ਨਵੀਂ, 1 ਅਗਸਤ, ਹ.ਬ. : ਆਇਓਡੀਨ ਦੀ ਕਮੀ ਨਾਲ ਗਿੱਲੜ (ਘੇਂਘਾ), ਮਾਨਸਿਕ ਅਪੰਗਤਾ, ਗਰਭਪਾਤ, ਸਰੀਰਕ ਕਮਜ਼ੋਰੀ, ਮਾਸ-ਪੇਸ਼ੀਆਂ ਵਿਚ ਕਮਜ਼ੋਰੀ ਵਰਗੀਆਂ ਅਨੇਕਾਂ ਸਮੱਸਿਆਵਾਂ ਘੇਰ ਲੈਂਦੀਆਂ ਹਨ। ਗਲੋਬਲ ਆਇਓਡੀਨ ਨੈਟਵਰਕ ਦੀ ਰਿਪੋਰਟ ਮੁਤਾਬਕ, ਦੁਨੀਆ ਵਿਚ ਲਗਪਗ 200 ਕਰੋੜ ਲੋਕ ਆਇਓਡੀਨ ਦੀ ਕਮੀ ਨਾਲ ਜੂਝ ਰਹੇ ਹਨ ਪਰ ਕੇਂਦਰੀ ਔਸ਼ਧੀ ਖੋਜ ਸੰਸਥਾਨ (ਸੀਡੀਆਰਆਈ), ਲਖਨਊ ਦਾ ਅਧਿਐਨ ਵੀ ਅੱਖਾਂ ਖੋਲ੍ਹਣ ਵਾਲਾ ਹੈ। ਆਇਓਡੀਨ ਦੀ ਕਮੀ ਪੂਰੀ ਕਰਨ ਅਪਣਾਇਆ ਜਾਣ ਵਾਲਾ ਮੌਜੂਦਾ ਤਰੀਕਾ ਤੇ ਜਾਣੇ-ਅਣਜਾਨੇ ਸਰੀਰ ਵਿਚ ਵਧਣ ਵਾਲੀ ਇਸ ਦੀ ਮਾਤਰਾ ਪੁਰਸ਼ਾਂ ਦੀ ਪ੍ਰਜਣਨ ਸਮਰਥਾ ਘਟਾ ਰਹੀ ਹੈ। ਇਹ ਹੀ ਨਹੀਂ, ਉਨ੍ਹਾਂ ਦੀ ਕਾਮ ਇੱਛਾ ਵੀ ਪ੍ਰਭਾਵਿਤ ਹੋ ਰਹੀ ਹੈ। ਸੀਡੀਆਰਆਈ ਹੁਣ ਸਰਕਾਰ ਨੂੰ ਆਇਓਡੀਨ ਯੁਕਤ ਨਮਕ ਦੀ ਵਰਤੋਂ ਦੀ ਕੌਮਾਂਤਰੀ ਨੀਤੀ ਦੀ ਸਮੀਖਿਆ ਦਾ ਸੁਝਾਅ ਭੇਜਣ ਜਾ ਰਿਹਾ ਹੈ। ਆਇਓਡੀਨ ਸਰੀਰ ਵਿਚ ਥਾਈਰਾਈਡ ਹਾਰਮੋਨ ਦਾ ਨਿਰਮਾਣ ਕਰਨ ਲਈ ਜ਼ਰੂਰੀ ਹੈ ਪਰ ਸੂਖਮ ਮਾਤਰਾ ਵਿਚ। ਆਮ ਤੌਰ ਤੇ ਇਕ ਵਿਅਕਤੀ ਲਈ 150 ਮਾਈਕ੍ਰੋਗ੍ਰਾਮ ਆਇਓਡੀਨ ਦੀ ਮਾਤਰਾ ਹਰੇਕ ਦਿਨ ਕਾਫੀ ਹੈ। ਇਸ ਦੀ ਪੂਰਤੀ ਕਿਸੇ ਖੁਰਾਕੀ ਪਦਾਰਥ ਨਾਲ ਨਹੀਂ ਹੁੰਦੀ। ਇਹ ਮਿੱਟੀ ਵਿਚ ਕੁਦਰਤੀ ਰੂਪ ਨਾਲ ਪਾਇਆ ਜਾਂਦਾ ਹੈ, ਜੋ ਫ਼ਲਾਂ ਤੇ ਸਬਜ਼ੀਆਂ ਜ਼ਰੀਏ ਸਰੀਰ ਵਿਚ ਪੁੱਜਦਾ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.