ਵਾਸ਼ਿੰਗਟਨ, 1 ਅਗਸਤ, ਹ.ਬ. : ਇਸੇ ਮਹੀਨੇ ਓਬਾਮਾ, ਬਿਡੇਨ ਸਣੇ ਕਈ ਦਿੱਗਜ ਹਸਤੀਆਂ ਦਾ ਟਵਿਟਰ ਹੈਂਡਲ ਹੈਕ ਕਰਨ ਦੇ ਮਾਮਲੇ ਵਿਚ ਤਿੰਨ ਲੋਕਾਂ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਬ੍ਰਿਟੇਨ ਦੇ 19 ਸਾਲਾ ਮੈਸਨ ਸ਼ੈਪਰਡ ਜੋ ਆਨਲਾਈਨ ਚੀਵਨ ਦੇ ਨਾਂ ਤੋਂ ਹੈ, ਓਰਲਾਂਡੋ ਦੀ 22 ਸਾਲਾ ਨਿਮਾ ਫਾਜ਼ਲੀ ਉਰਫ ਰੋਲੈਕਸ ਤੋਂ ਇਲਾਵਾ 17 ਸਾਲ ਦੇ ਗ੍ਰਾਹਮ ਇਵਾਨ ਕਲਾਰਕ ਨੂੰ ਹਿਰਾਸਤ ਵਿਚ ਲਿਆ ਗਿਆ। ਇਹ ਜਾਣਕਾਰੀ ਅਮਰੀਕਾ ਦੇ ਅਟਾਰਨੀ ਡੇਵਿਡ ਐਂਡਰਸਨ ਨੇ ਦਿੱਤੀ।  ਸਥਾਨਕ ਸਮੇਂ ਅਨੁਸਾਰ ਸ਼ੁੱਕਰਵਾਰ ਸਵੇਰੇ ਟਾਂਪਾ ਵਿਚ ਨਾਬਾਲਿਗ ਦੀ ਗ੍ਰਿਫਤਾਰੀ ਹੋਈ। ਰਿਪੋਰਟ ਦੇ ਅਨੁਸਾਰ, ਕਲਾਰਕ ਇਸ ਪੂਰੇ ਹੈਕਿੰਗ ਮਾਮਲੇ ਵਿਚ ਮਾਸਟਰ ਮਾਈਂਡ ਸੀ। ਇਸ ਦੌਰਾਨ ਐਫਬੀਆਈ ਨੇ ਦੱਸਿਆ ਕਿ ਹਮਲੇ ਵਿਚ ਦੋ ਲੋਕਾਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਇਨ੍ਹਾਂ ਦੇ ਖ਼ਿਲਾਫ਼ ਹੈਕਿੰਗ ਦਾ ਮਾਮਲਾ ਦਰਜ ਕੀਤਾ ਹੈ। ਸ਼ੁੱਕਰਵਾਰ ਨੂੰ ਟਵਿਟਰ ਨੇ ਦੱਸਿਆ ਕਿ ਇਸ ਹਮਲੇ ਦੇ ਪਿੱਛੇ ਜਿਹੜੇ ਹੈਕਰਾਂ ਦਾ ਹੱਥ ਹੈ ਉਨ੍ਹਾਂ ਨੇ ਸਿਸਟਮ ਵਿਚ ਸੰਨ੍ਹ ਲਾਉਣ ਦੇ ਲਈ ਟੈਲੀਫੋਨ ਫਿਸ਼ਿੰਗ ਦਾ ਇਸਤੇਮਾਲ ਕੀਤਾ ਸੀ। ਇਸ ਮਹੀਨੇ ਕਈ ਦਿੱਗਜ ਹਸਤੀਆਂ ਦੇ ਅਕਾਊਂਟ ਨੂੰ ਅਚਾਨਕ ਹੈਕ ਕਰ ਲਿਆ ਗਿਆ ਸੀ। ਹੈਕਰਾਂ ਨੇ ਇਸ ਦੇ ਜ਼ਰੀਏ ਸੋਸ਼ਲ ਮੀਡੀਆ ਯੂਜ਼ਰਸ ਕੋਲੋਂ ਕ੍ਰਿਪਟੋਕਰੰਸੀ ਬਿਟਕਾਟਨ ਦੀ ਵੀ ਮੰਗ ਕੀਤੀ ਸੀ। ਇਸ ਹੈÎਕਿੰਗ ਵਿਚ ਕਈ ਦਿੱਗਜ ਇਸ ਦੇ ਸ਼ਿਕਾਰ ਹੋਏ ਸੀ। ਇਸ ਹੈਕਿੰਗ ਮਾਮਲੇ ਵਿਚ ਕਈ ਬਿਟਕਾਟਨ ਫਰਮ ਵੀ ਸ਼ਿਕਾਰ ਹੋਏ।

ਹੋਰ ਖਬਰਾਂ »

ਅੰਤਰਰਾਸ਼ਟਰੀ

ਹਮਦਰਦ ਟੀ.ਵੀ.