ਕਿੰਨੌਰ, 31 ਜੁਲਾਈ, ਹ.ਬ. : ਹਿਮਾਚਲ ਪ੍ਰਦੇਸ਼ ਦੇ ਕਿੰਨੌਰ ਜ਼ਿਲ੍ਹੇ ਦੇ ਮੂਰੰਗ ਥਾਣੇ ਦੇ ਤਹਿਤ ਲਿੱਪਾ ਸੰਪਰਕ ਮਾਰਗ 'ਤੇ ਦੇਰ ਰਾਤ ਇੱਕ ਕਾਰ ਹਾਦਸਾਗ੍ਰਸਤਾ ਹੋ ਗਈ। ਹਾਦਸੇ ਵਿਚ ਚਾਲਕ ਸਣੇ ਚਾਰ ਨੌਜਵਾਨਾਂ ਦੀ ਮੌਤ ਹੋ ਗਈ। ਪੁਲਿਸ ਤੋ ਮਿਲੀ ਜਾਣਕਾਰੀ ਮੁਤਾਬਕ ਰਿਕਾਂਗਪਿਓ ਤੋਂ ਇਨੋਵਾ ਕਾਰ ਲਿੱਪਾ ਵੱਲ ਜਾ ਰਹੀ ਸੀ। ਕਾਰ ਵਿਚ ਚਾਲਕ ਸਣੇ 3 ਨੌਜਵਾਨ ਰਿਕਾਂਗਪਿਓ ਤੋਂ ਅਪਣੇ ਪਿੰਡ ਲਿੱਪਾ ਜਾ ਰਹੇ ਸੀ। ਪਿੰਡ ਪੁੱਜਣ ਤੋਂ ਪਹਿਲਾਂ ਲਿੱਪਾ ਸੰਪਰਕ ਮਾਰਗ ਚਰਕਾ ਮੋੜ 'ਤੇ ਅਚਾਨਕ ਕਾਰ ਬੇਕਾਬੂ ਹੋ ਕੇ ਸੜਕ ਤੋਂ ਕਰੀਬ 150 ਮੀਟਰ ਥੱਲੇ ਖੱਡ ਵਿਚ ਜਾ ਡਿੱਗੀ। ਹਾਦਸੇ ਵਿਚ ਤਿੰਨ ਨੌਜਵਾਨਾਂ ਨੇ ਮੌਕੇ 'ਤੇ ਹੀ ਦਮ ਤੋੜ ਦਿੱਤਾ।  ਜਦ ਕਿ ਇੱਕ ਹੋਰ ਵਿਅਕਤੀ ਦੀ ਰਸਤੇ ਵਿਚ ਮੋਤ ਹੋ ਗਈ। ਚਾਰੇ ਲੋਕ ਲਿੱਪਾ ਪਿੰਡ ਦੇ ਹਨ। ਜਦ ਕਿ ਗੰਗਾ ਸੇਨ ਦੀ ਸਕੀਬਾ ਪੀਐਚਸੀ ਲਿਜਾਂਦੇ ਸਮੇਂ  ਮੌਤ ਹੋ ਗਈ। ਚਾਰਾਂ ਨੌਜਵਾਨਾਂ ਦੀ ਮੌਤ ਕਾਰਨ ਪਿੰਡ ਵਿਚ ਸੋਗ ਦੀ ਲਹਿਰ ਹੈ।  ਪੁਲਿਸ ਨੇ ਚਾਰਾਂ ਮ੍ਰਿਤਕਾਂ ਦੀਆਂ ਲਾਸ਼ਾਂ ਦਾ ਪੋਸਟਮਾਰਟਮ ਕਰਵਾ ਘਰ ਵਾਲਿਆਂ ਨੂੰ ਸੌਂਪ ਦਿੱਤੀ।

ਹੋਰ ਖਬਰਾਂ »

ਹਮਦਰਦ ਟੀ.ਵੀ.