ਜੋਹਾਨਸਬਰਗ, 31 ਜੁਲਾਈ, ਹ.ਬ. : ਦੱਖਣੀ ਅਫ਼ਰੀਕਾ ਦੇ ਲੇਨਾਸਿਆ ਸ਼ਹਿਰ ਵਿਚ ਇੱਕ ਭਾਰਤੀ ਟਾਊਨਸ਼ਿਪ ਵਿਚ ਚੈਰਿਟੀ ਸੰਗਠਨ ਚਲਾਉਣ ਵਾਲੇ ਭਾਰਤੀ ਮੂਲ ਦੇ ਦੋ ਭਰਾਵਾਂ ਦੀ ਕੋਰੋਨਾ ਕਾਰਨ ਮੌਤ ਹੋ ਗਈ।
ਸਾਬੇਰੀ ਚਿਸ਼ਤੀ ਸੁਸਾਇਟੀ ਦੇ ਚੇਅਰੈਨ ਅਤੇ ਪ੍ਰਧਾਨ ਅੱਬਾਸ ਸਈਅਦ ਅਤੇ ਉਸਮਾਨ ਸਈਦ ਦੀ ਕ੍ਰਮਵਾਰ ਸ਼ੁੱਕਰਵਾਰ ਅਤੇ ਸ਼ਨਿੱਚਰਵਾਰ ਨੂੰ ਮੌਤ ਹੋਈ। ਦੋਵਾਂ ਨੂੰ ਨੇੜੇ ਨੇੜੇ ਹੀ ਦਫਨਾ  ਦਿੱਤਾ ਗਿਆ। ਦੋਵੇਂ ਭਰਾਵਾਂ ਦੀ ਮੌਤ ਹੋਣ ਕਾਰਨ ਭਾਰਤ ਅਤੇ ਦੂਜੇ ਦੇਸ਼ਾਂ ਤੋਂ ਸੋਗ ਸੰਦੇਸ਼ ਆ ਰਹੇ ਹਨ। ਅੱਬਾਸ ਜਦੋਂ ਛੋਟੇ ਸੀ ਤਦ ਉਹ ਅਜਮੇਰ ਗਏ ਸੀ ਅਤੇ ਤਦ ਤੋਂ ਉਨ੍ਹਾਂ ਮਨੁੱਖੀ ਕਾਰਜਾਂ ਦੀ ਪ੍ਰੇਰਣਾ ਮਿਲੀ ਸੀ। ਸਈਦ ਭਰਾ ਛੇ  ਭਰਾ ਭੈਣਾਂ ਵਿਚੋਂ ਸੀ ਜਿਨ੍ਹਾਂ ਨੇ ਅਪਣੇ ਪਿਤਾ, ਚਾਚਾ ਅਤੇ ਰਿਸ਼ਤੇਦਾਰਾਂ ਵਲੋਂ ਸ਼ੁਰੂ ਕੀਤੀ ਗਈ ਭੋਜਨ ਯੋਜਨਾਵਾਂ, ਮਸਜਿਦ ਨਿਰਮਾਣ ਅਤੇ ਮਦਰਸਾ ਨਿਰਮਾਣ , ਫਰੀ  ਐਂਬੂਲੈਂਸ ਸੇਵਾ ਦੀ ਸ਼ੁਰੂਆਤ ਜਿਹੇ ਕਾਰਜਾਂ ਨੂੰ ਵਧਾਉਣ ਦਾ ਕੰਮ ਕੀਤਾ।  ਲਖਨਊ ਦੇ ਧਾਰਮਿਕ ਨੇਤਾਵਾਂ ਕੋਲੋਂ ਪ੍ਰਾਪਤ ਇੱਕ ਸੋਗ ਸੰਦੇਸ਼ ਵਿਚ ਕਿਹਾ ਗਿਆ, ਅਪਣੇ ਪੁਰਖਿਆਂ ਦੇ ਸਮਾਨ ਹੀ ਉਨ੍ਹਾਂ  ਸਮਰਪਣ ਦੇ ਨਾਲ ਭਾਈਚਾਰੇ ਦੀ ਸੇਵਾ ਕਰਨ ਦੇ ਲਈ ਜੀਵਨ ਭਰ ਮਿਹਨਤ ਕੀਤੀ।

ਹੋਰ ਖਬਰਾਂ »

ਹਮਦਰਦ ਟੀ.ਵੀ.