ਚੰਡੀਗੜ, 3 ਅਗਸਤ (ਹਮਦਰਦ ਨਿਊਜ਼ ਸਰਵਿਸ) : ਚੰਡੀਗੜ ਦੇ ਸੈਕਟਰ-56 ਵਿੱਚ ਆਪਣੇ ਘਰ ਦੇ ਨੇੜੇ ਦੋਸਤਾਂ ਨਾਲ ਘੁੰਮ ਰਹੇ ਇੱਕ ਨੌਜਵਾਨ 'ਤੇ ਦਸ ਅਣਪਛਾਤੇ ਵਿਅਕਤੀਆਂ ਨੇ ਚਾਕੂਆਂ ਨਾਲ ਹਮਲਾ ਕਰ ਦਿੱਤਾ। ਜ਼ਖਮੀ ਦੀ ਪਛਾਣ ਸੈਕਟਰ-56 ਵਾਸੀ ਰੋਹਿਤ ਦੇ ਰੂਪ ਵਿੱਚ ਹੋਈ ਹੈ। ਉਸ ਨੂੰ ਮੋਹਾਲੀ ਦੇ ਫੇਜ-6 ਸਥਿਤ ਸਰਕਾਰੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਰੋਹਿਤ ਦੇ ਦੋਸਤ ਸੌਰਭ ਨੇ ਦੱਸਿਆ ਕਿ ਉਹ, ਰੋਹਿਤ ਅਤੇ ਉਨ•ਾਂ ਦੇ ਦੋ ਹੋਰ ਦੋਸਤ ਘਰ ਦੇ ਨੇੜੇ ਹੀ ਰਾਤ ਲਗਭਗ 9 ਵਜੇ ਘੁੰਮ ਰਹੇ ਸਨ। ਇਸੇ ਦੌਰਾਨ 10 ਅਣਪਛਾਤੇ ਵਿਅਕਤੀ ਆਏ ਅਤੇ ਉਨ•ਾਂ ਨੇ ਰੋਹਿਤ 'ਤੇ ਹਮਲਾ ਕਰ ਦਿੱਤਾ। ਹਨੇਰੇ ਕਾਰਨ ਹਮਲਾਵਰਾਂ ਦੀ ਪਛਾਣ ਨਹੀਂ ਹੋ ਸਕੀ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.