ਕੋਰੋਨਾ ਸੰਕਟ ਦੇ ਚਲਦਿਆਂ ਲਿਆ ਫ਼ੈਸਲਾ

ਕੁਵੈਤ ਸਿਟੀ, 31 ਜੁਲਾਈ (ਹਮਦਰਦ ਨਿਊਜ਼ ਸਰਵਿਸ) : ਕੋਰੋਨਾ ਮਹਾਂਮਾਰੀ ਨੇ ਨਾ ਸਿਰਫ਼ ਭਾਰਤ ਦੀ, ਸਗੋਂ ਪੂਰੀ ਦੁਨੀਆ ਦੀ ਅਰਥਵਿਵਸਥਾ ਦੀ ਹਾਲਤ ਖ਼ਰਾਬ ਕੀਤੀ ਹੋਈ ਹੈ। ਅਜਿਹੇ ਵਿੱਚ ਸਾਰੇ ਦੇਸ਼ ਅਰਥਵਿਵਸਥਾ ਨੂੰ ਪਟੜੀ 'ਤੇ ਲਿਆਉਣ ਲਈ ਕਈ ਵੱਡੇ ਕਦਮ ਚੁੱਕ ਰਹੇ ਹਨ। ਇਸੇ ਲੜੀ ਤਹਿਤ ਕੁਵੈਤ ਨੇ ਵੀ ਵੱਡਾ ਫ਼ੈਸਲਾ ਲੈਂਦੇ ਹੋਏ ਭਾਰਤੀ ਨਾਗਰਿਕਾਂ ਦੇ ਦਾਖ਼ਲੇ 'ਤੇ ਰੋਕ ਲਾ ਦਿੱਤੀ ਹੈ। ਕੁਵੈਤ ਸਰਕਾਰ ਦੇ ਇਸ ਫ਼ੈਸਲੇ ਨਾਲ 8 ਲੱਖ ਲੋਕਾਂ ਦੇ ਰੋਜ਼ਗਾਰ 'ਤੇ ਸੰਕਟ ਮੰਡਰਾ ਰਿਹਾ ਹੈ।
ਕੁਵੈਤ ਸਰਕਾਰ ਨੇ ਐਲਾਨ ਕੀਤਾ ਹੈ ਕਿ ਪਿਛਲੇ ਲਗਭਗ ਸਾਢੇ ਤਿੰਨ ਮਹੀਨੇ ਤੋਂ ਬੰਦ ਪਈਆਂ ਕੌਮਾਂਤਰੀ ਉਡਾਣਾਂ 1 ਅਗਸਤ ਤੋਂ ਸ਼ੁਰੂ ਹਨ। ਇਸ ਦੇ ਨਾਲ ਹੀ ਇਹ ਵੀ ਐਲਾਨ ਕੀਤਾ ਕਿ ਭਾਰਤ, ਪਾਕਿਸਤਾਨ, ਨੇਪਾਲ, ਬੰਗਲਾਦੇਸ਼, ਸ੍ਰੀਲੰਕਾ, ਈਰਾਨ ਅਤੇ ਫਿਲੀਪੀਂਸ ਤੋਂ ਆਉਣ ਵਾਲਿਆਂ ਨੂੰ ਛੱਡ ਕੇ ਹੋਰ ਦੇਸ਼ਾਂ ਵਿੱਚ ਰਹਿਣ ਵਾਲੇ ਕੁਵੈਤੀ ਨਾਗਰਿਕ ਅਤੇ ਪ੍ਰਵਾਸੀ ਆਵਾਜਾਈ ਕਰ ਸਕਦੇ ਹਨ।
ਇੰਡੀਆ ਕਮਿਊਨਿਟੀ ਸਪੋਰਟ ਗਰੁੱਪ ਦੇ ਮੁਖੀ ਰਾਜਪਾਲ ਤਿਆਗੀ ਨੇ ਕਿਹਾ ਕਿ ਇਸ ਫ਼ੈਸਲੇ ਨਾਲ ਉਨ•ਾਂ ਹਜ਼ਾਰਾਂ ਲੋਕਾਂ ਦੀਆਂ ਨੌਕਰੀਆਂ ਚਲੀਆਂ ਜਾਣਗੀਆਂ, ਜੋ ਕੋਰੋਨਾ ਦੇ ਚਲਦਿਆਂ ਭਾਰਤ ਵਿੱਚ ਫਸੇ ਹੋਏ ਹਨ। ਕੁਵੈਤ ਸਰਕਾਰ ਆਪਣੇ ਨਵੇਂ ਟੀਚੇ ਦੇ ਮੁਤਾਬਕ ਦੇਸ਼ ਦੀ ਜਨਸੰਖਿਆ ਘੱਟ ਕਰਨਾ ਚਾਹੁੰਦੀ ਹੈ, ਉਸ ਦੇ ਲਈ ਸਭ ਤੋਂ ਆਸਾਨ ਤਰੀਕਾ ਹੈ ਪ੍ਰਵਾਸੀਆਂ ਦੀ ਗਿਣਤੀ ਘਟਾਉਣਾ।
ਦੱਸ ਦੇਈਏ ਕਿ ਕੁਵੈਤ ਦੀ ਕੁੱਲ ਆਬਾਦੀ 43 ਲੱਖ ਹੈ। ਇਸ ਆਬਾਦੀ ਵਿੱਚ 13 ਲੱਖ ਲੋਕ ਕੁਵੈਤ ਦੇ ਹਨ ਅਤੇ 30 ਲੱਖ ਪ੍ਰਵਾਸੀ ਸ਼ਾਮਲ ਹਨ। ਭਾਵ ਕੁਵੈਤ ਵਿੱਚ ਕੁਵੈਤੀ ਘੱਟਗਿਣਤੀ ਹੋ ਗਏ ਹਨ। ਹੁਣ ਜੋ 30 ਲੱਖ ਪ੍ਰਵਾਸੀ ਹਨ, ਉਨ•ਾਂ ਵਿੱਚ ਵੀ ਸਭ ਤੋਂ ਵੱਧ ਭਾਰਤੀ ਹਨ। ਲਗਭਗ 10 ਲੱਖ ਭਾਰਤੀ ਹਨ। ਦੂਜਾ ਨੰਬਰ ਹੈ ਇਜਪਟ ਦੇ ਲੋਕਾਂ ਦਾ। ਕੁਵੈਤ ਦੀ ਗਿਣਤੀ ਦੁਨੀਆ ਦੇ ਸਭ ਤੋਂ ਅਮੀਰ ਦੇਸ਼ਾਂ ਵਿੱਚ ਹੁੰਦੀ ਹੈ। ਹਾਲ ਹੀ ਵਿੱਚ ਕੁਵੈਤ ਦੇ ਪ੍ਰਧਾਨ ਮੰਤਰੀ ਸ਼ੇਖ ਸਬਾਹ ਅਲ ਖਾਲਿਦ ਅਲ ਸਬਾਹ ਨੇ ਪਿਛਲੇ ਮਹੀਨੇ ਕੁੱਲ ਆਬਾਦੀ ਵਿੱਚ ਵਿਦੇਸ਼ੀਆਂ ਦੀ ਭਾਈਵਾਲੀ 70 ਫੀਸਦੀ ਤੋਂ ਘਟਾ ਕੇ 30 ਫੀਸਦੀ ਕਰਨ ਦਾ ਪ੍ਰਸਤਾਵ ਪੇਸ਼ ਕੀਤਾ ਸੀ।

ਹੋਰ ਖਬਰਾਂ »

ਹਮਦਰਦ ਟੀ.ਵੀ.