ਚੰਡੀਗੜ, 31 ਜੁਲਾਈ (ਹਮਦਰਦ ਨਿਊਜ਼ ਸਰਵਿਸ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਵੀਰਵਾਰ ਨੂੰ ਕੋਵਿਡ-19 ਮਹਾਂਮਾਰੀ ਦੇ ਚੱਲਦਿਆਂ ਬਿਮਾਰੀਆਂ ਦੇ ਨਾਲ ਲੜਨ ਦੀ ਅੰਦਰੂਨੀ ਸਮਰੱਥਾ ਵਧਾਉਣ ਲਈ ਮਿਲਕਫੈਡ ਦੁਆਰਾ ਤਿਆਰ ਇੱਕ ਪੌਸਟਿਕ ਡਰਿੰਕ 'ਵੇਰਕਾ ਹਲਦੀ ਦੁਧ' ਲਾਂਚ ਕੀਤਾ ਗਿਆ । ਬਿਮਾਰੀਆਂ ਦੇ ਨਾਲ ਲੜਨ ਦੀ ਅੰਦਰੂਨੀ ਸਮਰੱਥਾ  ਨੂੰ ਵਧਾਉਣ ਦੇ ਪੱਖ ਤੋਂ ਹਲਦੀ ਦੇ ਔਸਧੀ ਗੁਣਾਂ ਨਾਲ ਭਰਪੂਰ ਇਸ ਉਤਪਾਦ ਨੂੰ ਲਾਂਚ ਕਰਨ ਦਾ ਇਹ ਢੁੱਕਵਾਂ ਸਮਾਂ ਦੱਸਦਿਆਂ ਮੁੱਖ ਮੰਤਰੀ ਨੇ ਉਮੀਦ ਕੀਤੀ ਕਿ ਵੇਰਕਾ ਹਲਦੀ ਦੁੱਧ ਜਲਦੀ ਹੀ ਖਪਤਕਾਰਾਂ ਵਿਚ ਜਆਿਦਾ ਪਸੰਦ ਕੀਤੇ ਜਾਣ ਵਾਲੇ ਪੇਅਜਲ ਵਜੋਂ ਉਭਰੇਗਾ ਜੋ ਹੁਣ ਕੋਰੋਨਾਵਾਇਰਸ ਖਲਾਫ ਜੰਗ ਵਿੱਚ ਤੰਦਰੁਸਤ ਰਹਿਣ ਅਤੇ ਆਪਣੀ ਰੋਗ ਪ੍ਰਤੀਰੋਧਕ ਸਕਤੀ (ਇਮਿਉਨਟੀ) ਨੂੰ ਵਧਾਉਣ ਲਈ ਬਦਲਵੇਂ ਤਰੀਕੇ ਲੱਭ ਰਹੇ ਹਨ। ਇਸ ਮੌਕੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਵੇਰਕਾ ਹਲਦੀ ਦੁਧ ਇਕ ਵਿਲੱਖਣ ਹਲਦੀ ਫਾਰਮੂਲੇ ਦੀ ਵਰਤੋਂ ਕਰਕੇ ਤਿਆਰ ਕੀਤਾ ਗਿਆ ਸੀ, ਜਿਸ ਨੂੰ ਬਾਇਓਤਕਨਾਲੋਜੀ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੁਆਰਾ ਵਿਕਸਤ ਅਤੇ ਪੇਟੈਂਟ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਆਮ ਹਲਦੀ ਨਾਲੋਂ ਮਨੁੱਖੀ ਸਰੀਰ ਦੀ ਹਜਮ ਕਰਨ ਦੀ ਸਕਤੀ ਨੂੰ 10 ਗੁਣਾ ਜਆਿਦਾ ਕਰਦਾ ਹੈ।ਸ. ਰੰਧਾਵਾ ਨੇ ਕਿਹਾ ਕਿ ਦੁੱਧ ਵਿਚ ਪੂਰੀ ਤਰ੍ਹਾਂ ਘੁਲਣਸੀਲ ਹੋਣ ਕਾਰਨ ਇਸ ਫਾਰਮੂਲੇ ਨੇ ਉਤਪਾਦ ਨੂੰ ਇਕ ਸੁਚਾਰੂ ਬਣਤਰ ਦਿੱਤੀ ਹੈ। ਵੇਰਕਾ ਨੇ ਇਸ ਸੁਆਦੀ, ਸਿਹਤਮੰਦ ਅਤੇ ਇਮਿਉਨਟੀ ਨੂੰ ਵਧਾਉਣ ਵਾਲੇ ਡਰਿੰਕ ਜਿਸ ਵਿੱਚ ਕਰਕੂਮਿਨਔਡਸ ਅਤੇ ਨਾਨ-ਕਰਕੁਮਿਨੋਇਡਜ ਜਿਵੇਂ ਟੂਰਮੇਰੋਨਜ ਦੋਵਾਂ ਦੇ ਲਾਭ ਹਨ, ਨੂੰ ਤਿਆਰ ਕਰਨ ਲਈ 50 ਸਾਲਾਂ ਤੋਂ ਵੱਧ ਸਮੇਂ ਦੀ ਆਪਣੀ  ਮੁਹਾਰਤ, ਗਿਆਨ ਅਤੇ ਤਜਰਬੇ ਦੀ ਵਰਤੋਂ ਕੀਤੀ ਹੈ, ਵੇਰਕਾ ਹਲਦੀ ਦੁੱਧ ਮਿਸਨ ਫਤਿਹ ਦੇ ਹਿੱਸੇ ਵਜੋਂ 25 ਰੁਪਏ (200 ਮਿਲੀਲੀਟਰ) ਦੀ ਕੀਮਤ ਵਿੱਚ ਲਾਂਚ ਕੀਤਾ ਗਿਆ ਹੈ ਜੋ ਸਮਾਜ ਦੇ ਸਾਰੇ ਵਰਗਾਂ ਵਿੱਚ ਹੈ ਅਤੇ ਇਹ ਦੁੱਧ ਛੋਟੀ ਉਮਰ ਦੇ ਬੱਚਿਆਂ ਅਤੇ ਬਜੁਰਗਾਂ ਦੀ ਸਿਹਤ ਲਈ ਲਾਭਕਾਰੀ ਹੋਵੇਗਾ। ਰੰਧਾਵਾ ਨੇ ਕਿਹਾ ਕਿ ਇਹ ਉਤਪਾਦ ਸਾਰੀਆਂ ਪ੍ਰਚੂਨ ਦੁਕਾਨਾਂ ਅਤੇ ਵੇਰਕਾ ਬੂਥਾਂ 'ਤੇ ਉਪਲੱਬਧ ਹੋਵੇਗਾ।
ਮਿਲਕਫੈਡ ਵੱਲੋਂ ਕੋਵਿਡ-19 ਦੇ ਮੱਦੇਨਜਰ ਆਪਣੇ ਖਪਤਕਾਰਾਂ ਨੂੰ ਉਨ੍ਹਾਂ ਦੇ ਦਰ 'ਤੇ ਹੀ ਕੁਆਲਿਟੀ, ਸੁਰੱਖਿਅਤ ਅਤੇ ਸਵੱਛ ਉਤਪਾਦ ਪ੍ਰਦਾਨ ਕਰਨ ਲਈ ਕੁਝ ਮਿਸਾਲੀ ਪਹਿਲਕਦਮੀਆਂ ਕੀਤੀਆਂ ਗਈਆਂ ਹਨ। ਇਸ ਦੇ ਨਾਲ ਹੀ, ਮਿਲਕਫੈੱਡ ਰਾਜ ਵਿਚ ਡੇਅਰੀ ਉਤਪਾਦਕਾਂ ਅਤੇ ਖਪਤਕਾਰਾਂ ਦੇ ਹਿੱਤਾਂ ਦੀ ਰਾਖੀ ਲਈ ਦੁੱਧ ਦੀ ਰਿਕਾਰਡ ਮਾਤਰਾ ਖਰੀਦਣ ਅਤੇ ਪ੍ਰੋਸੈਸਿੰਗ ਲਈ  ਆਪਣੀ ਮੌਜੂਦਾ ਸਮਰੱਥਾ ਤੋਂ ਪਰ੍ਹੇ ਕੰਮ ਕੀਤਾ ਹੈ।
ਕਰਫਊਿ/ਲੌਕਡਾਉਨ ਦੌਰਾਨ ਮਿਆਰੀ ਦੁੱਧ ਉਤਪਾਦਾਂ ਦੀ ਨਿਰਵਿਘਨ ਸਪਲਾਈ ਨੂੰ ਬਣਾਈ ਰੱਖਣ ਲਈ, ਮਿਲਕਫੈਡ ਨੇ ਵੇਰਕਾ ਦੁੱਧ ਅਤੇ ਦੁੱਧ ਉਤਪਾਦਾਂ ਨੂੰ ਈ-ਕਾਮਰਸ (ਆਨਲਾਈਨ) ਰਾਹੀਂ ਘਰ ਪਹੁੰਚਾਉਣ ਲਈ ਸਵਿੱਗੀ, ਜਮੈਟੋ ਅਤੇ ਹੋਰ ਸਥਾਨਕ ਈ-ਕਾਮਰਸ ਫਰਮਾਂ ਨਾਲ ਮਿਲ ਕੇ ਕੰਮ ਕੀਤਾ ਹੈ। ਮਿਲਕਫੈਡ ਨੇ ਵੇਰਕਾ ਉਤਪਾਦਾਂ ਦੀ ਘਰ-ਘਰ ਜਾ ਕੇ ਸਪਲਾਈ ਦੀ ਸੁਰੂਆਤ ਵੀ ਕੀਤੀ। ਇਸ ਨੇ ਲੁਧਿਆਣਾ ਵਿਚ ਈ-ਰਿਕਸਾ ਜਰੀਏ ਗਾਹਕਾਂ ਨੂੰ ਸਿੱਧੀ ਵਿਕਰੀ ਦੀ ਸੁਵਿਧਾ ਦਿੱਤੀ ਜਿਸ ਦੀ ਗਾਹਕਾਂ ਨੇ ਪ੍ਰਸੰਸਾ ਕੀਤੀ ਹੈ। ਇਨ੍ਹਾਂ ਯਤਨਾਂ ਅਤੇ ਖਪਤਕਾਰਾਂ ਦੀਆਂ ਬਦਲੀਆਂ ਤਰਜੀਹਾਂ ਦੇ ਕਾਰਨ, ਯੂਐਚਟੀ ਦੁੱਧ ਵਰਗੇ ਉਤਪਾਦਾਂ ਦੀ ਵਿਕਰੀ ਤਾਲਾਬੰਦੀ ਦੌਰਾਨ ਦੁੱਗਣੀ ਤੋਂ ਵੀ ਵੱਧ ਹੋ ਗਈ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.