ਪੁੰਛ, 5 ਅਗਸਤ, ਹ.ਬ. : ਜੰਮੂ ਕਸ਼ਮੀਰ ਵਿਚ ਕੰਟਰੋਲ ਰੇਖਾ 'ਤੇ ਵਾਰ ਵਾਰ ਸੰਘਰਸ਼ ਵਿਰਾਮ ਦੀ ਉਲੰਘਣਾ ਕਰ ਰਹੇ ਪਾਕਿਸਤਾਨ ਨੂੰ ਭਾਰਤੀ ਸੈਨਾ ਨੇ ਕਰਾਰ ਜਵਾਬ ਦਿੱਤਾ ਹੈ। ਤੱਤਾਪਾਨੀ ਖੇਤਰ ਵਿਚ ਜਵਾਬੀ ਕਾਰਵਾਈ ਵਿਚ ਪਾਕਿਸਤਾਨ  ਦੇ ਘੱਟ ਤੋਂ ਘੱਟ 10 ਸੈਨਿਕ  ਮਾਰੇ ਗਏ ਜਦ ਕਿ ਕੁਝ ਜ਼ਖ਼ਮੀ ਵੀ ਹੋਏ ਹਨ। ਕਈ ਪਾਕਿਸਤਾਨੀ ਚੌਕੀਆਂ ਵੀ ਤਬਾਹ ਹੋਈਆਂ।
ਐਲਓਸੀ 'ਤੇ ਮੰਗਲਵਾਰ ਸਵੇਰੇ ਕਰੀਬ ਸੱਤ ਵਜੇ ਪਾਕਿਸਤਾਨੀ ਸੈਨਾ ਨੇ ਪੁੰਛ ਜ਼ਿਲ੍ਹੇ ਦੇ ਕ੍ਰਿਸ਼ਣਾ ਘਾਟੀ, ਮਨਕੋਟ ਸੈਕਟਰ ਵਿਚ ਕੰਟਰੋਲ ਰੇਖਾ 'ਤੇ ਸੰਘਰਸ਼ ਵਿਰਾਮ ਦੀ ਉਲੰਘਣਾ ਕਰਦੇ ਹੋਏ ਸੈਨਾ ਦੀ ਚੌਕੀਆਂ ਦੇ ਨਾਲ ਹੀ ਰਿਹਾਇਸ਼ੀ ਇਲਾਕਿਆਂ ਨੂੰ ਨਿਸ਼ਾਨਾ ਬਣਾ ਕੇ ਗੋਲੀਬਾਰੀ ਸ਼ੁਰੂ ਕੀਤੀ। ਇਸ ਦੌਰਾਨ ਮੋਰਟਾਰ ਵੀ ਦਾਗੇ ਗਏ। ਭਾਰਤੀ ਸੈਨਾ ਨੇ ਇਸ ਦਾ ਢੁਕਵਾਂ ਜਵਾਬ ਦਿੱਤਾ। ਸੈਨਾ ਵਲੋਂ ਪਾਕਿਸਤਾਨੀ ਸੈਨਾ ਦੀ ਉਨ੍ਹਾਂ ਚੌਕੀਆਂ 'ਤੇ ਮੋਰਟਾਰ ਦਾਗੇ ਗਏ ਜਿੱਥੋਂ ਗੋਲਾਬਾਰੀ ਕੀਤੀ ਜਾ ਰਹੀ ਸੀ ਕਰੀਬ ਤਿੰਨ ਘੰਟੇ ਬਾਅਦ ਦੋਵੇਂ ਪਾਸੇ ਤੋਂ ਗੋਲੀਬਾਰੀ ਰੁਕ ਗਈ। ਗੋਲੀਬਾਰੀ ਵਿਚ ਮਨਕੋਟ ਖੇਤਰ ਦੇ ਕਈ ਘਰਾਂ ਨੂੰ ਨੁਕਸਾਨ ਪੁੱਜਿਆ ਅਤੇ ਕਈ ਪਸ਼ੂ ਵੀ ਜ਼ਖਮੀ ਹੋ ਗਏ। ਉਧਰ ਪਾਕਿਸਤਾਨੀ ਚੌਕੀਆਂ ਤੋਂ ਧੂੰਏਂ ਦਾ ਗੁਬਾਰ ਉਠਦਾ ਹੋਇਆ ਦੇਖਿਆ ਗਿਆ।

ਹੋਰ ਖਬਰਾਂ »

ਹਮਦਰਦ ਟੀ.ਵੀ.