ਚੰਡੀਗੜ੍ਹ, 2 ਅਗਸਤ (ਹਮਦਰਦ ਨਿਊਜ਼ ਸਰਵਿਸ) : ਚੰਡੀਗੜ੍ਹ ਦੀ ਮਹਿਲਾ ਐਸਐਸਪੀ ਨੀਲਾਂਬਰੀ ਜਗਦਲੇ ਤੋਂ ਬਾਅਦ ਹਰਿਆਣਾ ਕੈਡਰ ਦੀ ਮਨੀਸ਼ਾ ਚੌਧਰੀ ਪਹਿਲੀ ਮਹਿਲਾ ਐਸਐਸਪੀ ਟ੍ਰੈਫਿਕ ਤੇ ਸਕਿਊਰਿਟੀ ਬਣੇਗੀ। 2011 ਬੈਚ ਦੀ ਆਈਪੀਐਸ ਮਨੀਸ਼ਾ ਚੌਧਰੀ ਇਸ ਸਮੇਂ ਪਾਣੀਪਤ 'ਚ ਸੁਪਰੀਡੈਂਟ ਆਫ ਪੁਲਿਸ ਵਿੱਚ ਤੈਨਾਤ ਹੈ। ਹਰਿਆਣਾ ਸਰਕਾਰ ਵੱਲੋਂ ਐਸਐਸਪੀ ਦੇ ਲਈ ਆਏ ਤਿੰਨ ਅਫਸਰਾਂ 'ਚ ਯੂਟੀ ਪ੍ਰਸ਼ਾਸਨ ਨੇ ਮਨੀਸ਼ਾ ਚੌਧਰੀ ਦਾ ਨਾਮ ਫਾਈਨਲ ਕਰਕੇ ਐਮਐਚਏ ਨੂੰ ਭੇਜ ਦਿੱਤਾ ਹੈ। ਚੰਡੀਗੜ੍ਹ 'ਚ ਐਸਐਸਪੀ ਯੂਟੀ ਪੰਜਾਬ ਅਤੇ ਐਸਐਸਪੀ ਟ੍ਰੈਫਿਕ ਐਂਡ ਸਕਿਊਰਿਟੀ ਹਰਿਆਣਾ ਕੈਡਰ ਦੇ ਆਈਪੀਐਸ ਅਧਿਕਾਰੀ ਬਣਦੇ ਹਨ। ਹਰਿਆਣਾ ਸਰਕਾਰ ਨੇ ਤਿੰਨ ਨਾਮ ਭੇਜੇ ਸਨ। ਚੰਡੀਗੜ੍ਹ ਦੀ ਪਹਿਲੀ ਮਹਿਲਾ ਐਸਐਸਪੀ ਯੂਟੀ ਪੰਜਾਬ ਕੈਡਰ ਤੋਂ 2008 ਬੈਚ ਦੀ ਆਈਪੀਐਸ ਨਿਲਾਂਬਰੀ ਵਿਜੈ ਜਗਦਲੇ ਦਾ ਇਸੇ ਮਹੀਨੇ ਕਾਰਜਕਾਲ ਖਤਮ ਹੋ ਰਿਹਾ ਹੈ। ਇਸਤੋਂ ਪਹਿਲਾਂ ਪੰਜਾਬ ਸਰਕਾਰ ਨੇ ਪੈਨਲ ਵਿੱਚ 2011 ਬੈਚ ਦੇ ਆਈਪੀਐਸ ਵਿਵੇਕਸ਼ੀਲ ਸੋਨੀ, 2010 ਬੈਚ ਦੇ ਆਈਪੀਐਸ ਡਾ.ਕੇਤਨ ਪਾਟਿਲ ਅਤੇ 2009 ਬੈਚ ਦੇ ਆਈਪੀਐਸ ਕੁਲਦੀਪ ਸਿੰਘ ਚਾਹਲ ਦਾ ਭੇਜਿਆ ਸੀ। ਜਿਸ ਵਿੱਚ ਕੇਂਦਰੀ ਗ੍ਰਹਿ ਮੰਤਰਾਲੇ ਨੇ ਆਈਪੀਐਸ ਵਿਵੇਕਸ਼ੀਲ ਸੋਨੀ ਦਾ ਨਾਮ ਤੈਅ ਕਰਕੇ ਭੇਜਿਆ ਹੈ।

ਹੋਰ ਖਬਰਾਂ »

ਚੰਡੀਗੜ

ਹਮਦਰਦ ਟੀ.ਵੀ.