ਅਲਾਸਕ ਦੇ ਕਈ ਨੇਤਾਵਾਂ ਨੇ ਨੋਪੇ ਦੇ ਦੇਹਾਂਤ 'ਤੇ ਦੁੱਖ ਜਤਾਇਆ
ਅਲਾਸਕਾ, 1 ਅਗਸਤ, ਹ.ਬ. : ਅਮਰੀਕਾ ਦੇ ਅਲਾਸਕਾ ਸੂਬੇ ਵਿਚ ਹਵਾ 'ਚ ਦੋ ਜਹਾਜ਼ਾਂ ਦੇ ਆਪਸ ਵਿਚ ਟਕਰਾਉਣ ਕਾਰਨ 7 ਲੋਕਾਂ ਦੀ ਮੌਤ ਹੋ ਗਈ। ਮਾਰੇ ਗਏ ਲੋਕਾਂ ਵਿਚ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਰਿਪਬਲਿਕਨ ਪਾਰਟੀ ਦੇ ਇੱਕ ਸਟੇਟ ਅਸੈਂਬਲੀ ਮੈਂਬਰ ਗੈਰੀ ਨੋਪੇ ਵੀ ਸ਼ਾਮਲ ਹਨ।
ਮੀਡੀਆ ਰਿਪੋਰਟਾਂ ਮੁਤਾਬਕ ਅਮਰੀਕਾ ਦੇ ਅਲਾਸਕਾ ਸੂਬੇ ਵਿਚ ਸੋਲਤੋਨਾ ਹਵਾਈ ਅੱਡੇ ਦੇ ਕੋਲ ਹਵਾ ਵਿਚ ਸਵੇਰੇ ਦੋ ਜਹਾਜ਼ਾਂ ਦੀ ਆਪਸ ਵਿਚ ਟੱਕਰ ਹੋ ਗਈ। ਐਫਏਏ ਦੇ ਇੱਕ ਬਿਆਨ ਮੁਤਾਬਕ ਸਵੇਰੇ ਕਰੀਬ ਸਾਢੇ 8 ਵਜੇ ਹਵਾਈ ਅੱਡੇ ਤੋਂ ਉਤਰ-ਪੂਰਵ ਵਿਚ ਦੋ ਮੀਲ ਦੀ ਦੂਰੀ 'ਤੇ Îਇੱਕ ਇੰਜਣ ਵਾਲਾ ਡੀ ਹੈਵਿਲੈਂਡ ਡੀਐਚਸੀ 2 ਬੀਵਰ ਜਹਾਜ਼ ਦੂਜੇ ਦੋ ਇੰਜਣ ਵਾਲੇ ਪਾਈਪਰ ਪੀ12 ਜਹਾਜ਼ ਨਾਲ ਟਕਰਾ ਕੇ ਹਾਦਸਾਗ੍ਰਸਤ ਹੋ ਗਿਆ।
ਐਫਏਏ ਅਤੇ ਐਨਟੀਐਸਬੀ ਦੇ ਅਧਿਕਾਰੀ ਹਾਦਸੇ ਦੀ ਜਾਂਚ ਕਰ ਰਹੇ ਹਨ। ਐਨਟੀਐਸਬੀ ਅਲਾਸਕਾ ਦੇ ਮੁਖੀ ਜੌਨਸਨ ਦੇ ਅਨੁਸਾਰ ਹਾਦਸਾਗ੍ਰਸਤ ਜਹਾਜ਼ ਦਾ ਮਲਬਾ ਸਟਰਲਿੰਗ ਹਾਈਵੇ ਦੇ ਕੋਲ ਡਿੱਗਿਆ। ਦੋਵੇਂ ਹੀ ਜਹਾਜ਼ਾਂ ਨੇ ਸੋਲਡੋਂਟਾ ਏਅਰਪੋਰਟ ਤੋਂ ਉਡਾਣ ਭਰੀ ਅਤੇ ਐਂਕੋਰੇਜ ਸ਼ਹਿਰ ਤੋਂ ਕਰੀਬ 150 ਮੀਲ ਦੂਰ ਹਵਾ ਵਿਚ ਇਹ ਆਪਸ ਵਿਚ ਟਕਰਾ ਗਏ।
ਦੋਵੇਂ ਜਹਾਜ਼ਾਂ ਵਿਚ ਸਵਾਰ ਲੋਕਾਂ ਦੀ ਗਿਣਤੀ ਦੇ ਬਾਰੇ ਵਿਚ ਅਜੇ ਪਤਾ ਨਹੀਂ ਚਲਿਆ ਹੈ। ਇਸ ਹਾਦਸੇ ਵਿਚ ਅਲਾਸਕਾ ਹਾਊਸ ਦੇ ਪ੍ਰਤੀਨਿਧੀ ਗੈਰੀ ਨੋਪੇ ਦੀ ਮੌਤ ਦੀ ਉਨ੍ਹਾਂ ਦੇ ਕਈ ਸਹਿਯੋਗੀਆਂ ਨੇ ਪੁਸ਼ਟੀ ਕੀਤੀ ਹੈ। ਨੋਪੇ ਦੀ ਪਤਨੀ ਨੇ ਕਿਹਾ ਕਿ ਉਹ ਸ਼ੁੱਕਰਵਾਰ ਸਵੇਰੇ ਅਪਣਾ ਜਹਾਜ਼ ਉਡਾ ਰਹੇ ਸੀ। ਅਲਾਸਕਾ ਦੇ ਗਵਰਨਰ ਮਾਈਕ ਨੇ ਸ਼ੁੱਕਰਵਾਰ ਤੋਂ ਸੋਮਵਾਰ ਤੱਕ ਨੋਪੇ ਦੇ ਸਨਮਾਨ ਵਿਚ ਅਮਰੀਕੀ ਝੰਡਾ ਅਤੇ ਅਲਾਸਕਾ ਸੂਬੇ ਦੇ ਝੰਡੇ ਨੂੰ ਅੱਧਾ ਝੁਕਾਉਣ ਦਾ ਆਦੇਸ਼ ਦਿੱਤਾ ਹੈ। ਅਲਾਸਕ ਦੇ ਕਈ ਨੇਤਾਵਾਂ ਨੇ ਨੋਪੇ ਦੇ ਦੇਹਾਂਤ 'ਤੇ ਦੁੱਖ ਜਤਾਇਆ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.