ਕਾਠਮੰਡੂ, 3 ਅਗਸਤ, ਹ.ਬ. : ਪਿਛਲੇ ਮਹੀਨੇ ਬੈਨ ਕੀਤੇ ਗਏ ਭਾਰਤੀ ਨਿਊਜ਼ ਚੈਨਲਾਂ ਨੂੰ ਨੇਪਾਲ ਵਿਚ ਮੁੜ ਤੋਂ ਸ਼ੁਰੂ ਕਰ ਦਿੱਤਾ ਗਿਆ ਹੈ। ਨੇਪਾਲ ਦੇ ਡਿਸ਼ ਹੋਮ ਮੈਨੇਜਿੰਗ ਡਾਇਰੈਕਟਰ ਸੁਦੀਪ ਆਚਾਰਿਆ ਨੇ ਦੱਸਿਆ ਕਿ ਹਾਲ ਹੀ ਵਿਚ ਬੈਨ ਕੀਤੇ ਗਏ ਸਾਰੇ ਭਾਰਤੀ ਨਿਊਜ਼ ਚੈਨਲਾਂ ਨੂੰ ਮੁੜ ਤੋਂ ਦਿਖਾਏ ਜਾਣ ਦੀ ਆਗਿਆ ਮਿਲ ਗਈ ਹੈ। ਨੇਪਾਲ ਦੇ ਪ੍ਰਧਾਨ ਮੰਤਰੀ ਅਤੇ ਉਨ੍ਹਾਂ ਦੀ ਸਰਕਾਰ ਦੀ ਕੜੀ ਆਲੋਚਨਾ ਕਾਰਨ ਨੇਪਾਲ ਵਿਚ ਇਹ ਕਦਮ ਚੁੱਕਿਆ ਗਿਆ।
ਨੇਪਾਲ ਨੇ 9 ਮਈ ਨੂੰ ਦੂਰਦਰਸ਼ਨ  ਛੱਡ ਕੇ ਸਾਰੇ ਭਾਰਤੀ ਨਿਊਜ਼ ਚੈਨਲਾਂ 'ਤੇ ਪਾਬੰਦੀ ਲਗਾ ਦਿੱਤੀ ਸੀ। ਦੋਸ਼ ਸੀ ਕਿ ਭਾਰਤੀ ਨਿਊਜ਼ ਚੈਨਲ ਨੇਪਾਲ ਦੇ ਪ੍ਰਧਾਨ ਮੰਤਰੀ ਕੇਪੀ ਸ਼ਰਮਾ ਅਤੇ ਨੇਪਾਲ ਵਿਚ ਚੀਨੀ ਰਾਜਦੂਤ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਇਸੇ ਦੇ ਮੱਦੇਨਜ਼ਰ ਮਲਟੀ ਸਿਸਟਮ ਆਪਰੇਟਰ ਨੇ ਨੇਪਾਲ ਵਿਚ ਭਾਰਤੀ ਚੈਨਲਾਂ ਨੂੰ ਬਰਾਡਕਾਸਟ ਨਾ ਕਰਨ ਦਾ ਫ਼ੈਸਲਾ ਕੀਤਾ ਸੀ। ਨੇਪਾਲ ਦੇ ਸਾਬਕਾ ਪ੍ਰਧਾਨ ਮੰਤਰੀ ਅਤੇ ਨੇਪਾਲ ਕਮਿਊਨਿਸਟ ਪਾਰਟੀ ਦੇ ਬੁਲਾਰੇ ਐਨਕੇ ਪ੍ਰਕਾਸ਼ ਨੇ ਪਾਰਤੀ ਚੈਨਲਾਂ ਦੀ ਕਾਫੀ ਆਲੋਚਨ ਕੀਤੀ ਸੀ।

ਹੋਰ ਖਬਰਾਂ »

ਹਮਦਰਦ ਟੀ.ਵੀ.