ਨਵੀਂ ਦਿੱਲੀ, 1 ਅਗਸਤ, ਹ.ਬ. : ਮਨਪਸੰਦ ਨੌਕਰੀ ਨਹੀਂ ਮਿਲਣ ਕਾਰਨ ਪ੍ਰੇਸ਼ਾਨ ਯੂਟਯੂਬ  ਚੈਨਲ ਦੀ ਐਂਕਰ ਪ੍ਰਿਆ ਜੁਨੇਜਾ ਉਰਫ ਪੂਜਾ ਜੁਨੇਜਾ ਨੇ ਫਾਹਾ ਲੈ ਕੇ ਜਾਨ ਦੇ ਦਿੱਤੀ।  ਪੁਲਿਸ ਨੂੰ ਕੋਈ ਸੁਸਾਈਡ ਨੋਟ ਨਹੀਂ ਮਿਲਿਆ। ਲੇਕਿਨ ਘਰ ਵਾਲਿਆਂ ਤੋਂ ਪੁਛਗਿੱਛ ਵਿਚ ਸਾਹਮਣੇ ਆਇਆ ਕਿ ਉਹ ਪਸੰਦ ਦੀ ਨੌਕਰੀ ਨਹੀਂ ਮਿਲਣ ਕਾਰਨ ਪ੍ਰੇਸ਼ਾਨ ਸੀ। ਪੁਲਿਸ ਮੁਤਾਬਕ ਘਰ ਵਾਲਿਆਂ  ਨੇ ਸ਼ੁੱਕਰਵਾਰ ਸਵੇਰੇ ਪੰਜ ਵਜੇ 24 ਸਾਲਾ ਪ੍ਰਿਆ ਦੀ ਲਾਸ਼ ਕਮਰੇ ਵਿਚ ਪੱਖੇ ਨਾਲ ਲਟਕਦੀ ਦੇਖੀ।  ਪੁਲਿਸ ਨੂੰ ਕਮਰੇ ਤੋਂ ਕੋਈ ਸੁਸਾਈਡ ਨੋਟ ਨਹੀਂ ਮਿਲਿਆ।  ਪ੍ਰਿਆ ਮਾਪਿਆਂ ਅਤੇ ਦੋ ਭੈਣਾਂ ਦੇ ਨਾਲ ਵੈਲਕਮ ਦੇ ਟੀ ਬਲਾਕ ਵਿਚ ਰਹਿੰਦੀ ਸੀ। ਘਰ ਵਾਲਿਆਂ ਨੇ ਦੱਸਿਆ ਕਿ ਪ੍ਰਿਆ ਕਈ ਨਾਮੀ ਨਿਊਜ਼ ਚੈਨਲਾਂ ਵਿਚ ਕੰਮ ਕਰ ਚੁੱਕੀ ਸੀ। ਉਹ ਇੱਕ ਚੈਨਲ ਵਿਚ ਕੰਮ ਕਰ ਰਹੀ ਸੀ, ਇਸੇ ਦੌਰਾਨ ਉਸ ਦੀ ਤਬੀਅਤ ਖਰਾਬ ਰਹਿਣ ਲੱਗੀ। ਇਸ ਕਾਰਨ ਉਸ ਦੀ ਨੌਕਰੀ ਛੁਟ ਗਈ ਸੀ।

ਹੋਰ ਖਬਰਾਂ »

ਹਮਦਰਦ ਟੀ.ਵੀ.