ਤਹਿਰਾਨ, 3 ਅਗਸਤ, ਹ.ਬ. : ਈਰਾਨ ਨੇ ਕਿਹਾ ਹੈ ਕਿ ਉਨ੍ਹਾਂ ਨੇ ਅਮਰੀਕਾ ਦੇ Îਇੱਕ ਅੱਤਵਾਦੀ ਜੱਥੇਬੰਦੀ ਦੇ ਮੁਖੀ ਨੂੰ ਗ੍ਰਿਫਤਾਰ ਕੀਤਾ ਹੈ। 2008 ਵਿਚ ਸ਼ਿਰਾਜ ਸ਼ਹਿਰ ਵਿਚ ਹੋਏ ਬੰਬ ਧਮਾਕੇ ਅਤੇ ਹੋਰ ਮਾਮਲਿਆਂ ਦਾ ਦੋਸ਼ੀ ਸੀ। ਸਟੇਟ ਮੀਡੀਆ ਨੇ ਖੁਫੀਆ ਮੰਤਰਾਲੇ ਦੇ ਬਿਆਨ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਅੱਤਵਾਦੀ ਜਮਸ਼ਿਦ ਸ਼ਰਮਦ ਈਰਾਨ ਵਿਚ ਕਈ ਹਮਲਿਆਂ ਦੇ ਲਈ ਜ਼ਿੰਮੇਦਵਾਰ ਰਿਹਾ ਹੈ। ਹੁਣ ਉਹ ਈਰਾਨ ਦੇ ਸੁਰੱਖਿਆ ਬਲਾਂ ਦੀ ਕੈਦ ਵਿਚ ਹੈ । ਹਾਲਾਂਕਿ ਇਹ ਵਿਸਤਾਰ ਨਾਲ ਨਹੀਂ ਦੱਸਿਆ ਗਿਆ ਕਿ ਸੁਰੱਖਿਆ ਬਲਾਂ ਨੇ ਉਸ ਨੂੰ ਕਿਸ ਤਰ੍ਹਾਂ ਕਾਬੂ ਕੀਤਾ।
ਸ਼ਰਮਦ ਅੱਤਵਾਦੀ ਜੱਥੇਬੰਦੀ ਦਾ ਮੁਖੀ ਹੈ, ਜਿਸ ਨੂੰ  ਟੋਂਡਰ ਕਿਹਾ ਜਾਂਦਾ ਹੈ। ਬਿਆਨ ਅਨੁਸਾਰ ਉਸ ਨੇ 12 ਅਪ੍ਰੈਲ 2008 ਨੂੰ ਸ਼ਿਰਾਜ ਵਿਚ ਇੱਕ ਮਸਜਿਦ ਵਿਚ ਬੰਬ ਧਮਾਕਾ ਕੀਤਾ ਸੀ, ਜਿਸ ਵਿਚ 14 ਲੋਕ ਮਾਰੇ ਗਏ ਸੀ ਅਤੇ 215 ਜ਼ਖ਼ਮੀ ਹੋ ਗਏ ਸੀ। ਈਰਾਨ ਨੇ 2009 ਵਿਚ ਬੰਬ ਵਿਸਫੋਟ ਦੇ ਦੋਸ਼ੀ ਤਿੰਨ ਲੋਕਾਂ ਨੂੰ ਫਾਂਸੀ 'ਤੇ ਲਟਕਾਇਆ ਸੀ। ਬਿਆਨ ਵਿਚ ਕਿਹਾ ਗਿਆ ਹੈ ਕਿ ਉਨ੍ਹਾਂ ਅਮਰੀਕਾ ਵਲੋਂ ਹਮਾਇਤੀ ਸੀਆਈਏ ਏਜੰਟ ਤੋਂ ਈਰਾਨ ਦੇ ਇੱਕ ਵੱਡੇ ਅਫ਼ਸਰ ਨੂੰ ਮਾਰੇ ਜਾਣ ਦਾ ਆਦੇਸ਼ ਮਿਲਿਆ ਸੀ।
ਉਨ੍ਹਾਂ ਦੀ ਪਛਾਣ 21 ਸਾਲ ਦੇ ਮੋਹਸਿਨ ਅਸਮਿਅਨ,  20 ਸਾਲ ਦੇ ਅਲੀ ਅਸਗਰ ਅਤੇ 32 ਸਾਲ ਦੇ ਰੂਜਬੇਹ ਦੇ ਰੂਪ ਵਿਚ ਹੋਈ। ਤਹਿਰਾਨ ਦੇ ਕੋਰਟ ਨੇ  ਤਿੰਨਾਂ ਨੂੰ ਭਗਵਾਨ ਦਾ ਦੁਸ਼ਮਣ ਅਤੇ ਪ੍ਰਿਥਵੀ ਦਾ ਭ੍ਰਿਸ਼ਟਾਚਾਰ ਹੋਣ ਦਾ ਦੋਸ਼ ਪਾਇਆ ਸੀ।  ਈਰਾਨ ਨੇ 2010 ਵਿਚ ਦੋ ਹੋਰ ਦੋਸ਼ੀਆਂ ਨੂੰ ਫਾਂਸੀ ਦੇ ਦਿੱਤੀ। ਉਨ੍ਹਾਂ ਨੇ ਅਧਿਕਾਰੀਆਂ ਦੀ ਹੱਤਿਆ ਕਰਨ ਦੀ ਯੋਜਨਾ ਦੀ ਗੱਲ ਕਬੂਲ ਕੀਤੀ ਸੀ। ਜਾਰੀ ਬਿਆਨ ਵਿਚ ਕਿਹਾ ਗਿਆ ਕਿ ਅੱਤਵਾਦੀ ਸੰਗਠਨ ਨੇ ਕਈ ਹੋਰ ਵੱਡੇ ਆਪਰੇਸ਼ਨ ਕੀਤੇ ਸੀ ਜੋ ਅਫ਼ਸਲ ਰਹੇ।

ਹੋਰ ਖਬਰਾਂ »

ਹਮਦਰਦ ਟੀ.ਵੀ.