ਚੰਡੀਗੜ੍ਹ, 3 ਅਗਸਤ, ਹ.ਬ. : ਪੰਜਾਬ ਵਿਚ ਕੋਰੋਨਾ ਦਾ ਕਹਿਰ ਵਧ ਗਿਆ ਹੈ।   ਸੂਬੇ ਵਿਚ ਮਰੀਜ਼ਾਂ ਦਾ ਗਰਾਫ ਦਿਨ ਬ ਦਿਨ ਵਧਦਾ ਹੀ ਜਾ ਰਿਹਾ ਹੈ। ਹਾਲਾਂਕਿ ਪਿਛਲੇ ਦੋ ਦਿਨਾਂ ਦੀ ਤੁਲਨਾ ਪਿਛਲੇ 24 ਘੰਟੇ ਦੌਰਾਨ ਸੂਬੇ ਵਿਚ ਕੁਲ 711 ਮਰੀਜ਼ ਕੋਰੋਨਾ ਪਾਜ਼ੇਟਿਵ ਪਾਏ ਗਏ। ਸੂਬੇ ਵਿਚ ਇਸ ਦੌਰਾਨ 20 ਕੋਰੋਨਾ ਮਰੀਜ਼ਾਂ ਦੀ ਮੌਤ ਹੋ ਗਈ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ 849 ਅਤੇ ਸ਼ਨਿੱਚਰਵਾਰ ਨੂੰ ਰਿਕਾਰਡ 993 ਨਵੇਂ ਮਰੀਜ਼ ਮਿਲੇ ਸੀ। ਸ਼ਨਿੱਚਰਵਾਰ ਨੂੰ ਜਿੱਥੇ ਸੂਬੇ ਵਿਚ 23 ਲੋਕਾਂ ਦੀ ਮੌਤ ਕੋਰੋਨਾ ਦੇ ਕਾਰਨ ਹੋਈ।
ਪਿਛਲੇ 24 ਘੰਟੇ ਦੌਰਾਨ ਸਭ ਤੋਂ ਜ਼ਿਆਦਾ ਬਠਿੰਡਾ ਵਿਚ 112 ਅਤੇ ਜਲੰਧਰ ਵਿਚ 103 ਮਰੀਜ਼ ਸੰਕਰਮਿਤ ਮਿਲੇ ਹਨ। ਬਠਿੰਡਾ ਵਿਚ ਇੱਕ ਦਿਨ ਪਹਿਲਾਂ ਵੀ 133 ਮਰੀਜ਼ ਪਾਜ਼ੇਟਿਵ ਪਾਏ ਗਏ ਸੀ। ਪਟਿਆਲਾ ਵਿਚ ਵੀ 88 ਲੋਕ ਪਾਜ਼ੇਟਿਵ ਪਾਏ ਗਏ ਹਨ।  ਪਟਿਆਲਾ ਵਿਚ ਸੰਕਰਮਿਤ ਦਸ ਕੋਰੋਨਾ ਦੇ ਯੋਧਾ ਪੰਜ ਪੁਲਿਸ ਮੁਲਾਜ਼ਮ ਅਤੇ ਪੰਜ ਸਿਹਤ ਕਰਮੀ ਵੀ ਹਨ।
ਪਟਿਆਲਾ ਵਿਚ 3 ਲੋਕਾਂ ਦੀ ਮੌਤ ਵੀ ਹੋਈ ਹੈ। ਇਨ੍ਹਾਂ ਵਿਚ 80 ਸਾਲ ਦੀ ਬਜ਼ੁਰਗ ਅਤੇ 53 ਤੇ 55 ਸਾਲ ਦੇ ਦੋ ਮਰਦ ਵੀ ਸ਼ਾਮਲ ਹਨ।
ਲੁਧਿਆਣਾ ਵਿਚ 24 ਘੰਟੇ ਦੌਰਾਨ ਪੰਜਾਬ ਵਿਚ ਸਭ ਤੋਂ ਜ਼ਿਆਦਾ 8 ਮਰੀਜ਼ਾਂ ਦੀ ਮੌਤ ਕੋਰੋਨਾ ਦੇ ਕਾਰਨ ਹੋਈ। ਇਨ੍ਹਾਂ ਵਿਚ ਇੱਕ 69 ਸਾਲ ਦੀ ਮਹਿਲਾ ਅਤੇ ਬਾਕੀ ਸੱਤ 55, 69, 70, 60, 57, 67 ਅਤੇ 71 ਸਾਲ ਦੇ ਪੁਰਸ਼ ਹਨ। ਲੁਧਿਆਣਾ ਵਿਚ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਜਿੱਥੇ ਸੰਕਰਮਿਤਾਂ ਦਾ ਅੰਕੜਾ ਸੂਬੇ ਵਿਚ ਸਭ ਤੋਂ ਜ਼ਿਆਦਾ ਆ ਰਿਹਾ ਸੀ, ਉਥੇ ਹੀ ਐਤਵਾਰ ਨੂੰ ਸਿਰਫ 55 ਲੋਕ ਸੰਕਰਮਿਤ ਪਾਏ ਗਏ। ਅੰਮ੍ਰਿਤਸਰ ਵਿਚ ਵੀ ਕੋਰੋਨਾ ਨਾਲ 4 ਲੋਕਾਂ ਦੀ ਮੌਤ ਹੋਈ।

ਹੋਰ ਖਬਰਾਂ »

ਹਮਦਰਦ ਟੀ.ਵੀ.