋਂ ਵੱਧ ਵਿਦੇਸ਼ੀਆਂ ਨੂੰ ਮਿਲੀ ਰਾਹਤ, ਫਸੇ ਲੋਕਾਂ 'ਚ ਜ਼ਿਆਦਾਤਰ ਭਾਰਤੀ ਸ਼ਾਮਲ

ਲੰਡਨ, 31 ਜੁਲਾਈ (ਹਮਦਰਦ ਨਿਊਜ਼ ਸਰਵਿਸ) : ਬ੍ਰਿਟਿਸ਼ ਸਰਕਾਰ ਨੇ ਦੇਸ਼ ਵਿੱਚ ਫਸੇ ਵਿਦੇਸ਼ੀ ਲੋਕਾਂ ਦੇ ਵੀਜ਼ੇ ਦੀ ਮਿਆਦ ਇੱਕ ਮਹੀਨੇ ਲਈ ਹੋਰ ਵਧਾਉਣ ਦਾ ਐਲਾਨ ਕਰ ਦਿੱਤਾ ਹੈ। ਵੀਜ਼ੇ ਦੀ ਮਿਆਦ ਹੁਣ 31 ਅਗਸਤ ਤੱਕ ਵਧਾ ਦਿੱਤੀ ਗਈ ਹੈ। ਕੋਰੋਨਾ ਮਹਾਂਮਾਰੀ ਕਾਰਨ ਉਡਾਣਾਂ ਨਾ ਚੱਲਣ ਅਤੇ ਸੈਲਫ਼ ਆਈਸੋਲੇਸ਼ਨ ਦੇ ਚਲਦਿਆਂ 40 ਹਜ਼ਾਰ ਤੋਂ ਵੱਧ ਵਿਦੇਸ਼ੀ ਲੋਕ ਬਰਤਾਨੀਆ ਵਿੱਚ ਫਸੇ ਹੋਏ ਹਨ। ਇਨ•ਾਂ ਵਿੱਚ ਜ਼ਿਆਦਾਤਰ ਭਾਰਤੀ ਸ਼ਾਮਲ ਹਨ। ਇਸ ਤੋਂ ਪਹਿਲਾਂ 31 ਮਈ ਨੂੰ ਵੀਜ਼ਾ ਮਿਆਦ ਵਿੱਚ ਵਾਧੇ ਦਾ ਐਲਾਨ ਕਰਦਿਆਂ ਬਰਤਾਨੀਆ ਸਰਕਾਰ ਨੇ 31 ਜੁਲਾਈ ਤੱਕ ਵੀਜ਼ਾ ਵਧਾਇਆ ਸੀ, ਪਰ ਹਾਲਾਤ ਵਿੱਚ ਸੁਧਾਰ ਨਾ ਹੋਣ ਅਤੇ ਹਵਾਈ ਆਵਾਜਾਈ ਨਾ ਚੱਲਣ ਕਾਰਨ ਵੀਜ਼ਾ ਮਿਆਦ ਮੁੜ ਇੱਕ ਮਹੀਨੇ ਲਈ ਵਧਾ ਦਿੱਤੀ ਗਈ ਹੈ। ਇਸ ਸਹੂਲਤ ਦਾ ਲਾਭ ਉਨ•ਾਂ ਸਾਰੇ ਲੋਕਾਂ ਨੂੰ ਮਿਲੇਗਾ, ਜਿਨ•ਾਂ ਦੇ ਵੀਜ਼ਾ ਦੀ ਮਿਆਦ 24 ਜਨਵਰੀ ਤੋਂ ਬਾਅਦ ਖ਼ਤਮ ਹੋਈ ਹੈ ਜਾਂ ਹੋ ਰਹੀ ਹੈ।
ਗ੍ਰਹਿ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਕਿ ਦੁਨੀਆ ਵਿੱਚ ਆਵਾਜਾਈ ਸਹੂਲਤਾਂ 'ਤੇ ਰੋਕ ਹਟਾਏ ਜਾਣ ਦੀ ਸ਼ੁਰੂਆਤ ਹੋ ਚੁੱਕੀ ਹੈ। ਸਕਰਾਰ ਨੇ ਵੀਜ਼ਾ ਮਿਆਦ ਵਧਾਉਣ ਦੀ ਜੋ ਛੋਟ ਦਿੱਤੀ ਹੈ, ਉਹ ਅਸਥਾਈ ਆਧਾਰ ਹੈ। 31 ਅਗਸਤ ਇਸ ਛੋਟ ਦੀ ਅੰਤਿਮ ਤਰੀਕ ਹੈ। ਇਸ ਤੋਂ ਬਾਅਦ ਵਿਦੇਸ਼ੀ ਲੋਕਾਂ ਨੂੰ ਬਰਤਾਨੀਆ ਛੱਡਣਾ ਹੋਵੇਗਾ। ਇਸ ਤੋਂ ਪਹਿਲਾਂ ਵੀ ਉਨ•ਾਂ ਨੂੰ ਆਪਣੀ ਯਾਤਰਾ ਦੇ ਬੰਦੋਬਸਤ ਕਰਨੇ ਹੋਣਗੇ। ਬੁਲਾਰੇ ਮੁਤਾਬਕ ਸਰਕਾਰ ਦੇ ਇਸ ਐਲਾਨ ਨਾਲ 40 ਹਜ਼ਾਰ ਤੋਂ ਵੱਧ ਲੋਕਾਂ ਨੂੰ ਰਾਹਤ ਮਿਲੇਗੀ। ਇਨ•ਾਂ ਸਾਰਿਆਂ ਦੀ ਵੀਜ਼ਾ ਮਿਆਦ 24 ਜਨਵਰੀ ਤੋਂ 31 ਜੁਲਾਈ ਦੇ ਮੱਧ 'ਚ ਖ਼ਤਮ ਹੋ ਚੁੱਕੀ ਹੈ ਜਾਂ ਹੋ ਰਹੀ ਹੈ।
ਯੂਰਪ 'ਤੇ ਕੋਰੋਨਾ ਮਹਾਂਮਾਰੀ ਦੇ ਦੇ ਦੂਜੇ ਦੌਰ ਦੇ ਮੰਡਰਾਉਂਦੇ ਖ਼ਤਰੇ ਕਾਰਨ ਬਰਤਾਨੀਆ ਸਹਿਮ ਗਿਆ ਹੈ। ਮਹਾਂਮਾਰੀ ਤੋਂ ਚਿੰਤਤ ਬ੍ਰਿਟਿਸ਼ ਅਧਿਕਾਰੀਆਂ ਨੇ ਸਪੇਨ ਤੋਂ ਆਉਣ ਵਾਲੇ ਲੋਕਾਂ ਲਈ 14 ਦਿਨ ਦਾ ਕੁਆਰੰਟੀਨ ਫਿਰ ਤੋਂ ਲਾਜ਼ਮੀ ਕਰ ਦਿੱਤਾ ਹੈ।
ਬਰਤਾਨੀਆ ਦੇ ਸਿਹਤ ਮੰਤਰੀ ਮੈਟ ਹੈਨਕੌਕ ਨੇ ਕਿਹਾ ਕਿ ਦੂਜੇ ਦੇਸ਼ਾਂ ਲਈ ਵੀ ਅਜਿਹਾ ਕੀਤਾ ਜਾ ਸਕਦਾ ਹੈ। ਬਰਤਾਨੀਆ ਵਿੱਚ ਕੋਰੋਨਾ ਦੇ ਹੁਣ ਤੱਕ 3 ਲੱਖ ਤੋਂ ਵੱਧ ਮਰੀਜ਼ ਸਾਹਮਣੇ ਆ ਚੁੱਕੇ ਹਨ। 45 ਹਜ਼ਾਰ ਤੋਂ ਜ਼ਿਆਦਾ ਦੀ ਮੌਤ ਹੋ ਚੁੱਕੀ ਹੈ। ਹਾਲਾਂਕਿ ਇਸ ਦੇਸ਼ ਵਿੱਚ ਹੁਣ ਮਹਾਂਮਾਰੀ ਦੀ ਦਰ ਵਿੱਚ ਗਿਰਾਵਟ ਦੇਖੀ ਜਾ ਰਹੀ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.