ਚੰਡੀਗੜ੍ਹ , 2 ਅਗਸਤ (ਹਮਦਰਦ ਨਿਊਜ਼ ਸਰਵਿਸ) : ਚੰਡੀਗੜ੍ਹ ਦੇ ਸਰਕਾਰੀ ਮੈਡੀਕਲ ਕਾਲਜ ਤੇ ਹਸਪਤਾਲ ਸੈਕਟਰ-32 'ਚ ਕੋਰੋਨਾ ਪੌਜ਼ੀਟਿਵ ਮਰੀਜ਼ ਨੇ ਪੰਜਵੀਂ ਮੰਜ਼ਿਲ ਤੋਂ ਛਾਲ ਮਾਰ ਦਿੱਤੀ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਸੈਕਟਰ 55 ਦੇ ਰਹਿਣ ਵਾਲੇ 60 ਸਾਲਾ ਚੁੰਨੀ ਲਾਲ ਨੂੰ ਕੋਰੋਨਾ ਪੌਜ਼ੀਟਿਵ ਹੋਣ ਕਾਰਨ ਸਰਕਾਰੀ ਹਸਪਤਾਲ ਸੈਕਟਰ 32 ਵਿਚ ਭਰਤੀ ਕਰਵਾਇਆ ਗਿਆ ਸੀ। ਕੋਰੋਨਾ ਕਾਰਨ ਉਹ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਚੱਲ ਰਿਹਾ ਸੀ।
ਐਤਵਾਰ ਸਵੇਰੇ ਚੁੰਨੀ ਲਾਲ ਨੇ ਹਸਪਤਾਲ ਦੀ 5ਵੀਂ ਮੰਜ਼ਿਲ ਤੋਂ ਛਾਲ ਮਾਰ ਦਿੱਤੀ ਸਿਕਿਓਰਿਟੀ ਗਾਰਡਾਂ ਨੇ ਤੁਰੰਤ ਉਸ ਨੂੰ ਗੰਭੀਰ ਹਾਲਤ ਵਿਚ ਐਮਰਜੈਂਸੀ ਵਿਚ ਭਰਤੀ ਕਰਵਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਘਟਨਾ ਦੀ ਸੂਚਨਾ ਮਿਲਦਿਆਂ ਹੀ ਸੈਕਟਰ 31 ਦੀ ਪੁਲਿਸ ਮੌਕੇ ਉਤੇ ਪਹੁੰਚ ਗਈ। ਕੋਰੋਨਾ ਮਰੀਜ਼ ਵੱਲੋਂ 5ਵੀਂ ਮੰਜ਼ਿਲ ਤੋਂ ਛਾਲ ਮਾਰਨ ਬਾਅਦ ਉਸ ਨੂੰ ਚੁੱਕ ਕੇ ਐਂਮਰਜੈਂਸੀ ਲੈ ਕੇ ਜਾਣ ਵਾਲੇ ਚਾਰ ਸੁਰੱਖਿਆ ਗਾਰਡਾਂ ਨੂੰ ਵੀ ਜਾਂਚ ਦੇ ਬਾਅਦ ਇਕਾਂਤਵਾਸ ਵਿਚ ਭੇਜ ਦਿੱਤਾ ਗਿਆ ਹੈ। ਕਿਉਂਕਿ ਜਦੋਂ ਉਹ ਖੂਨ ਨਾਲ ਲਥਪਥ ਕੋਰੋਨਾ ਮਰੀਜ਼ ਨੂੰ ਲੈ ਕੇ ਆਏ ਸਨ ਉਨ੍ਹਾਂ ਦੇ ਦਸਤਾਨੇ, ਪੀਪੀਈ ਕਿੱਟ ਆਦਿ ਨਹੀਂ ਪਾਈ ਹੋਈ ਸੀ।

ਹੋਰ ਖਬਰਾਂ »

ਚੰਡੀਗੜ

ਹਮਦਰਦ ਟੀ.ਵੀ.