ਵਾਸ਼ਿੰਗਟਨ, 31 ਜੁਲਾਈ, ਹ.ਬ. : ਦੁਨੀਆ ਭਰ ਵਿਚ ਕੋਰੋਨਾ ਵੈਕਸੀਨ ਨੂੰ ਲੈ ਕੇ ਫਿਲਹਾਲ ਟਰਾਇਲ ਚਲ ਰਿਹਾ ਹੈ। ਇਸ ਵਿਚਾਲੇ ਕੋਰੋਨਾ ਵੈਕਸੀਨ ਨਾਲ ਜੁੜਿਆ ਡਾਟਾ ਇਸ ਸਮੇਂ ਸਭ ਤੋਂ ਕੀਮਤੀ ਹੈ। ਚੀਨ ਜੋ ਕਿ ਹਮੇਸ਼ਾ ਤੋਂ ਕਈ ਦੇਸ਼ਾਂ ਦੀ ਸੁਰੱਖਿਆ ਵਿਚ ਸੰਨ੍ਹ ਲਾਉਣ ਦਾ ਕੰਮ ਕਰਦਾ ਆਇਆ ਹੈ। ਉਸ ਨੇ Îਇੱਕ ਵਾਰ ਫੇਰ ਇੱਕ ਨਾਪਾਕ ਹਰਕਤ ਕੀਤੀ ਹੈ। ਚੀਨੀ ਸਰਕਾਰ ਦੇ ਹੈਕਰਸ ਨੇ ਕੋਰੋਨਾ ਵੈਕਸੀਨ ਨਾਲ ਜੁੜੀ ਖੁਫ਼ੀਆ ਜਾਣਕਾਰੀ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਹੈ। ਇੱਕ ਅਮਰੀਕੀ ਸੁਰੱਖਿਆ ਅਧਿਕਾਰੀ ਨੇ ਕਿਹਾ ਕਿ ਹੈਕਿੰਗ ਦੇ ਆਧਾਰ 'ਤੇ ਚੀਨੀ ਸਰਕਾਰ ਨਾਲ ਜੁੜੇ ਹੈਕਰਸ ਨੇ ਅਮਰੀਕਾ ਬਾਇਓਟੈਕ ਕੰਪਨੀ ਮਾਡਰਨਾ ਨੂੰ ਨਿਸ਼ਾਨਾ ਬਣਾਇਆ, ਜੋ ਅਮਰੀਕਾ ਦੀ ਇੱਕ ਪ੍ਰਮੁੱਖ ਕੋਰੋਨਾ ਵੈਕਸੀਨ ਰਿਸਰਚ ਡਿਵੈਲਪਰ ਹੈ। ਇਹ ਕੰਪਨੀ ਫਿਲਹਾਲ ਕੋਰੋਨਾ ਵੈਕਸੀਨ ਦਾ ਕਲੀਨਿਕਲ ਟਰਾਇਲ ਕਰ ਰਹੀ ਹੈ। ਅਮਰੀਕਾ ਇਸ ਵੈਕਸੀਨ ਦੇ ਤੀਜੇ ਪੜਾਅ ਵਿਚ ਹੈ।
ਜਾਣਕਾਰੀ ਮੁਤਾਬਕ ਪਿਛਲੇ ਹਫਤੇ ਅਮਰੀਕਾ ਦੇ Îਨਿਆ ਵਿਭਾਗ ਨੇ ਕੋਰੋਨਾ ਨਾਲ ਲੜਨ ਦੇ ਲਈ ਜਾਰੀ ਖੋਜ ਕੇਂਦਰ ਵਿਚ ਸ਼ਾਮਲ ਤਿੰਨ ਅਮਰੀਕੀ ਸੰਸਥਾਨਾਂ ਦੀ ਜਾਸੂਸੀ ਕਰਨ ਦੇ ਦੋਸ਼ੀ ਦੋ ਚੀਨੀ ਨਾਗਰਿਕਾਂ ਦਾ ਇੱਕ ਬਿਆਨ ਜਨਤਕ ਕੀਤਾ ਹੈ। ਚੀਨੀ ਹੈਕਰਸ ਨੇ ਅਪਣੇ ਕਬੂਲਨਾਮੇ ਵਿਚ ਦੱਸਿਆ ਕਿ ਉਹ ਮੈਸਾਚੁਸੈਟਸ ਸਥਿਤ ਬਾਇਓਟੈਕ ਫਰਮ ਦੇ ਕੰਪਿਊਟਰ ਨੈਟਵਰਕ ਦੀ ਜਾਸੂਸੀ ਕਰ ਰਹੇ ਸੀ। ਇਹ ਫਰਮ ਜਨਵਰੀ ਤੋਂ ਹੀ ਕੋਰੋਨਾ ਵਾਇਰਸ ਵੈਕਸੀਨ 'ਤੇ ਕੰਮ ਕਰ ਰਹੀ ਹੈ ਮਾਡਰਨਾ, ਜੋ ਮੈਸਾਚੁਸੈਟਸ ਵਿਚ ਸਥਿਤ ਹੈ, ਉਸ ਨੇ ਜਨਵਰੀ ਵਿਚ ਕੋਰੋਨਾ ਵੈਕਸੀਨ ਦਾ ਐਲਾਨ ਕੀਤਾ ਸੀ। ਮਾਡਰਨਾ ਫਰਮ ਨੇ ਪੁਸ਼ਟੀ ਕੀਤੀ ਕਿ ਕੰਪਨੀ ਐਫਬੀਆਈ ਦੇ ਸੰਪਰਕ ਵਿਚ ਸੀ ਅਤੇ ਉਸ ਨੇ ਉਨ੍ਹਾਂ ਹੈਕ ਗਰੁੱਪ ਦੁਆਰਾ ਸ਼ੱਕੀ ਸੂਚਨਾ ਟੋਹੀ ਗਤੀਵਿਧੀਆਂ ਨਾਲ ਜਾਣੂ ਕਰਾਇਆ।

ਹੋਰ ਖਬਰਾਂ »

ਹਮਦਰਦ ਟੀ.ਵੀ.