ਨਵੀਂ ਦਿੱਲੀ, 1 ਅਗਸਤ, ਹ.ਬ. : ਡਾਕਟਰ ਜਿਹੇ ਪੇਸ਼ੇ ਵਿਚ ਰਹਿ ਕੇ ਲੋਕਾਂ ਦੀ ਬੇਰਹਿਮੀ ਨਾਲ ਜਾਨ ਲੈਣ ਵਾਲੇ ਹੈਵਾਨ ਦਵਿੰਦਰ ਸ਼ਰਮਾ ਦੇ ਬਾਰੇ ਵਿਚ ਹੋਰ ਹੈਰਾਨੀਜਨਕ ਜਾਣਕਾਰੀ ਮਿਲੀ ਹੈ। ਸੀਰੀਅਲ ਕਿਲਰ ਡਾਕਟਰ ਦਵਿੰਦਰ ਸ਼ਰਮਾ ਨੇ ਪਹਿਲਾਂ ਕਬੂਲਿਆ ਸੀ ਕਿ 50 ਕਤਲ ਤੋਂ ਬਾਅਦ ਉਹ ਕਤਲਾਂ ਦੀ ਗਿਣਤੀ ਭੁੱਲ ਗਿਆ ਸੀ। ਹੁਣ ਉਸ ਨੇ ਮੰਨਿਆ ਹੈ ਕਿ ਹੁਣ ਤੱਕ ਉਹ 100 ਤੋਂ ਜ਼ਿਆਦਾ ਲੋਕਾਂ ਦੀ ਜਾਨ ਲੈ ਚੁੱਕਾ ਹੈ, ਜਿਸ ਵਿਚੋਂ ਜ਼ਿਆਦਾਤਰ ਨੂੰ ਉਸ ਨੇ ਯੂਪੀ ਦੀ ਨਹਿਰ ਵਿਚ ਮਗਰਮੱਛਾਂ ਨੂੰ ਖੁਆ ਦਿੱਤਾ।
ਦਵਿੰਦਰ ਸ਼ਰਮਾ ਨੇ ਇਸ ਡਾਕਟਰ ਨੂੰ ਪਿਛਲੇ ਦਿਨੀਂ ਦਿੱਲੀ ਤੋਂ ਕਾਬੂ ਕੀਤਾ ਸੀ। ਉਹ ਕਿਡਨੀ ਕੇਸ ਵਿਚ ਪਿਛਲੇ 16 ਸਾਲ ਤੋਂ ਸਜ਼ਾ ਕੱਟ ਰਿਹਾ ਸੀ ਅਤੇ ਹੁਣ ਪੈਰੋਲ 'ਤੇ ਬਾਹਰ ਸੀ। 20 ਦਿਨ ਬਾਅਦ ਉਸ ਨੂੰ ਵਾਪਸ ਜੇਲ੍ਹ ਜਾਣਾ ਸੀ ਲੇਕਿਨ ਉਹ ਅੰਡਰਗਰਾਊਂਡ ਹੋ ਗਿਆ ਸੀ। ਹੁਣ ਫੜੇ ਜਾਣ 'ਤੇ ਉਸ ਦੇ ਕਾਲੇ ਕਾਰਨਾਮਿਆਂ ਦਾ ਕੱਚਾ ਚਿੱਠਾ ਖੁਲ੍ਹ ਗਿਆ।
ਉਹ ਡਾਕਟਰੀ ਦੇ ਨਾਲ ਨਾਲ ਕਿਡਨੀ ਟਰਾਂਸਪਲਾਂਟ ਰੈਕਟ, ਫਰਜ਼ੀ ਗੈਸ ਏਜੰਸੀ ਵੀ ਚਲਾਉਣ ਲੱਗਾ। ਐਨਾ ਹੀ ਨਹੀਂ ਉਹ ਚੋਰੀ ਦੇ ਵਾਹਨ ਵੀ ਵੇਚਦਾ ਸੀ। ਅਪਣੀ ਫਰਜ਼ੀ ਗੈਸ ਏਜੰਸੀ ਲਈ ਜਦੋਂ ਸਿਲੰਡਰ ਚਾਹੀਦੇ ਹੁੰਦੇ ਤਾਂ ਉਹ ਗੈਸ ਸਿਲੰਡਰ ਡਿਲੀਵਰੀ ਟਰੱਕ ਲੁੱਟ ਲੈਂਦਾ ਅਤੇ ਉਸ ਦੇ ਡਰਈਵਰ ਨੂੰ ਮਾਰ ਦਿੰਦਾ।

ਹੋਰ ਖਬਰਾਂ »

ਹਮਦਰਦ ਟੀ.ਵੀ.