ਹੈਲਿੰਸਕੇ, 5 ਅਗਸਤ, ਹ.ਬ. : ਫਿਨਲੈਂਡ ਦੀ ਪ੍ਰਧਾਨ ਮੰਤਰੀ ਸਨਾ ਮਾਰੀਨ ਨੇ ਅਪਣੇ ਦੋਸਤ ਮਾਰਕਸ ਰਾਏਕੋਨੇਨ ਨਾਲ ਵਿਆਹ ਕਰਵਾ ਲਿਆ। ਦੋਵਾਂ ਦਾ ਰਿਸ਼ਤਾ 16 ਸਾਲ ਪੁਰਾਣਾ ਹੈ। ਸਨਾ ਦੁਨੀਆ ਦੀ ਸਭ ਤੋਂ ਯੁਵਾ ਪ੍ਰਧਾਨ ਮੰਤਰੀ ਹੈ। ਵਿਆਹ ਵਿਚ ਸਿਰਫ 40 ਮਹਿਮਾਨ ਸ਼ਾਮਲ ਹੋਏ। ਸਨਾ ਨੇ Îਇੰਸਟਾਗਰਾਮ 'ਤੇ ਖੁਦ ਵਿਆਹ ਦੀ ਜਾਣਕਾਰੀ ਦਿੱਤੀ ਅਤੇ ਲੋਕਾਂ ਨੂੰ ਵਧਾਈ ਦੇਣ ਲਈ ਧੰਨਵਾਦ ਕੀਤਾ। ਵਿਆਹ ਦੇ ਪ੍ਰੋਗਰਾਮ ਦਾ ਆਯੋਜਨ ਸਨਾ ਦੇ ਆਫਿਸ਼ਿਅਲ ਰੈਸੀਡੈਂਸ ਹੈਲਸਿੰਕੇ ਵਿਚ ਹੋਇਆ। ਇਸ ਦੌਰਾਨ ਸਿਰਫ ਉਨ੍ਹਾਂ ਆਉਣ ਦੀ ਆਗਿਆ ਸੀ ਜਿਨ੍ਹਾਂ ਵਿਆਹ ਵਿਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ ਸੀ।
ਵਿਆਹ ਤੋਂ ਬਾਅਦ ਸਨਾ ਨੇ ਕਿਹਾ ਕਿ ਅਸੀਂ Îਇੱਕ ਖੂਬਸੂਰਤ ਬੱਚੀ ਦੇ ਮਾਤਾ ਪਿਤਾ ਵੀ ਹਨ। ਮਾਰਕਸ ਆਪ ਨੇ ਹਮੇਸ਼ਾ ਮੇਰਾ ਸਾਥ ਦਿੱਤਾ। ਇਸ ਦੇ ਲਈ ਸ਼ੁਕਰੀਆ। ਸਨਾ ਅਤੇ ਮਾਰਕਸ ਦਾ ਰਿਸ਼ਤਾ 16 ਸਾਲ  ਪੁਰਾਣਾ ਹੈ। ਦੋਵਾਂ ਦੀ ਇੱਕ ਧੀ ਹੈ ਜੋ ਹੁਣ ਦੋ ਸਾਲ ਦੀ ਹੋ ਚੁੱਕੀ ਹੈ।
ਯੂਰਪ ਦੇ ਇੱਕ ਹੋਰ ਦੇਸ਼ ਦੀ ਯੁਵਾ ਪ੍ਰਧਾਨ ਮੰਤਰੀ ਮੈਟ ਨੇ ਪਿਛਲੇ ਮਹੀਨੇ ਦੀ 15 ਤਾਰੀਕ ਨੂੰ ਵਿਆਹ ਕੀਤਾ ਸੀ। ਖ਼ਾਸ ਗੱਲ ਇਹ ਹੈ ਕਿ ਮੈਟ ਨੂੰ ਅਪਣਾ ਵਿਆਹ ਕੋਰੋਨਾ ਵਾਇਰਸ ਅਤੇ ਇਸ ਨਾਲ ਸਬੰਧਤ ਜ਼ਿੰਮੇਵਾਰੀਆਂ ਨੂੰ ਨਿਭਾਉਣ ਦੇ ਲਈ ਤਿੰਨ ਵਾਰ ਵਿਆਹ ਟਾਲਣਾ ਪਿਆ ਸੀ। ਪਹਿਲੀ ਵਾਰ ਚੋਣ ਸੀ। ਦੂਜੀ ਵਾਰ ਮਹਾਮਾਰੀ  ਅਤੇ ਤੀਜੀ ਵੀ ਉਨ੍ਹਾਂ ਨੇ ਯੂਰਪੀਅਨ ਯੂਨੀਅਨ ਦੀ Îਇੱਕ ਬੈਠਕ ਵਿਚ ਜਾਣਾ ਸੀ।

ਹੋਰ ਖਬਰਾਂ »

ਹਮਦਰਦ ਟੀ.ਵੀ.