ਚੰਡੀਗੜ੍ਹ, 5 ਅਗਸਤ, ਹ.ਬ. : ਜ਼ਹਿਰੀਲੀ ਸ਼ਰਾਬ ਮਾਮਲੇ ਵਿਚ ਪੰਜਾਬ ਪੁਲਿਸ ਨੇ ਮੰਗਲਵਾਰ ਨੂੰ ਲੁਧਿਆਣਾ ਦੇ ਪੇਂਟ ਵਪਾਰੀ ਨੂੰ ਗ੍ਰਿਫਤਾਰ ਕਰ ਲਿਆ, ਜਿਸ ਨੂੰ ਤਿੰਨ ਜ਼ਿਲ੍ਹਿਆਂ ਵਿਚ ਹੋਈਆਂ ਲੋਕਾਂ ਦੀ ਹੋਈ ਮੌਤਾਂ ਦੇ ਲਈ ਮੁੱਖ ਮੁਲਜ਼ਮ ਮੰਨਿਆ ਜਾ ਰਿਹਾ ਹੈ ਡੀਜੀਪੀ ਦਿਨਕਰ ਗੁਪਤਾ ਮੁਤਾਬਕ ਵਪਾਰੀ ਰਾਜੀਵ ਜੋਸ਼ੀ ਨੂੰ ਸੋਮਵਾਰ ਦੇਰ ਸ਼ਾਮ ਲੁਧਿਆਣਾ ਤੋਂ ਕਾਬੂ ਕੀਤਾ ਗਿਆ। ਜੋਸ਼ੀ ਨੇ ਮੰਨਿਆ ਕਿ ਉਸ ਨੇ ਨਕਲੀ ਸ਼ਰਾਬ ਨਹੀਂ ਬਲਕਿ ਮਿਥਾਈਨ ਅਲਕੋਹਲ ਦੇ ਤਿੰਨ ਡਰੰਮ ਮੋਗਾ ਦੇ ਰਵਿੰਦਰ ਨੂੰ ਵੇਚੇ ਸੀ। ਇਹ ਨਕਲੀ ਸ਼ਰਾਬ ਬਣਾਉਣ ਵਿਚ ਇਸਤੇਮਾਲ ਕੀਤੀ ਜਾਂਦੀ ਹੈ। ਡੀਜੀਪੀ ਨੇ ਦੱÎਸਿਆ ਕਿ ਪ੍ਰਭਦੀਪ ਅੱਗੇ ਅਵਤਾਰ ਨਾਲ ਜੁੜਿਆ ਹੋਇਆ ਸੀ। ਹੁਣ ਪੁਲਿਸ ਜੋਸ਼ੀ ਦੇ ਜ਼ਰੀਏ ਉਨ੍ਹਾਂ ਤੱਕ ਪੁੱਜਣ ਦੀ ਕੋਸ਼ਿਸ਼ ਕਰ ਹੀ ਹੈ ਜੋ ਪੰਜਾਬ ਅਤੇ ਦਿੱਲੀ ਵਿਚ ਅਲੱਗ ਅਲੱਗ ਥਾਵਾਂ ਤੋਂ ਅਲੱਗ ਅਲੱਗ ਕਿਸਮ ਦੀ ਸ਼ਰਾਬ ਅਤੇ ਸਪਰਿਟ ਖਰੀਦਦੇ ਸੀ। ਡੀਜੀਪੀ ਨੇ ਦੱਸਿਆ ਕਿ ਬਟਾਲਾ ਦੇ ਰਹਿਣ ਵਾਲੇ ਇੱਕ ਮੁਲਜ਼ਮ ਧਰਮਿੰਦਰ ਨੂੰ ਵੀ ਮੰਗਲਵਾਰ ਨੂੰ ਕਾਬੂ ਕੀਤਾ ਗਿਆ। ਬਟਾਲਾ ਵਿਚ ਹੋਈ ਮੌਤਾਂ ਦੇ ਲਈ ਇਸ ਨੂੰ ਜ਼ਿੰਮੇਵਾਰ ਮੰਨਿਆ ਜਾ ਰਿਹਾ ਹੈ। ਉਸ ਦੇ ਕੋਲ ਤੋਂ 50 ਲੀਟਰ ਸ਼ਰਾਬ ਬਰਾਮਦ ਕੀਤੀ ਗਈ ਹੈ। ਇਸ ਮਾਮਲੇ ਵਿਚ ਹੁਣ ਤੱਕ ਗ੍ਰਿਫਤਾਰ ਹੋਣ ਵਾਲਿਆਂ ਦੀ ਗਿਣਤੀ 40 ਹੋ ਗਈ ਹੈ। ਤਿੰਨ ਜ਼ਿਲ੍ਹਿਆਂ ਵਿਚ ਹੁਣ ਤੱਕ 563 ਛਾਪੇ ਮਾਰੇ ਜਾ ਚੁੱਕੇ ਹਨ।  ਪੰਜ ਐਫਆਈਆਰ ਦਰਜ ਕੀਤੀਆਂ ਜਾ ਚੁੱਕੀਆਂ ਹਨ।

ਹੋਰ ਖਬਰਾਂ »

ਹਮਦਰਦ ਟੀ.ਵੀ.