ਟੋਰਾਂਟੋ, 3 ਅਗਸਤ, ਹ.ਬ. : ਵਿਗਿਆਨੀਆਂ ਮੁਤਾਬਕ ਜੇਕਰ ਨਮੀ ਤੇ ਤਾਪ ਰਾਹੀਂ ਐਨ-95 ਮਾਸਕ ਦਾ ਸਟਰਲਾਈਜੇਸ਼ਨ ਕੀਤਾ ਜਾਵੇ ਤਾਂ ਇਹ ਕੋਰੋਨਾ ਵਾਇਰਸ ਨੂੰ ਖ਼ਤਮ ਕਰ ਦਿੰਦਾ ਹੈ। ਇਸ ਤਰ੍ਹਾਂ ਮਾਸਕ ਦੀ ਦੁਬਾਰਾ ਵਰਤੋਂ ਕੀਤੀ ਜਾ ਸਕਦੀ ਹੈ। ਕੈਨੇਡੀਅਨ ਮੈਡੀਕਲ ਐਸੋਸੀਏਸ਼ਨ ਜਰਨਲ (ਸੀਐਮਏਜੇ) ਵਿਚ ਪ੍ਰਕਾਸ਼ਿਤ ਅਧਿਐਨ ਮੁਤਾਬਕ 70 ਡਿਗਰੀ ਸੈਲਸੀਅਸ 'ਤੇ 60 ਮਿੰਟਾਂ ਤਕ ਮਾਸਕ ਦਾ ਨਮੀ ਤੇ ਤਾਪ ਵਿਚ ਸਟਰਲਾਈਜੇਸ਼ਨ ਕਰਨ ਨਾਲ ਇਸ ਦੀ ਸੰਰਚਨਾ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਨਹੀਂ ਪੁੱਜਦਾ ਹੈ। ਅਧਿਐਨ ਦੇ ਸਹਿ ਲੇਖਕ ਅਤੇ ਟੋਰਾਂਟੋ ਸਥਿਤ 'ਹਾਸਪੀਟਲ ਆਫ ਸਿਕ ਚਿਲਡਰਨ' ਦੇ ਗ੍ਰੇਗਰੀ ਬੋਰਸ਼ੈਲ ਨੇ ਕਿਹਾ ਕਿ ਘੱਟ ਲਾਗਤ ਵਾਲੀ ਇਸ ਪ੍ਰਕਿਰਿਆ ਨਾਲ ਮਾਸਕ ਦੇ ਫਿਲਟਰ ਨੂੰ ਪ੍ਰਭਾਵਿਤ ਕੀਤੇ ਬਿਨਾਂ 10 ਵਾਰ ਵਰਤਿਆ ਜਾ ਸਕਦਾ ਹੈ। ਅਧਿਐਨ ਦੌਰਾਨ ਖੋਜੀਆਂ ਨੇ ਐਨ-95 ਮਾਸਕ ਦੇ ਚਾਰ ਮਾਡਲ ਦਾ ਵੱਖ-ਵੱਖ ਤਾਪਮਾਨ ਅਤੇ ਨਮੀ 'ਤੇ ਤਜਰਬਾ ਕੀਤਾ। ਇਸ ਪਿੱਛੋਂ ਖੋਜੀਆਂ ਨੇ ਮਾਸਕ ਦੇ ਫਾਈਬਰ ਨਮੂਨਿਆਂ ਅਤੇ ਉਸ ਦੇ ਕੰਮ ਦਾ ਮੁਲਾਂਕਣ ਕੀਤਾ। ਅਧਿਐਨ ਵਿਚ ਕਿਹਾ ਗਿਆ ਹੈ ਕਿ 10 ਵਾਰ ਸਟਰਲਾਈਜੇਸ਼ਨ ਪਿਛੋਂ ਨਾ ਕੇਵਲ ਮਾਸਕ ਦਾ ਫਾਈਬਰ ਵਿਆਸ ਪੂਰੀ ਤਰ੍ਹਾਂ ਸੁਰਖਿਅਤ ਸੀ ਸਗੋਂ ਇਸ ਦਾ ਫਿਲਟਰ ਵੀ ਪੂਰੀ ਤਰ੍ਹਾਂ ਠੀਕ ਸੀ।

ਹੋਰ ਖਬਰਾਂ »

ਹਮਦਰਦ ਟੀ.ਵੀ.