ਚੰਡੀਗੜ੍ਹ, 3 ਅਗਸਤ, ਹ.ਬ. : ਸੁਸ਼ਾਂਤ ਸਿੰਘ ਰਾਜਪੂਤ ਦੀ ਖ਼ੁਦਕੁਸ਼ੀ ਮਾਮਲੇ ਵਿਚ ਗਰਲਫਰੈਂਡ ਰੀਆ ਚੱਕਰਵਰਤੀ ਭਾਵੇਂ ਹੀ ਉਨ੍ਹਾਂ ਦੇ ਜੀਜਾ ਹਰਿਆਣਾ ਦੇ ਏਡੀਜੀਪੀ ਓਪੀ ਸਿੰਘ 'ਤੇ ਜਾਂਚ ਨੂੰ ਪ੍ਰਭਾਵਿਤ ਕਰਨ ਦੇ ਦੋਸ਼ ਲਗਾ ਰਹੀ ਹੈ ਪ੍ਰੰਤੂ ਓਪੀ ਸਿੰਘ ਇਨ੍ਹਾਂ ਦੋਸ਼ਾਂ 'ਤੇ ਕੁਝ ਵੀ ਬੋਲਣ ਨੂੰ ਤਿਆਰ ਨਹੀਂ ਹਨ। ਘਟਨਾ ਦੇ ਤੁਰੰਤ ਪਿੱਛੋਂ ਓਪੀ ਸਿੰਘ ਨੇ ਕਿਹਾ ਸੀ ਕਿ ਇਸ ਅਪਰਾਧ ਵਿਚ ਉਨ੍ਹਾਂ ਨੂੰ ਕੁਝ ਗੜਬੜੀ ਦਾ ਖ਼ਦਸ਼ਾ ਹੈ। ਇਸ ਲਈ ਘਟਨਾ ਦੀ ਗਹਿਰਾਈ ਵਿਚ ਜਾਂਚ ਹੋਣੀ ਚਾਹੀਦੀ ਹੈ। ਇਹ ਮੰਗ ਹੁਣ ਸੁਸ਼ਾਂਤ ਦੇ ਪਿਤਾ ਅਤੇ ਭੈਣ ਦੇ ਇਲਾਵਾ ਪਰਿਵਾਰ ਦੇ ਬਾਕੀ ਲੋਕ ਵੀ ਕਰ ਰਹੇ ਹਨ। ਸੀਨੀਅਰ ਆਈਪੀਐਸ ਅਧਿਕਾਰੀ ਓਪੀ ਸਿੰਘ ਫਿਲਹਾਲ ਫਰੀਦਾਬਾਦ ਦੇ ਪੁਲਿਸ ਕਮਿਸ਼ਨਰ ਹਨ। ਸੁਸ਼ਾਂਤ ਦੀ ਖ਼ੁਦਕੁਸ਼ੀ ਸਮੇਂ ਉਹ ਮੁੱਖ ਮੰਤਰੀ ਦਫ਼ਤਰ ਵਿਚ ਸਪੈਸ਼ਲ ਅਫਸਰ ਵਜੋਂ ਤਾਇਨਾਤ ਸਨ। ਸੁਪਰੀਮ ਕੋਰਟ ਵਿਚ ਦਾਇਰ ਪਟੀਸ਼ਨ ਵਿਚ ਰੀਆ ਨੇ ਦੋਸ਼ ਲਗਾਇਆ ਹੈ ਕਿ ਏਡੀਜੀਪੀ ਓਪੀ ਸਿੰਘ ਜਾਂਚ ਨੂੰ ਲਗਾਤਾਰ ਪ੍ਰਭਾਵਿਤ ਕਰ ਰਹੇ ਹਨ। ਹਾਲਾਂਕਿ ਓਪੀ ਸਿੰਘ ਇਸ ਮਾਮਲੇ ਵਿਚ ਕੋਈ ਗੱਲ ਨਹੀਂ ਕਰ ਰਹੇ ਹਨ ਪ੍ਰੰਤੂ ਸੂਤਰਾਂ ਦਾ ਕਹਿਣਾ ਹੈ ਕਿ ਉਹ ਇਸ ਮੌਤ ਦੀ ਗੁੱਥੀ ਸੁਲਝਾਉਣ ਵਿਚ ਪੂਰੇ ਪਰਿਵਾਰ ਦੀ ਮਦਦ ਕਰਦੇ ਹੋਏ ਉਨ੍ਹਾਂ ਨੂੰ ਜ਼ਰੂਰੀ ਦਿਸ਼ਾ-ਨਿਰਦੇਸ਼ ਅਤੇ ਸਲਾਹ ਪ੍ਰਦਾਨ ਕਰ ਰਹੇ ਹਨ।

ਹੋਰ ਖਬਰਾਂ »

ਹਮਦਰਦ ਟੀ.ਵੀ.