ਮੁੰਬਈ, 2 ਅਗਸਤ (ਹਮਦਰਦ ਨਿਊਜ਼ ਸਰਵਿਸ) : ਬਾਲੀਵੁਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਭੈਣ ਸ਼ਵੇਤਾ ਸਿੰਘ ਕੀਰਤੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਕ ਪੋਸਟ ਰਾਹੀਂ ਇਨਸਾਫ ਦੀ ਗੁਹਾਰ ਲਾਈ ਹੈ  ਸ਼ਵੇਤਾ ਕੀਰਤੀ ਸਿੰਘ ਨੇ ਇੰਸਟਾਗ੍ਰਾਮ ਅਤੇ ਟਵਿੱਟਰ 'ਤੇ ਪੋਸਟ ਸ਼ੇਅਰ ਕਰਕੇ ਪ੍ਰਧਾਨ ਮੰਤਰੀ ਨੂੰ ਸੁਸ਼ਾਂਤ ਦੀ ਮੌਤ ਦੇ ਮਾਮਲੇ ਵਿੱਚ ਇਨਸਾਫ਼ ਦੀ ਮੰਗ ਕੀਤੀ ਹੈ ਦੱਸ ਦੇਈਏ ਕਿ ਸੁਸ਼ਾਂਤ ਦੀ ਮੌਤ ਤੋਂ ਬਾਅਦ ਸ਼ਵੇਤਾ ਸੋਸ਼ਲ ਮੀਡੀਆ 'ਤੇ ਲਗਾਤਾਰ ਮੁਹਿੰਮ ਚਲਾ ਰਹੀ ਹੈ। ਉਹ ਆਪਣੇ ਭਰਾ ਨਾਲ ਜੁੜੀਆਂ ਕਈ ਯਾਦਾਂ ਵੀ ਸਾਂਝਾ ਕਰ ਰਹੀ ਹੈ। ਇਸ ਤੋਂ ਪਹਿਲਾਂ ਸ਼ਵੇਤਾ ਨੇ ਇਕ ਪੋਸਟ ਸ਼ੇਅਰ ਕੀਤੀ ਸੀ ਜਿਸ ਵਿਚ ਚਿੱਟਾ ਬੋਰਡ ਦਿਖਾਇਆ ਗਿਆ ਸੀ। ਸੁਸ਼ਾਂਤ 29 ਜੂਨ ਤੋਂ ਆਪਣਾ ਦਿਨ ਕਿਸ ਤਰ੍ਹਾਂ ਸ਼ੁਰੂ ਕਰਨ ਜਾ ਰਿਹਾ ਸੀ, ਦੀ ਪੂਰੀ ਯੋਜਨਾ ਬੋਰਡ 'ਤੇ ਲਿਖੀ ਹੋਈ ਸੀ।
ਸੁਸ਼ਾਂਤ ਸਿੰਘ ਰਾਜਪੂਤ ਨੇ 29 ਜੂਨ ਤੋਂ ਆਪਣੀ ਰੁਟੀਨ ਬਾਰੇ ਲਿਖਿਆ ਸੀ ਕਿ ਉਹ ਸਵੇਰੇ ਤੜਕੇ ਉੱਠ ਕੇ ਆਪਣਾ ਬਿਸਤਰਾ ਬਣਾਉਣਾ, ਕੰਟੇਂਟ ਵਾਲੀਆਂ ਫਿਲਮਾਂ ਅਤੇ ਲੜੀਵਾਰਾਂ ਦੇਖਣ, ਗਿਟਾਰ ਸਿੱਖਣਾ, ਵਰਕਆਊਟ ਕਰਨਾ, ਮੇਡੀਟੇਸਨ ਕਰਨਾ, ਆਪਣਾ ਆਲਾ-ਦੁਆਲਾ ਸਾਫ਼-ਸੁਥਰਾ ਰੱਖਣਾ, ਯਾਦ ਕਰੋ, ਅਭਿਆਸ ਕਰੋ ਅਤੇ ਮੁੜ ਤੋਂ ਦੁਹਰਾਓ। ' ਸ਼ਵੇਤਾ ਸਿੰਘ ਕੀਰਤੀ ਨੇ ਇਸ ਫੋਟੋ ਨੂੰ ਸਾਂਝਾ ਕਰਦਿਆਂ ਲਿਖਿਆ, 'ਭਾਈ ਦਾ ਚਿੱਟਾ ਬੋਰਡ, ਜਿਥੇ ਉਹ 29 ਜੂਨ ਤੋਂ ਆਪਣੀ ਵਰਕਆਊਟ ਅਤੇ ਮੈਡੀਟੇਸ਼ਨ ਸ਼ੁਰੂ ਕਰਨ ਦੀ ਯੋਜਨਾ ਬਣਾ ਰਿਹਾ ਸੀ। ਤਾਂ ਉਹ ਪਹਿਲਾਂ ਤੋਂ ਹੀ ਅੱਗੇ ਦੀ ਯੋਜਨਾ ਬਣਾ ਰਿਹਾ ਸੀ।

ਹੋਰ ਖਬਰਾਂ »

ਹਮਦਰਦ ਟੀ.ਵੀ.