ਆਪਣੇ ਸਮਰਥਕਾਂ ਤੇ ਦਾਨੀ ਸੱਜਣਾਂ ਨੂੰ ਵੱਧ ਤੋਂ ਵੱਧ ਦਾਨ ਕਰਨ ਦੀ ਕੀਤੀ ਅਪੀਲ

ਸਰੀ, 4 ਅਗਸਤ (ਹਮਦਰਦ ਨਿਊਜ਼ ਸਰਵਿਸ) : ਸਰੀ 'ਚ ਵਸਦੇ ਪੰਜਾਬੀ ਜੋੜੇ ਗਗਨਪ੍ਰੀਤ ਦਿਓਲ ਤੇ ਹਰਪ੍ਰੀਤ ਦਿਓਲ ਦਾ 11 ਮਹੀਨੇ ਦਾ ਬੱਚਾ ਗੰਭੀਰ ਬਿਮਾਰੀ ਤੋਂ ਪੀੜਤ ਹੈ। ਇਸ ਪਰਿਵਾਰ ਦੀ ਮਦਦ ਲਈ ਹੁਣ ਪੰਜਾਬੀ ਫਿਲਮਾਂ ਦੀ ਪ੍ਰਸਿੱਧ ਅਦਾਕਾਰਾ ਨੀਰੂ ਬਾਜਵਾ ਅੱਗੇ ਆਈ ਹੈ। ਉਸ ਨੇ ਆਪਣੇ ਸਮਰਥਕਾਂ ਤੇ ਦਾਨੀ ਸੱਜਣਾਂ ਨੂੰ ਆਰਿਅਨ ਦੇ ਇਲਾਜ ਲਈ ਆਰਥਿਕ ਮਦਦ ਦੇਣ ਦੀ ਅਪੀਲ ਕੀਤੀ ਹੈ। ਨੀਰੂ ਬਾਜਵਾ ਨੇ ਆਰਿਅਨ ਦੀ ਕਹਾਣੀ ਆਪਣੇ 3.3 ਮਿਲੀਅਨ ਇੰਸਟਾਗ੍ਰਾਮ ਫਾਲੋਅਰਜ਼ ਨਾਲ ਸਾਂਝੀ ਕੀਤੀ। ਇਸ 'ਤੇ ਆਰਿਅਨ ਦੀ ਮਦਦ ਲਈ ਚੱਲ ਰਹੀ 'ਗੋਫੰਡਮੀ' ਮੁਹਿੰਮ ਰਾਹੀਂ 1.5 ਮਿਲੀਅਨ ਡਾਲਰ ਇਕੱਠੇ ਹੋ ਗਏ। ਇਸ ਤੋਂ ਇਲਾਵਾ ਨੀਰੂ ਬਾਜਵਾ ਨੇ ਆਰਿਅਨ ਦੇ ਮਾਤਾ-ਪਿਤਾ ਹਰਪ੍ਰੀਤ ਕੌਰ ਦਿਓਲ ਅਤੇ ਗਗਨਪ੍ਰੀਤ ਦਿਓਲ ਨਾਲ ਮੁਲਾਕਾਤ ਕਰਕੇ ਉਨ•ਾਂ ਨੂੰ ਭਰੋਸਾ ਦਿਵਾਇਆ ਹੈ ਕਿ ਉਹ ਉਨ•ਾਂ ਦੀ ਮਦਦ 'ਚ ਕੋਈ ਕਸਰ ਬਾਕੀ ਨਹੀਂ ਛੱਡੇਗੀ। ਬਾਕੀ ਰਹਿੰਦੀ ਰਾਸ਼ੀ ਵੀ ਜਲਦ ਪੂਰੀ ਕਰ ਲਈ ਜਾਵੇਗੀ।
ਦੱਸ ਦੇਈਏ ਕਿ ਗਗਨਪ੍ਰੀਤ ਸਿੰਘ ਦਿਓਲ ਅਤੇ ਉਸ ਦੀ ਪਤਨੀ ਹਰਪ੍ਰੀਤ ਦਿਓਲ ਸਰੀ ਵਿੱਚ ਰਹਿੰਦੇ ਹਨ। ਉਨ•ਾਂ ਦਾ ਮਾਸੂਮ ਬੱਚਾ ਆਰਿਅਨ ਦਿਓਲ, ਜਿਸ ਦੀ ਉਮਰ ਅਜੇ ਸਿਰਫ਼ 11 ਮਹੀਨੇ ਹੈ, ਉਹ 'ਸਪਾਈਨਲ ਮਸਕਿਊਲਰ ਐਟ੍ਰੋਫ਼ੀ (ਐਸਐਮਏ)' ਨਾਂ ਦੀ ਬਿਮਾਰੀ ਤੋਂ ਪੀੜਤ ਹੈ। ਇਸ ਬਿਮਾਰੀ ਨਾਲ ਮਾਸਪੇਸ਼ੀਆਂ ਅਤੇ ਰੀੜ• ਦੀ ਹੱਡੀ ਵਿੱਚ ਕਮਜ਼ੋਰੀ ਆ ਜਾਂਦੀ ਹੈ। ਜੇਕਰ ਇਸ ਬਿਮਾਰੀ ਦਾ ਸਮੇਂ 'ਤੇ ਇਲਾਜ ਨਾ ਹੋਵੇ ਤਾਂ ਮੌਤ ਤੱਕ ਹੋ ਜਾਂਦੀ ਹੈ।
ਹਰਪ੍ਰੀਤ ਦਿਓਲ ਨੇ ਦੱਸਿਆ ਕਿ ਜਦੋਂ ਆਰਿਅਨ ਦਾ ਜਨਮ ਹੋਇਆ, ਉਸ ਵੇਲੇ ਉਹ ਬਿਲਕੁਲ ਤੰਦਰੁਸਤ ਸੀ। ਜਨਮ ਤੋਂ ਪੰਜ ਮਹੀਨੇ ਬਾਅਦ ਉਸ ਦੀਆਂ ਮਾਸਪੇਸ਼ੀਆਂ ਵਿੱਚ ਕਮਜ਼ੋਰੀ ਆਉਣੀ ਸ਼ੁਰੂ ਹੋ ਗਈ। ਉਹ ਆਰਿਅਨ ਨੂੰ ਪਹਿਲਾਂ ਸਰੀ ਮੈਮੋਰੀਅਲ ਹਸਪਤਾਲ ਲੈ ਕੇ ਗਏ, ਜਿੱਥੋਂ ਉਸ ਨੂੰ ਬੀ.ਸੀ. ਚਿਲਡਰਨਜ਼ ਹਸਪਤਾਲ ਵਿੱਚ ਰੈਫ਼ਰ ਕਰ ਦਿੱਤਾ ਗਿਆ। ਉੱਥੇ ਡਾਕਟਰਾਂ ਨੇ ਦੱਸਿਆ ਕਿ ਆਰਿਅਨ ਨੂੰ 'ਸਪਾਈਨਲ ਮਸਕਿਊਲਰ ਐਟ੍ਰੋਫ਼ੀ' ਨਾਂ ਦੀ ਬਿਮਾਰੀ ਹੈ, ਜੋ ਪਹਿਲੀ ਸਟੇਜ 'ਤੇ ਹੈ। ਡਾਕਟਰਾਂ ਨੇ ਦੱਸਿਆ ਕਿ ਆਰਿਅਨ ਦੇ ਇਲਾਜ 'ਤੇ ਲਗਭਗ 3.3 ਮਿਲੀਅਨ ਡਾਲਰ ਖਰਚ ਆਵੇਗਾ। ਬੱਚੇ ਦੀ ਗੰਭੀਰ ਬਿਮਾਰੀ ਅਤੇ ਉਸ ਦੇ ਇਲਾਜ 'ਤੇ ਇੰਨਾ ਖਰਚ ਆਉਣ ਦੀ ਗੱਲ ਸੁਣ ਕੇ ਗਗਨਪ੍ਰੀਤ ਦਿਓਲ ਅਤੇ ਉਸ ਦੀ ਪਤਨੀ ਹਰਪ੍ਰੀਤ ਦਿਓਲ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਉਨ••ਾਂ ਨੇ ਹਿੰਮਤ ਨਹੀਂ ਹਾਰੀ ਅਤੇ ਆਪਣੇ ਬੱਚੇ ਦੇ ਇਲਾਜ ਲਈ ਫੰਡ ਇਕੱਠਾ ਕਰਨ ਵਾਸਤੇ ਮੁਹਿੰਮ ਚਲਾ ਦਿੱਤੀ। ਪੰਜਾਬੀ ਜੋੜੇ ਨੇ ਦਾਨੀ ਸੱਜਣਾਂ ਨੂੰ ਅਪੀਲ ਕੀਤੀ ਹੈ ਕਿ ਉਨ•ਾਂ ਦੀ ਮਦਦ ਕੀਤੀ ਜਾਵੇ, ਤਾਂ ਜੋ ਉਨ•ਾਂ ਦੇ ਮਾਸੂਮ ਬੱਚੇ ਆਰਿਅਨ ਦਿਓਲ ਦੀ ਜਾਨ ਬਚ ਜਾਵੇ।
ਦੱਸ ਦੇਈਏ ਕਿ ਸਰੀ ਦੀ ਜੰਮਪਲ ਨੀਰੂ ਬਾਜਵਾ ਦਾ ਇੱਥੇ ਵੱਸਦੇ ਪੰਜਾਬੀ ਪਰਿਵਾਰਾਂ ਨਾਲ ਕਾਫ਼ੀ ਮੋਹ ਹੈ ਅਤੇ ਉਨ•ਾਂ ਦੀਆਂ ਮੁਸ਼ਕਲਾਂ ਨੂੰ ਸਮਝਦੀ ਹੈ। ਕਿਉਂਕਿ ਪੰਜਾਬ ਤੋਂ ਕੈਨੇਡਾ ਆ ਕੇ ਵਸੇ ਨੀਰੂ ਬਾਜਵਾ ਦੇ ਪਰਿਵਾਰ ਨੂੰ ਵੀ ਇੱਥੇ ਸੈਟਲ ਹੋਣ ਵਿੱਚ ਕਾਫ਼ੀ ਮੁਸ਼ੱਕਤ ਕਰਨੀ ਪਈ ਸੀ। ਇਸ ਲਈ ਹੁਣ ਨੀਰੂ ਬਾਜਵਾ ਹਰ ਇੱਕ ਦੀ ਮਦਦ ਕਰਨ 'ਚ ਪਿੱਛੇ ਨਹੀਂ ਹਟਦੀ।
ਨੀਰੂ ਬਾਜਵਾ ਨੇ ਆਪਣੇ ਪ੍ਰਸੰਸਕਾਂ ਅਤੇ ਦਾਨੀ ਸੱਜਣਾਂ ਨੂੰ ਅਪੀਲ ਕੀਤੀ ਹੈ ਕਿ ਮਾਸੂਮ ਆਰੀਅਨ ਦਿਓਲ ਦੀ ਜਾਨ ਬਚਾਉਣ ਲਈ ਵੱਧ ਤੋਂ ਵੱਧ ਆਰਥਿਕ ਮਦਦ ਕੀਤੀ ਜਾਵੇ। ਦਿਓਲ ਪਰਿਵਾਰ ਦੀ ਮਦਦ ਲਈ https://ca.gofundme.com/f/aryan੦੩੯s-fight-against-sma 'ਤੇ ਜਾ ਕੇ ਕੋਈ ਵੀ ਦਾਨੀ ਸੱਜਣ ਆਪਣਾ ਬਣਦਾ ਯੋਗਦਾਨ ਪਾ ਸਕਦਾ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.