ਪੁਲਿਸ ਨੇ ਬਰਾਮਦ ਕੀਤੀ ਸੀ 15 ਲੱਖ ਡਾਲਰ ਦੀ ਫ਼ੈਂਟਾਨਿਲ

ਵੈਨਕੂਵਰ, 31 ਜੁਲਾਈ (ਹਮਦਰਦ ਨਿਊਜ਼ ਸਰਵਿਸ) : ਵੈਨਕੂਵਰ ਦੇ ਇਕ ਮਕਾਨ ਵਿਚ ਚੱਲ ਰਹੀ ਨਸ਼ਾ ਫ਼ੈਕਟਰੀ ਨੂੰ ਬੇਨਕਾਬ ਕਰਨ ਮਗਰੋਂ ਪੁਲਿਸ ਨੇ 30 ਸਾਲ ਦੇ ਜੈਨਲ ਸੰਧੂ ਅਤੇ 33 ਸਾਲ ਦੀ ਕੋਡੀ ਟਿਮੋਥੀ ਕੇਸੀ ਵਿਰੁੱਧ ਦੋਸ਼ ਆਇਦ ਕਰ ਦਿਤੇ ਹਨ। ਕੋਡੀ ਫ਼ਿਲਹਾਲ ਪੁਲਿਸ ਹਿਰਾਸਤ ਵਿਚ ਹੈ ਜਦਕਿ ਜੈਨਲ ਸੰਧੂ ਨੂੰ ਜ਼ਮਾਨਤ 'ਤੇ ਰਿਹਾਅ ਕਰ ਦਿਤਾ ਗਿਆ।
ਵੈਨਕੂਵਰ ਪੁਲਿਸ ਨੇ ਸੀਮੋਰ ਅਤੇ ਡੇਵੀ ਸਟ੍ਰੀਟਸ ਨੇੜੇ ਸਥਿਤ ਇਕ ਇਮਾਰਤ ਵਿਚ ਛਾਪਾ ਮਾਰਦਿਆਂ ਨਸ਼ਾ ਫ਼ੈਕਟਰੀ ਦਾ ਪਰਦਾ ਫ਼ਾਸ਼ ਕੀਤਾ ਸੀ ਜਿਥੇ ਕੋਕੀਨ ਅਤੇ ਹੈਰੋਇਨ ਵਰਗੇ ਨਸ਼ਿਆਂ ਵਿਚ ਫ਼ੈਂਟਾਨਿਲ ਅਤੇ ਹੋਰ ਕੈਮੀਕਲ ਮਿਲਾਏ ਜਾਂਦੇ ਸਨ। ਪੁਲਿਸ ਨੇ ਮੌਕੇ ਤੋਂ 10 ਕਿਲੋ ਫ਼ੈਂਟਾਨਿਲ ਬਰਾਮਦ ਕੀਤੀ ਜਿਸ ਦੀ ਅੰਦਾਜ਼ਨ ਕੀਮਤ 15 ਲੱਖ ਡਾਲਰ ਬਣਦੀ ਹੈ। ਬਰਾਮਦ ਕੀਤੀ ਗਈ ਫ਼ੈਂਟਾਨਿਲ ਨੂੰ ਜਾਮਣੀ, ਹਰਾ ਅਤੇ ਨੀਲਾ ਰੰਗ ਦਿਤਾ ਗਿਆ ਸੀ ਤਾਂ ਕਿ ਇਸ ਵਿਚ ਮਿਲਾਏ ਹੋਰ ਨਸ਼ਿਆਂ ਬਾਰੇ ਪਛਾਣ ਹੋ ਸਕੇ।

ਹੋਰ ਖਬਰਾਂ »

ਹਮਦਰਦ ਟੀ.ਵੀ.