ਨਵੀਂ ਦਿੱਲੀ, 2 ਅਗਸਤ (ਹਮਦਰਦ ਨਿਊਜ਼ ਸਰਵਿਸ) : ਸਿਟੀਜ਼ਨਸ਼ਿਪ ਸੋਧ ਕਾਨੂੰਨ (ਸੀ.ਏ.ਏ) ਲਾਗੂ ਕੀਤੇ ਜਾਣ ਬਾਅਦ ਅਫਗਾਨਿਸਤਾਨ 'ਚ ਤਸ਼ੱਦਦ ਦਾ ਸ਼ਿਕਾਰ ਹੋਏ 700 ਹੋਰ ਸਿੱਖਾਂ ਨੂੰ ਭਾਰਤ ਲਿਆਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਇਨ੍ਹਾਂ ਸਿੱਖਾਂ ਨੂੰ ਕਈ ਜਥਿਆਂ 'ਚ ਭਾਰਤ ਲਿਆਂਦਾ ਜਾਵੇਗਾ। 26 ਜੁਲਾਈ ਨੂੰ 11 ਸਿੱਖਾਂ ਦਾ ਪਹਿਲਾਂ ਜਥਾ ਭਾਰਤ ਪਹੁੰਚਿਆ ਸੀ। ਉਸ ਸਮੇਂ ਭਾਜਪਾ ਆਗੂਆਂ ਵੱਲੋਂ ਉਨ੍ਹਾਂ ਦਾ ਹਵਾਈ ਅੱਡੇ 'ਚ ਸਵਾਗਤ ਕੀਤਾ ਗਿਆ ਸੀ। ਜ਼ਿਨ੍ਹਾਂ ਨੂੰ ਦਿੱਲੀ 'ਚ ਗੁਰਦੁਆਰੇ 'ਚ ਠਹਿਰਾਇਆ ਗਿਆ ਸੀ।
ਦੱਸ ਦੇਏਈ ਕਿ ਅਫ਼ਗਾਨਿਸਤਾਨ ਵਿੱਚ ਸਿੱਖਾਂ ਅਤੇ ਹਿੰਦੂਆਂ 'ਤੇ ਅੱਤਵਾਦੀਆਂ ਵੱਲੋਂ ਜ਼ੁਲਮ ਢਾਹੇ ਜਾਣ ਦੀਆਂ ਲਗਾਤਾਰ ਖ਼ਬਰਾਂ ਸਾਹਮਣੇ ਆ ਰਹੀਆਂ ਹਨ ਹਾਲ ਹੀ ਵਿੱਚ ਸਿੱਖ ਨੇਤਾ ਨਿਦਾਨ ਸਿੰਘ ਨੂੰ ਤਾਲਿਬਾਨੀ ਅੱਤਵਾਦੀਆਂ ਨੇ ਅਗਵਾ ਕਰ ਲਿਆ ਸੀ ਇੱਕ ਮਹੀਨੇ ਬਾਅਦ ਨਿਦਾਨ ਸਿੰਘ ਅੱਤਵਾਦੀਆਂ ਦੇ ਚੁੰਗਲ ਵਿੱਚੋਂ ਆਜ਼ਾਦ ਹੋਇਆ ਇਸ ਮਗਰੋਂ ਉਹ ਆਪਣੇ ਪਰਿਵਾਰ ਅਤੇ ਹੋਰ ਸਿੱਖਾਂ ਸਣੇ ਭਾਰਤ ਆ ਗਿਆ ਉਸ ਦਾ ਕਹਿਣਾ ਸੀ ਕਿ ਅੱਤਵਾਦੀ ਉਸ 'ਤੇ ਧਰਮ ਬਦਲਣ ਲਈ ਦਬਾਅ ਪਾ ਰਹੇ ਸਨ ਉਨ੍ਹਾਂ ਨੇ ਉਸ 'ਤੇ ਬਹੁਤ ਤਸ਼ੱਦਦ ਢਾਹਿਆ ਅੱਤਵਾਦੀਆਂ ਦੇ ਚੁੰਗਲ ਵਿੱਚੋਂ ਰਿਹਾਅ ਹੋਣ ਮਗਰੋਂ ਨਵੀਂ ਦਿੱਲੀ ਆ ਕੇ ਉਸ ਨੂੰ ਸਕੂਲ ਮਹਿਸੂਸ ਹੋਇਆ ਉਸ ਦੇ ਪਰਿਵਾਰ ਨੇ ਹੁਣ ਰਾਹਤ ਮਹਿਸੂਸ ਕੀਤੀ ਹੈ ਇਸੇ ਦੇ ਚਲਦਿਆਂ ਭਾਰਤ ਸਰਕਾਰ ਨੇ ਅਫ਼ਗਾਨਿਸਤਾਨ ਦੇ 700 ਸਿੱਖਾਂ ਨੂੰ ਆਪਣੇ ਇੱਥੇ ਪਨਾਹ ਦੇਣ ਦਾ ਐਲਾਨ ਕੀਤਾ ਸੀ ਹੁਣ 700 ਹੋਰ ਸਿੱਖਾਂ ਨੂੰ ਵੀ ਮੋਦੀ ਸਰਕਾਰ ਨੇ ਭਾਰਤ ਲਿਆਉਣ ਦਾ ਫ਼ੈਸਲਾ ਕੀਤਾ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.